Punjab

ਭਗਵੰਤ ਮਾਨ ਨੇ ਮੇਰੀ ਬਦਨਾਮੀ ਕਰਨ ਦੇ ਚੱਕਰ ਵਿਚ ਸਾਰੀ ਸਿੱਖ ਕੌਮ ਨੂੰ ਚੋਰ ਦੱਸ ਕੇ ਸਿੱਖਾਂ ਦੀ ਬਦਨਾਮੀ ਕੀਤੀ: ਬਿਕਰਮ ਸਿੰਘ ਮਜੀਠੀਆ

ਅੰਮ੍ਰਿਤਸਰ – ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਮਜੀਠੀਆ ਪਰਿਵਾਰ ਦੀ ਬਦਨਾਮੀ ਕਰਨ ਲਈ ਪੱਬਾਂ ਭਾਰ ਹੋਏ ਤੇ ਮਾਨਸਿਕ ਤੌਰ ’ਤੇ ਬੌਖਲਾਏ ਮੁੱਖ ਮੰਤਰੀ ਭਗਵੰਤ ਮਾਨ ਨੇ ਸਮੁੱਚੀ ਸਿੱਖ ਕੌਮ ਨੂੰ ਚੋਰ ਦੱਸ ਕੇ ਕੌਮ ਦਾ ਅਪਮਾਨ ਕੀਤਾ ਹੈ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੈ ਕਿਹਾ ਕਿ ਮੈਂ ਮੁੱਖ ਮੰਤਰੀ ਦੀ ਭੈਣ ਮਨਪ੍ਰੀਤ ਤੇ ਉਹਨਾਂ ਦੀ ਪਤਨੀ ਡਾ. ਗੁਰਪ੍ਰੀਤ ਦੀ ਨਿਹੰਗ ਸਿੰਘਾਂ ਦੇ ਇਥ ਜੱਥੇ ਨਾਲ ਨੇੜਤਾ ਦੇ ਮੱਦੇਨਜ਼ਰ ਸੁਲਤਾਨਪੁਰ ਲੋਧੀ ਵਿਚ ਗੁਰਦੁਆਰਾ ਅਕਾਲ ਬੁੰਗਾ ’ਤੇ ਕਰਵਾਏ ਪੁਲਿਸ ਹਮਲੇ ਵਿਚ ਬੇਨਕਾਬ ਹੋਣ ਮਗਰੋਂ ਬੌਖਲਾ ਗਏ ਹਨ ਪਰ ਉਹਨਾਂ ਨੂੰ ਮੇਰੀ ਤੇ ਮੇਰੇ ਪਰਿਵਾਰ ਦੀ ਬਦਨਾਮੀ ਕਰਨ ਦੇ ਚੱਕਰ ਵਿਚ ਸਮੁੱਚੀ ਸਿੱਖ ਕੌਮ ਦੀ ਬਦਨਾਮੀ ਨਹੀਂ ਕਰਨੀ ਚਾਹੀਦੀ।
ਸਰਦਾਰ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਸਿੱਖ ਕੌਮ ਇਕ ਮਾਣ ਤੇ ਸਤਿਕਾਰ ਵਾਲੀ ਕੌਮ ਤੇ ਮੇਰਠ ਜਿਥੇ ਮੁੱਖ ਮੰਤਰੀ ਨੇ ਕਿਹਾ ਕਿ ਸਿੱਖਾਂ ਨੂੰ ਘੋੜਾ ਚੋਰ ਵਜੋਂ ਵੇਖਿਆ ਜਾਂਦਾ ਹੈ, ਲੰਬੇ ਸਮੇਂ ਤੱਕ ਸਿੱਖ ਰਜਮੈਂਟ ਦਾ ਕੇਂਦਰ ਰਿਹਾ ਹੈ। ਉਹਨਾਂ ਕਿਹਾ ਕਿ ਮੇਰਠ ਵਿਚ ਸਿੱਖਾਂ ਦਾ ਬਹੁਤ ਆਦਰ ਸਤਿਕਾਰ ਹੈ। ਉਹਨਾਂ ਕਿਹਾ ਕਿ ਇਲਾਕੇ ਵਿਚ ਸਿੱਖਾਂ ਦਾ ਕਿੰਨਾ ਮਾਣ ਸਤਿਕਾਰ ਹੈ,ਇਸਦਾ ਅੰਦਾਜ਼ਾ ਇਥੋਂ ਹੀ ਲਾਇਆ ਜਾ ਸਕਦਾ ਹੈ ਕਿ ਮੇਰਠ ਦੇ ਲੋਕਾਂ ਨੇ ਕਿਸਾਨ ਅੰਦੋਲਨ ਦੀ ਡਟਵੀਂ ਹਮਾਇਤ ਕੀਤੀ।
ਅਕਾਲੀ ਆਗੂ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਸਿੱਖਾਂ ਤੇ ਉਹਨਾਂ ਦੇ ਧਾਰਮਿਕ ਚਿੰਨ੍ਹਾਂ ਦਾ ਅਪਮਾਨ ਕਰਨਾ ਬੰਦ ਕਰਨ। ਉਹਨਾਂ ਕਿਹਾ ਕਿ ਪਹਿਲਾਂ ਵੀ ਮੁੱਖ ਮੰਤਰੀ ਨੇ ਵਿਧਾਨ ਸਭਾ ਵਿਚ ਸਿੱਖ ਕੱਕਾਰਾਂ ਦਾ ਅਪਮਾਨ ਕੀਤਾ ਸੀ। ਉਹਨਾਂਕਿਹਾ ਕਿ ਮੁੱਖ ਮੰਤਰੀ ’ਦਸਤਾਰ’ ਨੂੰ ’ਟੋਪੀ’ ਵਜੋਂ ਵਰਤਦੇ ਹਨ ਤੇ ਉਹ ਸ਼ਰਾਬ ਪੀ ਕੇ ਸਿੱਖਾਂ ਦੀਆਂ ਧਾਰਮਿਕ ਥਾਵਾਂ ’ਤੇ ਜਾ ਕੇ ਉਹਨਾਂ ਦੀ ਬੇਅਦਬੀ ਕਰਦੇ ਹਨ।
ਮੁੱਖ ਮੰਤਰੀ ਵੱਲੋਂ ਉਹਨਾਂ ਖਿਲਾਫ ਲਾਏ ਦੋਸ਼ਾਂ ਦੀ ਗੱਲ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਮੁੱਖ ਮੰਤਰੀ ਨੇ ਕੱਚੀ ਸ਼ਰਾਬ ਵੱਧ ਪੀ ਲਈ ਜਿਸ ਕਾਰਨ ਉਹ ਵੱਧ ਨਸ਼ੇੜੀ ਹੋ ਗਏ ਤੇ ਬੇਤੁਕੇ ਅਤੇ ਝੂਠੇ ਦੋਸ਼ ਲਗਾਉਣ ਲੱਗ ਪਏ ਹਨ। ਉਹਨਾਂ ਕਿਹਾ ਕਿ ਉਹਨਾਂ ਦੇ ਦਾਦਾ ਜੀ ਸਰਦਾਰ ਸੁਰਜੀਤ ਸਿੰਘ ਮਜੀਠੀਆ 1952 ਤੋਂ 1962 ਤੱਕ ਡਿਪਟੀ ਰੱਖਿਆ ਮੰਤਰੀ ਰਹੇ ਤੇ ਉਹਨਾਂ ਨੂੰ ਕਦੇ ਵੀ ਅਸਤੀਫਾ ਦੇਣ ਵਾਸਤੇ ਮਜਬੂਰ ਨਹੀਂ ਕੀਤਾ ਗਿਆ ਜਿਵੇਂ ਕਿ ਮੁੱਖ ਮੰਤਰੀ ਨੇ ਦਾਅਵਾਕੀਤਾ। ਉਹਨਾਂ ਕਿਹਾ ਕਿ ਉਹਨਾਂ ਦੇ ਦਾਦਾ ਨੇ ਹਵਾਈ ਫੌਜ ਵਿਚ ਸ਼ਾਨਦਾਰ ਸੇਵਾਵਾਂ ਨਿਭਾਈਆਂ ਤੇ ਫਿਰ ਤਿੰਨ ਵਾਰ ਐਮ ਪੀ ਅਤੇ ਡਿਪਟੀ ਰੱਖਿਆ ਮੰਤਰੀ, ਨੇਪਾਲ ਵਿਚ ਪਹਿਲੇ ਰਾਜਦੂਤ, ਬੀ ਸੀ ਸੀ ਆਈ ਦੇ ਪ੍ਰਧਨ ਤੇ ਅਨੇਕਾਂ ਖੇਡ ਫੈਡਰੇਸ਼ਨਾਂ ਦੇ ਅਹੁਦੇਦਾਰ, ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਤੇ ਕੇਂਦਰੀ ਵਿਧਾਨਕ ਸਭਾ ਦੇ ਮੈਂਬਰ ਰਹੇ ਹਨ।
ਅਕਾਲੀ ਆਗੂ ਨੇ ਕਿਹਾ ਕਿ ਜਿਥੇ ਸਰਦਾਰ ਸੁਰਜੀਤ ਸਿੰਘ ਮਜੀਠੀਆ ਨੂੰ ਉਹਨਾਂ ਦੀਆਂ ਵਧੀਆ ਕਾਰਗੁਜ਼ਾਰੀ ਤੇ ਸਨਮਾਨ ਲਈ ਜਾਣਿਆ ਜਾਂਦਾ ਸੀ, ਮੁੱਖ ਮੰਤਰੀ ਕੋਲ ਉਹੋ ਜਿਹਾ ਕੱਖ ਨਹੀਂ ਹੈ। ਉਹਨਾਂ ਕਿਹਾ ਕਿ ਸ੍ਰੀ ਭਗਵੰਤ ਮਾਨ ਨੇ ਤਾਂ ਸ਼ਰਾਬ ਛੱਡਣ ਵਾਸਤੇ ਆਪਣੀ ਮਾਂ ਦੀ ਜਨਤਕ ਤੌਰ ’ਤੇ ਸਹੁੰ ਚੁੱਕੀ ਤੇ ਫਿਰ ਮੁਕਰ ਗਏ। ਉਹ ਸ਼ਰਾਬ ਪੀ ਕੇ ਤਖਤ ਸ੍ਰੀ ਦਮਦਮਾ ਸਾਹਿਬ ਪਹੁੰਚ ਗਏ। ਉਹਨਾਂ ਕਿਹਾ ਕਿ ਸ੍ਰੀ ਭਗਵੰਤ ਮਾਨ ਤੇ ਉਹਨਾਂ ਦੇ ਪਿਤਾ ਸ੍ਰੀ ਮਹਿੰਦਰ ਸਿੰਘ ਸਮੇਤ ਉਹਨਾਂ ਦੇ ਪਰਿਵਾਰ ਬਾਰੇ ਅਨੇਕਾਂ ਗੱਲਾਂ ਹਨ ਜੋ ਉਹ ਜਨਤਕ ਕਰਨ ਤੋਂ ਟਾਲਾ ਵੱਟ ਰਹੇ ਹਨ ਕਿਉਂਕਿ ਉਹ ਅਜਿਹੀ ਘਟੀਆ ਰਾਜਨੀਤੀ ਵਿਚ ਵਿਸ਼ਵਾਸ ਨਹੀਂ ਕਰਦੇ। ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਨੇ ਮਜਬੂਰ ਕੀਤਾ ਤਾਂ ਉਹ ਇਹ ਸੱਚਾਈ ਜਨਤਕ ਜ਼ਰੂਰ ਕਰਨਗੇ।
ਸਰਦਾਰ ਮਜੀਠੀਆ ਨੇ ਮੁੱਖ ਮੰਤਰੀ ਨੂੰ ਇਹ ਵੀ ਆਖਿਆ ਕਿ ਉਹ ਦੱਸਣ ਕਿ 60 ਸਾਲ ਪਹਿਲਾਂ ਬਾਰੇ ਸੁਫਨੇ ਲੈ ਕੇ ਕਿਉਂ ਉਹਨਾਂ ਬਾਰੇ ਝੂਠ ਬੋਲਦੇ ਹਨ ਜਦੋਂ ਕਿ ਉਹ ਜੰਮੇ ਵੀ ਨਹੀਂ ਸਨ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਮੁੱਖ ਮੰਤਰੀ ਦਾ ਮਕਸਦ ਆਪ ਸਰਕਾਰ ਦੀ ਅਸਫਲਤਾ ਤੋਂ ਲੋਕਾਂ ਦਾ ਧਿਆਨ ਪਾਸੇ ਕਰਨਾ ਹੈ।
ਉਹਨਾਂ ਨੇ ਮੁੱਖ ਮੰਤਰੀ ਨੂੰ ਇਹ ਵੀ ਕਿਹਾ ਕਿ ਉਹ ਪੰਜਾਬੀਆਂ ਨੂੰ ਇਹ ਵੀ ਦੱਸਣ ਕਿ ਇਹਨਾਂ ਮਨਘੜਤ ਕਹਾਣੀਆਂ ਦਾ ਪੰਜਾਬੀਆਂ ਨੂੰ ਕੀ ਲਾਭ ਹੋਵੇਗਾ। ਉਹਨਾਂ ਕਿਹਾਕਿ ਕੀ ਇਸ ਨਾਲ ਉਹਨਾਂ ਕਿਸਾਨਾਂ ਨੂੰ ਲਾਭ ਮਿਲੇਗਾ ਜੋ ਗੰਨੇ ਦੇ ਵਾਜਬ ਭਾਅ ਵਾਸਤੇ ਸੰਘਰਸ਼ ਕਰ ਰਹੇ ਹਨ? ਜਾਂ ਨੌਜਵਾਨਾਂ ਨੂੰ ਰੋਜ਼ਗਾਰ ਮਿਲਣ ਵਿਚ ਮਦਦ ਮਿਲੇਗੀ? ਕੀ ਸਰਕਾਰੀ ਮੁਲਾਜ਼ਮਾਂ ਦੇ ਡੀ ਏ ਮਿਲਣੇ ਯਕੀਨੀ ਬਣ ਸਕਣਗੇ? ਜਾਂ ਵਪਾਰੀ ਤੇ ਉਦਯੋਗਪਤੀ ਗੈਂਗਸਟਰਾਂ ਦੇ ਚੁੰਗਲ ਵਿਚੋਂ ਬਚਾਏ ਜਾ ਸਕਣਗੇ ?
ਅਕਾਲੀ ਆਗੂ ਨੇ ਹੈਰਾਨੀ ਪ੍ਰਗਟ ਕੀਤੀ ਕਿ ਮੁੱਖ ਮੰਤਰੀ ਉਹਨਾਂ ਦੇ ਰਿਸ਼ਤੇਦਾਰਾਂ ਬਾਰੇ ਬੇਲੋੜੀਆਂ ਟਿੱਪਣੀਆਂ ਕਰ ਰਹੇ ਹਨ ਤੇ ਕਿਹਾ ਕਿ ਮੇਰੀਆਂ ਰਿਸ਼ਤੇਦਾਰੀਆਂ ’ਤੇ ਟਿੱਪਣੀ ਕਰਨ ਦੀ ਥਾਂ ਮੁੱਖ ਮੰਤਰੀ ਪੰਜਾਬੀਆਂ ਨੂੰ ਆਪਣੀ ਧੀ ਤੇ ਪੁੱਤਰ ਨਾਲ ਰਿਸ਼ਤੇ ਬਾਰੇ ਦੰਸਣ ਤੇ ਕਿਹਾ ਕਿ ਅਜਿਹੀਆਂ ਟਿੱਪਣੀਆਂ ਸ੍ਰੀ ਭਗਵੰਤ ਮਾਨ ਦੀ ਮਾਨਸਿਕਤਾ ਦਰਸਾਉਂਦੀਆਂ ਹਨ ਜੋ ਕਿ ਆਪ 12ਵੀਂ ਫੇਲ੍ਹ ਹਨ।

Related posts

ਸੰਘਰਸ਼ ਕਮੇਟੀ ਨੇ ਅਮਰੀਕਾ ਨਾਲ ਕੀਤੇ ਵਪਾਰ ਸਮਝੌਤੇ ਦੀਆਂ ਕਾਪੀਆ ਸਾੜੀਆ

admin

ਆਲ ਇੰਡੀਆ ਇਲਾਹੀ ਦਰਬਾਰ ਸੁਸਾਇਟੀ ਦੀ ਚੌਣ ਹੋਈ

admin

ਹਾਈਕੋਰਟ ਵਲੋਂ ਸਾਬਕਾ DIG ਭੁੱਲਰ ਨੂੰ ਜ਼ਮਾਨਤ ਦੇਣ ਤੋਂ ਇਨਕਾਰ

admin