NewsBreaking NewsLatest NewsPunjab

ਬੇਅਦਬੀ ਲਈ ਸਿੱਖ ਜਥੇਬੰਦੀਆਂ ਵੱਲੋਂ ਜਥੇਦਾਰ, ਹੈੱਡ ਗੰ੍ਥੀ, ਮੈਨੇਜਰ ਦੋਸ਼ੀ ਕਰਾਰ

ਸ੍ਰੀ ਅਨੰਦਪੁਰ ਸਾਹਿਬ – ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਮਾਮਲੇ ‘ਤੇ ਰੋਸ ਵਜੋਂ ਬੁੱਧਵਾਰ ਨੂੰ ਸਿੱਖ ਜਥੇਬੰਦੀਆਂ ਨੇ ਬੁਲਾਏ ਇਕੱਠ ਦੌਰਾਨ ਮਤਾ ਪਾਸ ਕਰ ਕੇ ਤਖ਼ਤ ਸਾਹਿਬ ਦੇ ਜਥੇ. ਗਿਆਨੀ ਰਘਬੀਰ ਸਿੰਘ, ਹੈੱਡ ਗੰ੍ਥੀ ਭਾਈ ਫੂਲਾ ਸਿੰਘ, ਮੈਨੇਜਰ ਮਲਕੀਤ ਸਿੰਘ ਤੇ ਦੋਵੇਂ ਸਥਾਨਕ ਸ਼ੋ੍ਮਣੀ ਕਮੇਟੀ ਮੈਂਬਰਾਂ ਨੂੰ ਦੋਸ਼ੀ ਕਰਾਰ ਦੇ ਕੇ ਉਨਾਂ੍ਹ ਦੇ ਅਸਤੀਿਫ਼ਆਂ ਦੀ ਮੰਗ ਕਰ ਦਿੱਤੀ। ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਸਿੱਖ ਜਥੇਬੰਦੀਆਂ ਵੱਲੋਂ ਪਛਤਾਵਾ ਸਮਾਗਮ ਤੋਂ ਬਾਅਦ ਕੀਤੇ ਇਕੱਠ ਦੌਰਾਨ ਸੰਬੋਧਨ ਕਰਦਿਆਂ ਪਲਵਿੰਦਰ ਸਿੰਘ ਤਲਵਾੜਾ ਨੇ ਬੇਅਦਬੀ ਦੀ ਘਟਨਾ ਲਈ ਸ਼ੋ੍ਮਣੀ ਕਮੇਟੀ ਦੇ ਮਾੜੇ ਪ੍ਰਬੰਧਾਂ ਨੂੰ ਦੋਸ਼ੀ ਗਰਦਾਨਦਿਆਂ ਕਿਹਾ ਕਿ ਤਖ਼ਤ ਸਾਹਿਬ ਦੇ ਜਥੇਦਾਰ ਖ਼ੁਦ ਤਾਂ ਵੀਹ-ਵੀਹ ਗੰਨਮੈਨ ਲਈ ਫਿਰਦੇ ਹਨ ਪਰ ਸ੍ਰੀ ਗੁਰੂ ਗੰ੍ਥ ਸਾਹਿਬ ਦੀ ਸੁਰੱਖਿਆ ਲਈ ਕੋਈ ਪ੍ਰਬੰਧ ਨਹੀਂ ਹਨ। ਉਨਾਂ੍ਹ ਇਸ ਮੌਕੇ ਜਜ਼ਬਾਤੀ ਹੁੰਦਿਆਂ ਆਖਿਆ ਕਿ ਅੱਜ ਤੋਂ ਬਾਅਦ ਜਿੱਥੇ ਵੀ ਬੇਅਦਬੀ ਹੁੰਦੀ ਹੈ, ਦੋਸ਼ੀ ਨੂੰ ਮੌਕੇ ‘ਤੇ ਸੋਧਾਂ ਲਾਉਣ ਵਾਲੇ ਦੀ ਕਾਨੂੰਨੀ ਪੈਰਵਾਈ ਤੇ ਪਰਿਵਾਰ ਦੀ ਸਾਰੀ ਜ਼ਿੰਮੇਵਾਰੀ ਉਹ ਚੁੱਕਣ ਲਈ ਤਿਆਰ ਹਨ। ਇਸ ਦੌਰਾਨ ਨਿਹੰਗ ਸਿੰਘ ਰਾਜਾ ਰਾਮ ਸਿੰਘ ਨੇ ਕਿਹਾ ਕਿ ਜੇਕਰ ਸ਼ੋ੍ਮਣੀ ਕਮੇਟੀ ਮਰਿਆਦਾ ਬਹਾਲ ਰੱਖਣ ‘ਚ ਬੇਵੱਸ ਹੈ ਤਾਂ ਤਖ਼ਤ ਸਾਹਿਬਾਨ ਦੀ ਸੇਵਾ ਨਿਹੰਗ ਸਿੰਘਾਂ ਹਵਾਲੇ ਕਰ ਦਿਓ। ਅਮਨਦੀਪ ਸਿੰਘ ਅਬਿਆਣਾ ਨੇ ਮਤਾ ਪੜ੍ਹਦਿਆਂ ਕਿਹਾ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਦੇ ਮਾਮਲੇ ‘ਤੇ ਜਥੇ. ਗਿਆਨੀ ਰਘਬੀਰ ਸਿੰਘ, ਹੈੱਡ ਗੰ੍ਥੀ ਗਿਆਨੀ ਫੂਲਾ ਸਿੰਘ, ਮੈਨੇਜਰ ਮਲਕੀਤ ਸਿੰਘ ਤੇ ਦੋਵੇਂ ਲੋਕਲ ਸ਼ੋ੍ਮਣੀ ਕਮੇਟੀ ਮੈਂਬਰ ਪਿੰ੍ਸੀਪਲ ਸੁਰਿੰਦਰ ਸਿੰਘ ਅਤੇ ਅਮਰਜੀਤ ਸਿੰਘ ਚਾਵਲਾ ਜ਼ਿੰਮੇਵਾਰ ਹਨ, ਜਿਸ ਕਰਕੇ ਉਨਾਂ੍ਹ ਦੇ ਤੁਰੰਤ ਅਸਤੀਫ਼ੇ ਲਏ ਜਾਣ। ਇਸ ਦੇ ਨਾਲ ਬੇਅਦਬੀ ਵੇਲੇ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਸੰਗਤ ‘ਚ ਜਨਤਕ ਕੀਤੀ ਜਾਵੇ। ਸਵੇਰੇ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਗੰ੍ਥ ਸਾਹਿਬ ਜੀ ਦੇ ਪ੍ਰਕਾਸ਼ ਵੇਲੇ ਹੈੱਡ ਗੰ੍ਥੀ ਤੇ ਮੈਨੇਜਰ ਅਤੇ ਘੱਟੋ-ਘੱਟ ਦਸ ਸ਼ਸਤਰਧਾਰੀ ਸੇਵਾਦਾਰਾਂ ਦਾ ਹਾਜ਼ਰ ਰਹਿਣਾ ਲਾਜ਼ਮੀ ਕੀਤਾ ਜਾਵੇ। ਸਰਕਾਰ ਤੋਂ ਵੀ ਇਹ ਮੰਗ ਕੀਤੀ ਗਈ ਕਿ ਬੇਅਦਬੀ ਦੇ ਦੋਸ਼ੀ ਦਾ ਨਾਰਕੋ ਟੈਸਟ ਕਰਵਾਇਆ ਜਾਵੇ, ਤਾਂ ਜੋ ਅਸਲ ਸਾਜ਼ਿਸ਼ ਸਾਹਮਣੇ ਲਿਆਂਦੀ ਜਾ ਸਕੇ। ਇਸ ਮੌਕੇ ਬਾਬਾ ਸਾਹਿਬ ਸਿੰਘ ਡੇਰਾ ਬਾਬਾ ਸ਼੍ਰੀਚੰਦ ਨਵੀਂ ਆਬਾਦੀ ਨੇ ਵੀ ਸੰਗਤ ਨੂੰ ਬੇਅਦਬੀ ਦੇ ਇਨਸਾਫ ਲਈ ਇਕਮੁਠ ਹੋਣ ਦਾ ਸੱਦਾ ਦਿੱਤਾ। ਇਸੇ ਦੌਰਾਨ ਸ਼ੋ੍ਮਣੀ ਕਮੇਟੀ ਦੇ ਸਕੱਤਰ ਸੁਖਦੇਵ ਸਿੰਘ ਭੂਰਾਕੋਨਾ, ਪ੍ਰਤਾਪ ਸਿੰਘ ਤੇ ਕੁਝ ਅਧਿਕਾਰੀਆਂ ਨੇ ਸਿੱਖ ਜਥੇਬੰਦੀਆਂ ਦੇ ਇਕੱਠ ਵਿਚ ਜਾ ਕੇ ਉਨਾਂ੍ਹ ਦਾ ਮੰਗ ਪੱਤਰ ਵੀ ਹਾਸਲ ਕੀਤਾ। ਇਸ ਮੌਕੇ ਗੁਰਮੀਤ ਸਿੰਘ, ਪਰਵਿੰਦਰ ਸਿੰਘ, ਸੰਤ ਹਰਦਾਸ ਸਿੰਘ, ਜਸਵੰਤ ਸਿੰਘ, ਮਹਿੰਦਰ ਸਿੰਘ, ਮਨਜੀਤ ਕੌਰ, ਵਰਵਿੰਦਰ ਕੌਰ ਸਮੇਤ ਤਿੰਨ ਦਰਜਨ ਦੇ ਕਰੀਬ ਸੰਗਤਾਂ ਵੱਲੋਂ ਮਤੇ ਉੱਪਰ ਦਸਤਖ਼ਤ ਕੀਤੇ ਗਏ।

Related posts

ਯੂਪੀਐਸਸੀ ਵਲੋਂ ਪੰਜਾਬ ਕੋਲੋਂ ਨਵੇਂ ਡੀਜੀਪੀ ਦੀ ਨਿਯੁਕਤੀ ਲਈ ਪੈਨਲ ਨਾਵਾਂ ਦੀ ਮੰਗ

admin

ਪਾਕਿਸਤਾਨ ਵਿੱਚ ਧਰਮ ਬਦਲਕੇ ਵਿਆਹ ਕਰਾਉਣ ਵਾਲੀ ਸਰਬਜੀਤ ਕੌਰ ਨੂੰ ਕਾਨੂੰਨੀ ਗੇੜਾ

admin

ਪੰਜਾਬ ਸਰਕਾਰ ਵਿਦੇਸ਼ਾਂ ‘ਚ ਬੈਠੇ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ – ਡਾ. ਰਵਜੋਤ ਸਿੰਘ

admin