ਗ੍ਰੇਵਸੈਂਡ – ਬਿ੍ਰਟੇਨ ਦੇ ਕੈਂਟ ਦੇ ਸ਼ਹਿਰ ਗ੍ਰੇਵਸੈਂਡ ਦੇ ਇੱਕ ਗੁਰਦੁਆਰੇ ਵਿਚ ਬੀਤੀ ਦਿਨੀਂ ਇਕ ਨਾਬਾਲਿਗ ਨੇ ਦੋ ਲੋਕਾਂ ਨੂੰ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਪੁਲਿਸ ਨੇ ਇਸ ਹਮਲੇ ਸਬੰਧੀ 17 ਸਾਲਾ ਲੜਕੇ ਨੂੰ ਕਤਲ ਦੀ ਕੋਸਿਸ਼ ਦੇ ਇਲਜਾਮਾਂ ਤਹਿਤ ਗਿ੍ਰਫ਼ਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਇਸ ਘਟਨਾ ਦੀ ਜਾਣਕਾਰਪੀ ਸਥਾਨਕ ਸਮੇਂ ਅਨੁਸਾਰ 8 ਵੱਜ ਕੇ 10 ਮਿੰਟ ’ਤੇ ਮਿਲੀ।ਕੈਂਟ ਪੁਲਿਸ ਨੇ ਕਿਹਾ ਕਿ ਮੁਲਜ਼ਮ ਨੂੰ ਮੇਡਸਟੋਨ ਕਰਾਊਨ ਕੋਰਟ ਵਿਚ ਪੇਸ਼ ਕੀਤਾ ਗਿਆ ਜਿੱਥੇ ਉਸ ‘ਤੇ ਗੰਭੀਰ ਸਰੀਰਕ ਨੁਕਸਾਨ ਪਹੁੰਚਾਉਣ ਦੇ ਯਤਨ ਦੇ ਨਾਲ ਹਮਲਾ ਕਰਨ, ਗ਼ੈਰਕਾਨੂੰਨੀ ਹਿੰਸਾ ਦੀ ਵਰਤੋਂ ਕਰਨ ਜਾਂ ਧਮਕੀ ਦੇਣ, ਜਾਨੋਂ ਮਾਰਨ ਦੀ ਧਮਕੀ ਦੇਣ, ਤੇਜ਼ਧਾਰ ਨੂੰ ਹਥਿਆਰ ਨਾਲ ਕਿਸੇ ਵਿਅਕਤੀ ਨੂੰ ਧਮਕਾਉਣ ਅਤੇ ਜਨਤਕ ਥਾਂ ‘ਤੇ ਤੇਜ਼ਧਾਰ ਵਸਤੂ ਰੱਖਣ ਦਾ ਦੋਸ਼ ਲਾਇਆ ਗਿਆ ਹੈ। ਗ੍ਰੈਵਸੈਂਡ ਵਿਖੇ ਸ੍ਰੀ ਗੁਰੂ ਨਾਨਕ ਸ੍ਰੀ ਦਰਬਾਰ ਗੁਰਦੁਆਰੇ ਵਿਚ ਵੀਰਵਾਰ ਨੂੰ ਵਾਪਰੀ ਇਸ ਘਟਨਾ ਦੇ ਮਾਮਲੇ ’ਚ ਅਦਾਲਤ ਨੇ ਮੁਲਜ਼ਮ ਨੂੰ ਜ਼ਮਾਨਤ ਦੇ ਦਿੱਤੀ ਸੀ ਅਤੇ ‘ਮਾਨਸਿਕ ਸਿਹਤ’ ਦੀ ਜਾਂਚ ਲਈ ਅਧਿਕਾਰੀਆਂ ਵੱਲੋਂ ਉਸ ਨੂੰ ਜਾਂਚ ਲਈ ਅਧਿਕਾਰੀਆਂ ਵੱਲੋਂ ਉਸ ਨੂੰ ਤੁਰੰਤ ਹਿਰਾਸਤ ਵਿਚ ਲਿਆ ਗਿਆ ਸੀ। ਮਾਨਸਿਕ ਸਿਹਤ ਦੀ ਜਾਂਚ ਮਗਰੋਂ ਉਸ ਨੂੰ ਮੈਡਵੇਅ ਯੂਥ ਕੋਰਟ ਵਿਚ ਵੀਰਵਾਰ ਨੂੰ ਪੇਸ਼ ਕੀਤਾ ਜਾਵੇਗਾ। ਕੈਂਟ ਪੁਲਿਸ ਦੇ ਨਾਰਥ ਕੈਂਟ ਡਿਵੀਜ਼ਨਲ ਕਮਾਂਡਰ ਚੀਫ਼ ਸੁਪਰਡੈਂਟ ਐਂਜੀ ਚੈਪਮੇਨ ਨੇ ਕਿਹਾ, “ਇਹ ਇੱਕ ਨਿਵੇਕਲੀ ਘਟਨਾ ਸੀ ਤੇ ਸਾਡੀ ਜਾਂਚ ਮੁਤਾਬਕ ਇਸ ਦਾ ਅਤਿਵਾਦ ਨਾਲ ਕੋਈ ਸਬੰਧ ਨਹੀਂ ਸੀ।