India

ਬੈਂਕ ਡੁੱਬਣ ‘ਤੇ ਵੀ ਗਾਹਕਾਂ ਨੂੰ 90 ਦਿਨਾਂ ਦੇ ਅੰਦਰ ਵਾਪਸ ਮਿਲੇਗਾ ਪੈਸਾ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ‘ਡਿਪੋਜ਼ਿਟਰਜ਼ ਫਸਟ : ਗਾਰੰਟਿਡ ਟਾਈਮ-ਬਾਉਂਡ ਡਿਪਾਜ਼ਿਟ ਇੰਸ਼ੋਰੈਂਸ ਪੇਮੈਂਟ ਅਪਟੂ 5 ਲੱਖ’ ਯੋਜਨਾ ਤਹਿਤ ਜਮ੍ਹਾਂਕਰਤਾ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਕਾਨੂੰਨ ‘ਚ ਸੋਧ ਕਰ ਕੇ ਇਕ ਹੋਰ ਸਮੱਸਿਆ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਹੈ। ਪਹਿਲਾਂ ਜਿੱਥੇ ਪੈਸਾ ਵਾਪਸੀ ਦੀ ਕੋਈ ਸਮਾਂ-ਸੀਮਾ ਨਹੀਂ ਸੀ, ਹੁਣ ਸਾਡੀ ਸਰਕਾਰ ਨੇ ਇਸ ਨੂੰ 90 ਦਿਨਾਂ ਦੇ ਅੰਦਰ ਯਾਨੀ 3 ਮਹੀਨੇ ਦੇ ਅੰਦਰ ਲਾਜ਼ਮੀ ਕੀਤਾ ਹੈ। ਬੈਂਕ ਡੁੱਬਣ ਦੀ ਸੂਰਤ ‘ਚ ਵੀ 90 ਦਿਨਾਂ ਦੇ ਅੰਦਰ ਜਮ੍ਹਾਂ ਕਰਤਾ ਨੂੰ ਉਨ੍ਹਾਂ ਦਾ ਪੈਸਾ ਵਾਪਸ ਮਿਲ ਜਾਵੇਗਾ।ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਅੱਜ ਕੋਈ ਬੈਂਕ ਮੁਸੀਬਤ ‘ਚ ਆਉਂਦਾ ਹੈ ਤਾਂ ਜਮ੍ਹਾਕਰਤਾਵਾਂ ਨੂੰ ਯਕੀਨੀ ਤੌਰ ‘ਤੇ 5 ਲੱਖ ਰੁਪਏ ਤਕ ਤਾਂ ਨੁਕਸਾਨ ਮਿਲਣਗੇ। ਇਸ ਨਾਲ ਕਰੀਬ 98% ਲੋਕਾਂ ਦੇ ਖਾਤੇ ਪੂਰੀ ਤਰ੍ਹਾਂ ਕਵਰ ਹੋ ਚੁੱਕੇ ਹਨ।ਇਸੇ ਦੌਰਾਨ ਉਨ੍ਹਾਂ ਕਿਹਾ ਕਿ ਦੇਸ਼ ਲਈ ਬੈਂਕਿੰਗ ਖੇਤਰ ਤੇ ਦੇਸ਼ ਦੇ ਕਰੋੜਾਂ ਖਾਤਾ ਧਾਰਕਾਂ ਲਈ ਅੱਜ ਦਾ ਦਿਨ ਮਹੱਤਵਪੂਰਨ ਹੈ। ਅੱਜ ਦੇ ਸਮਾਗਮ ਨੂੰ ਦਿੱਤੇ ਗਏ ਨਾਂ ‘ਚ ‘ਡਿਪਾਜ਼ਿਟਰਜ਼ ਫਸਟ: ਡਿਪਾਜ਼ਿਟਰ ਫਸਟ’ ਦੀ ਭਾਵਨਾ ਨੂੰ ਕਾਇਮ ਰੱਖਦੇ ਹੋਏ ਇਸ ਨੂੰ ਹੋਰ ਸਟੀਕ ਬਣਾ ਰਿਹਾ ਹੈ।ਪੀਐਮ ਮੋਦੀ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ‘ਚ ਇੱਕ ਲੱਖ ਤੋਂ ਵੱਧ ਜਮ੍ਹਾਂਕਰਤਾਵਾਂ ਦੇ ਫਸੇ ਹੋਏ ਪੈਸੇ ਉਨ੍ਹਾਂ ਦੇ ਖਾਤਿਆਂ ‘ਚ ਜਮ੍ਹਾਂ ਹੋ ਗਏ ਹਨ। ਇਹ ਰਕਮ 1300 ਕਰੋੜ ਰੁਪਏ ਤੋਂ ਵੱਧ ਹੈ। ਅੱਜ ਇਸ ਪ੍ਰੋਗਰਾਮ ‘ਚ ਅਤੇ ਇਸ ਤੋਂ ਬਾਅਦ ਵੀ ਅਜਿਹੇ ਤਿੰਨ ਲੱਖ ਹੋਰ ਜਮ੍ਹਾਕਰਤਾਵਾਂ ਦੇ ਖਾਤੇ ਵਿੱਚ ਪੈਸੇ ਜਮ੍ਹਾ ਹੋਣ ਜਾ ਰਹੇ ਹਨ।ਜਨ ਧਨ ਯੋਜਨਾ ਤਹਿਤ ਖੋਲ੍ਹੇ ਗਏ ਬੈਂਕ ਖਾਤਿਆਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਖਾਤੇ ਔਰਤਾਂ ਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬੈਂਕ ਖਾਤਿਆਂ ਦਾ ਔਰਤਾਂ ਦੇ ਆਰਥਿਕ ਸਸ਼ਕਤੀਕਰਨ ‘ਤੇ ਕੀ ਪ੍ਰਭਾਵ ਪੈਂਦਾ ਹੈ, ਅਸੀਂ ਹਾਲ ਹੀ ਦੇ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ ‘ਚ ਵੀ ਦੇਖਿਆ ਹੈ।

Related posts

ਭਾਰਤ ਦੇ 94 ਸ਼ਹਿਰਾਂ ‘ਚ ਟ੍ਰੈਫਿਕ ਜਾਮ ਦੇ ਹੱਲ ਲਈ ਰਿੰਗ ਰੋਡ ਬਨਾਉਣ ਦੀ ਯੋਜਨਾ !

admin

ਮਹਾਕੁੰਭ: ਮੁਕਤੀ ਦੀ ਭਾਲ ‘ਚ ਸ਼ਰਧਾਲੂਆਂ ਵਲੋਂ ਸੰਗਮ ‘ਚ ਡੁੱਬਕੀਆਂ !

admin

50ਵੇਂ ਦਿਨ ਵੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਜਾਰੀ

admin