ਨਵੀਂ ਦਿੱਲੀ – ਗੂਗਲ ਨੇ ਬੁੱਧਵਾਰ ਨੂੰ ਕਾਮਿਕ ਬੁੱਕ ‘ਅਮਰ ਚਿੱਤਰ ਕਥਾ’ ਦੇ ਪ੍ਰਕਾਸ਼ਕ ਦੀ ਭਾਈਵਾਲੀ ਨਾਲ ਭਾਰਤ ਵਿਚ ਬੱਚਿਆਂ ਲਈ ਆਪਣੇ ਵਿਸ਼ਵ ਪੱਧਰੀ ਪ੍ਰੋਗਰਾਮ ‘ਬੀ ਇੰਟਰਨੈੱਟ ਆਸਮ’ ਦੀ ਸ਼ੁਰੂਆਤ ਕੀਤੀ। ਇਹ ਪ੍ਰੋਗਰਾਮ ਅੱਠ ਭਾਸ਼ਾਵਾਂ ਵਿਚ ਹੋਵੇਗਾ ਅਤੇ ਇਸ ਦਾ ਮਕਸਦ ਬੱਚਿਆਂ ਨੂੰ ਇੰਟਰਨੈੱਟ ਸੁਰੱਖਿਆ ਦਾ ਅਹਿਮ ਪਾਠ ਪੜ੍ਹਾਉਣਾ ਹੈ।
ਇੰਟਰਨੈੱਟ ‘ਤੇ ਯੂਜ਼ਰਸ ਦੀ ਸੁਰੱਖਿਆ ਵਧਾਉਣ ਲਈ ਆਪਣੀਆਂ ਕੋਸ਼ਿਸ਼ਾਂ ਤਹਿਤ ਗੂਗਲ ਨੇ ਹਾਲ ਵਿਚ ਉੱਨਤ ਬਣਾਏ ਗਏ ਗੂਗਲ ਸੁਰੱਖਿਆ ਕੇਂਦਰਾਂ ਨੂੰ ਵੀ ਸ਼ੁਰੂ ਕੀਤਾ। ‘ਬੀ ਇੰਟਰਨੈੱਟ ਆਸਮ’ ਮੁਹਿੰਮ ਵਿਚ ‘ਇੰਟਰਲੈਂਡ’ ਨਾਂ ਦੀ ਜ਼ਿਆਦਾ ਦਿ੍ਸ਼ਤਾ ਅਤੇ ਰਸਮੀ ਸੰਵਾਦ ਦਾ ਅਨੁਭਵ ਸ਼ਾਮਲ ਹੈ ਜਿੱਥੇ ਬੱਚੇ ਆਨਲਾਈਨ ਸੁਰੱਖਿਆ ਦੀਆਂ ਬੁਨਿਆਦੀ ਗੱਲਾਂ ਸਿੱਖ ਸਕਦੇ ਹਨ ਅਤੇ ਮੌਜ-ਮਸਤੀ ਵਾਲੀਆਂ ਤੇ ਚੁਣੌਤੀਪੂਰਨ ਖੇਡਾਂ ਦੀ ਲੜੀ ਵਿਚ ਹਿੱਸਾ ਲੈ ਸਕਦੇ ਹਨ। ਇਸ ਇੰਟਰਐਕਟਿਵੀ ਜ਼ਰੀਏ ਬੱਚੇ ਕੀਮਤੀ ਜਾਣਕਾਰੀਆਂ ਦੀ ਸੁਰੱਖਿਆ ਕਰਨਾ, ਸਾਈਬਰ ਬਦਮਾਸ਼ਾਂ ਨਾਲ ਨਜਿੱਠਣਾ ਅਤੇ ਫ਼ਰਜ਼ੀ ਤੇ ਅਸਲ ਦੀ ਪਛਾਣ ਕਰਨਾ ਸਿੱਖਣਗੇ।