Punjab

ਬਿਨਾਂ ਵਰਕਰਾਂ ਤੇ ਆਗੂਆਂ ਦੇ ਕਿਸਾਨਾਂ ਲਈ ਆਵਾਜ਼ ਬੁਲੰਦ ਕਰਨ ਆਏ ਨਵਜੋਤ ਸਿੱਧੂ, ਬੀਜ ਘੁਟਾਲੇ ‘ਤੇ ਆਖੀ ਇਹ ਗੱਲ

ਕੋਟਕਪੂਰਾ – ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਕੋਟਕਪੂਰਾ ਪਹੁੰਚੇ, ਜਿੱਥੇ ਉਨ੍ਹਾਂ ਨੇ ਕਿਸਾਨੀ ਮਸਲੇ ’ਤੇ ਪੰਜਾਬ ਸਰਕਾਰ ਨੂੰ ਲੰਮੇ ਹੱਥੀਂ ਲਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਮੈਂ ਅੱਜ ਦਾ ਨਹੀਂ ਸਗੋਂ ਬਚਪਨ ਤੋਂ ਕਿਸਾਨੀ ਦਾ ਹਿਤੈਸ਼ੀ ਹਾਂ। ਉਨ੍ਹਾਂ ਕਿਹਾ ਕਿ ਅੱਜ ਕਿਸਾਨੀ ਦੀ ਬੁਨਿਆਦ ਹੀ ਪੂਰੀ ਤਰ੍ਹਾਂ ਹਿੱਲੀ ਪਈ ਹੈ। ਉਨ੍ਹਾਂ ਕਿਹਾ ਕਿ ਮੈਂ ਬਹੁਤ ਵੱਡੇ ਬੀਜ ਘੁਟਾਲੇ ਅਤੇ ਆਮ ਆਦਮੀ ਪਾਰਟੀ ਸਰਕਾਰ ਦੇ ਦੋਹਰੇ ਮਾਪਦੰਡਾਂ ਦਾ ਪਰਦਾਫਾਸ਼ ਕਰਨ ਜਾ ਰਿਹਾ ਹਾਂ। ਇਕ ਪਾਸੇ ਸਰਕਾਰ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਦੇ ਵੱਡੇ ਫ਼ੈਸਲੇ ਦੀ ਇਸ਼ਤਿਹਾਰਬਾਜ਼ੀ ‘ਤੇ ਕਰੋੜਾਂ ਰੁਪਏ ਖਰਚ ਰਹੀ ਹੈ, ਦੂਜੇ ਪਾਸੇ ਇਸਦੇ ਨੱਕ ਹੇਠਾਂ ਝੋਨੇ ਦੇ ਬੀਜ ਦੀ ਕਿਸਮ ਪੀਆਰ 126 ਦਾ ਵੱਡਾ ਘੁਟਾਲਾ ਹੋ ਰਿਹਾ ਹੈ, ਜਿਸ ਵਿਚ ਕਿਸਾਨਾਂ ਤੋਂ ਕਰੋੜਾਂ ਰੁਪਏ ਲੁੱਟੇ ਜਾ ਰਹੇ ਹਨ।

ਪੀਆਰ 126 ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਵਿਕਸਤ ਕੀਤੀ ਝੋਨੇ ਦੀ ਜਲਦੀ ਤਿਆਰ ਹੋਣ ਵਾਲੀ ਕਿਸਮ ਹੈ। ਇਹ 3-4 ਹਫ਼ਤੇ ਦਾ ਸਮਾਂ ਬਚਾਉਂਦੀ ਹੈ, ਇਸਨੂੰ ਆਮ ਨਾਲੋਂ 25% ਘੱਟ ਸਿੰਜਾਈ ਦੀ ਲੋੜ ਹੁੰਦੀ ਹੈ ਤੇ ਇਹ ਦਵਾਈਆਂ ਅਤੇ ਮਜ਼ਦੂਰੀ ਦਾ ਖਰਚਾ ਵੀ ਘਟਾਉਂਦੀ ਹੈ। ਦੁੱਖ ਦੀ ਗੱਲ ਹੈ ਕਿ ਸਰਕਾਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਪਨਸੀਡ ਦੁਆਰਾ ਪੈਦਾ ਕੀਤਾ ਇਹ ਬੀਜ ਪ੍ਰਾਈਵੇਟ ਵਪਾਰੀਆਂ ਨੂੰ 35 ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੇਚ ਦਿੱਤਾ, ਉਹ ਹੁਣ ਇਸਦੀ ਜਮ੍ਹਾਂਖੋਰੀ ਕਰਕੇ ਕਾਲਾ ਬਾਜ਼ਾਰੀ ਰਾਹੀਂ 250 ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੇਚ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸੱਚਮੁੱਚ ਹੀ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸਾਹਿਤ ਕਰਨਾ ਚਾਹੁੰਦੀ ਹੈ ਅਤੇ ਧਰਤੀ ਹੇਠਲਾ ਪਾਣੀ ਬਚਾਉਣਾ ਚਾਹੁੰਦੀ ਹੈ ਤਾਂ ਇਹ ਕਿਸਾਨਾਂ ਤਕ ਜਾਇਜ਼ ਕੀਮਤ ‘ਤੇ ਪੀਆਰ 126 ਬੀਜ ਸਿੱਧੇ ਰੂਪ ਵਿੱਚ ਪਹੁੰਚਦਾ ਕਰੇ ਕਿਉਂਕਿ ਸਿੱਧੀ ਬਿਜਾਈ ਲਈ 20% ਵੱਧ ਬੀਜ ਦੀ ਲੋੜ ਪੈਂਦੀ ਹੈ। ਇਸ ਤੋਂ ਇਲਾਵਾ ਡੀਏਪੀ/ਪੋਟਾਸ਼ ਖਾਦਾਂ ਜਾਇਜ਼ ਮੁੱਲ ਉੱਤੇ ਮਿਲਣ ਅਤੇ ਲੋੜੀਂਦੀ ਬਿਜਲੀ ਮੁਹੱਈਆ ਹੋਵੇ।ਗਵੰਤ ਮਾਨ ’ਤੇ ਸ਼ਬਦੀ ਹਮਲਾ ਬੋਲਦੇ ਸਿੱਧੂ ਨੇ ਕਿਹਾ ਕਿ ਹੁਣ ਭਗਵੰਤ ਮਾਨ ਦਾ ਦਿੱਲੀ ਮਾਡਲ ਕਿੱਥੇ ਗਿਆ ਹੈ। ਮੈਂ ਮਾਨ ਸਾਬ੍ਹ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਕੋਟ ਪਾ ਕੇ ਅਖ਼ਬਾਰਾਂ ’ਚ ਇਸ਼ਤਿਹਾਰ ਦੇਣ ਲਈ ਅੱਜਕਲ੍ਹ ਬੜੀ ਪਹਿਲ ਕਰ ਰਹੇ ਹੋ, ਕੀ ਤੁਸੀਂ ਕਦੇ ਬੁਨਿਆਨੀ ਚੀਜ਼ ਵੇਖੀ ਹੈ।

ਪਨਸੀਡ ਸਟੋਰ ਵਿੱਚ ਪੁੱਜੇ ਨਵਜੋਤ ਸਿੰਘ ਸਿੱਧੂ ਨਾਲ ਨਹੀਂ ਦਿਖਾਈ ਦਿੱਤਾ ਕੋਈ ਜ਼ਿਲ੍ਹੇ ਦਾ ਕਾਂਗਰਸੀ ਵਰਕਰ ਦੱਸਣਾ ਬਣਦਾ ਹੈ ਕਿ ਅੱਜ ਕੋਟਕਪੂਰਾ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਲਈ ਪਨਸੀਡ ਸਟੋਰ ਵਿੱਚ ਪੁੱਜੇ ਨਵਜੋਤ ਸਿੰਘ ਸਿੱਧੂ ਨਾਲ ਜ਼ਿਲ੍ਹਾ ਫਰੀਦਕੋਟ ਦਾ ਕੋਈ ਵੀ ਕਾਂਗਰਸੀ ਆਗੂ ਜਾਂ ਵਰਕਰ ਦਿਖਾਈ ਨਹੀਂ ਦਿੱਤਾ, ਉਹਨਾਂ ਨਾਲ ਸਿਰਫ ਦੋ ਸਾਬਕਾ ਵਿਧਾਇਕ ਮਾਨਸਾ ਤੋਂ ਨਾਜਰ ਸਿੰਘ ਮਾਨਸ਼ਾਹੀਆ ਤੇ ਭਦੌੜ ਤੋਂ ਪਿਰਮਲ ਸਿੰਘ ਖ਼ਾਲਸਾ ਜਦਕਿ ਰਾਜਬਲਵਿੰਦਰ ਸਿੰਘ ਮਰਾੜ ਮੁਕਤਸਰ ਦੇ ਕਾਂਗਰਸੀ ਆਗੂ ਹਾਜ਼ਰ ਸਨ।

ਅੱਜ ਨਵਜੋਤ ਸਿੱਧੂ ਦੀ ਆਮਦ ਬਾਰੇ ਸਾਰੇ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਅਗਾਊਂ ਸੂਚਨਾ ਮਿਲ ਜਾਣ ਦੇ ਬਾਵਜੂਦ ਉਹਨਾਂ ਦਾ ਇੱਥੇ ਨਾ ਪਹੁੰਚਣ ਸਬੰਧੀ ਇਕ ਕਾਂਗਰਸੀ ਆਗੂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਸਿਰਫ ਐਨਾ ਹੀ ਆਖਿਆ ਕਿ ਜੇਕਰ ਕੱਲ੍ਹ ਨੂੰ ਨਵਜੋਤ ਸਿੱਧੂ ਕਾਂਗਰਸ ਪਾਰਟੀ ਛੱਡ ਕੇ ਨਵੀਂ ਪਾਰਟੀ ਬਣਾਉਂਦਾ ਹੈ ਤਾਂ ਸਾਡੇ ਲਈ ਮੁਸੀਬਤ ਖੜ੍ਹੀ ਹੋਣੀ ਸੁਭਾਵਿਕ ਹੈ, ਇਸ ਕਰਕੇ ਅਸੀਂ ਜਾਣਬੁੱਝ ਕੇ ਨਵਜੋਤ ਸਿੱਧੂ ਦੀ ਫੇਰੀ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਕਾਂਗਰਸ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਜੈਪਾਲ ਸਿੰਘ ਸੰਧੂ ਨੇ ਕਿਹਾ ਕਿ ਉਹ ਲੁਧਿਆਣਾ ਡੀਐੱਮਸੀ ਵਿੱਚ ਦਾਖਲ ਆਪਣੇ ਰਿਸ਼ਤੇਦਾਰ ਕੋਲ ਗਏ ਹੋਣ ਕਰਕੇ ਉੱਥੇ ਨਹੀਂ ਪਹੁੰਚ ਸਕੇ।

Related posts

ਪੰਜਾਬ ਭਰ ਵਿੱਚ ਹੜ੍ਹ ਵਰਗੀ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ: ਗੋਇਲ

admin

ਸ਼੍ਰੋਮਣੀ ਅਕਾਲੀ ਦਲ ਵਲੋਂ 33 ਜ਼ਿਲ੍ਹਾ (ਸ਼ਹਿਰੀ ਤੇ ਦਿਹਾਤੀ) ਪ੍ਰਧਾਨ ਨਿਯੁਕਤ !

admin

ਮੁੜ ਉਤਸ਼ਾਹਿਤ ਹੋਣਗੀਆਂ ਬੈਲਗੱਡੀਆਂ ਦੀਆਂ ਦੌੜਾਂ ਤੇ ਪੇਂਡੂ ਰਵਾਇਤੀ ਖੇਡਾਂ: ਚੀਮਾ

admin