ਫਰਿਜਨੋ, ਕੈਲੀਫੋਰਨੀਆ, (ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) – ਫਰਿਜ਼ਨੋ ਨਿਵਾਸੀ ਟਰਾਂਸਪੋਰਟਰ, ਬੁਲਡੌਗ ਟਰੱਰਿੰਗ ਵਾਲੇ ਗੁਰਦੀਪ ਸਿੰਘ ਚੌਹਾਨ (ਦੀਪਾ ਬਾਈ) ਨੂੰ ਪਿਛਲੇ ਦਿਨੀ ਉਸ ਵਕਤ ਭਾਰੀ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਜੀ ਸ. ਉੱਤਮ ਸਿੰਘ ਚੌਹਾਨ (89) ਪ੍ਰਮਾਤਮਾਂ ਵੱਲੋਂ ਮਿਲੇ ਸਵਾਸਾਂ ਦੀ ਪੂੰਜੀ ਪੂਰੀ ਕਰਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ । ਉਹਨਾਂ ਦੀ ਦੇਹ ਦਾ ਸਸਕਾਰ ਮਿੱਤੀ 21 ਦਸੰਬਰ 2024 ਨੂੰ ਸ਼ਾਂਤ ਭਵਨ ਫਿਊਨਰਲ ਹੋਂਮ ਫਾਊਲਰ (4800 E Clayton Ave Fowler ca 93625) ਵਿੱਖੇ ਸਵੇਰਿਓ 10 ਤੋ ਦੁਪਿਹਰ 12 ਵਜੇ ਦਰਮਿਆਨ ਹੋਵੇਗਾ, ਉਪਰੰਤ ਭੋਗ ਗੁਰਦਵਾਰਾ ਸਿੰਘ ਸਭਾ ਫਰਿਜਨੋ (Sikh institute 4827 N parkway dr Fresno ca 93723) ਵਿਖੇ ਪਵੇਗਾ। ਦੁੱਖ ਸਾਂਝਾ ਕਰਨ ਲਈ ਸੰਪਰਕ ਨੰਬਰ 559-994-3016. ਉਹ ਪਿਛਲੇ ਲੰਮੇ ਸਮੇ ਤੋ ਆਪਣੇ ਬੇਟੇ ਗੁਰਦੀਪ ਚੌਹਾਨ ਪਾਸ ਅਮਰੀਕਾ ਦੀ ਸਟੇਟ ਕੈਲੀਫੋਰਨੀਆ ਦੇ ਫਰਿਜ਼ਨੋ ਸ਼ਹਿਰ ਵਿੱਚ ਰਹਿ ਰਹੇ ਸਨ। ਉਹਨਾਂ ਦਾ ਪਿਛਲਾ ਪਿੰਡ ਨਗਰ ਜ਼ਿਲ੍ਹਾ ਨਵਾਂਸ਼ਹਿਰ ਵਿੱਚ ਪੈਂਦਾ ਹੈ।