India

ਭਾਜਪਾ ਦਾ ਕਾਂਗਰਸ ’ਤੇ ਪਲਟਵਾਰ, ‘ਇਸ ਦੇਸ਼ ’ਚ ਨਾ ਕੋਈ ਰਾਜਾ ਹੈ ਤੇ ਨਾ ਕੋਈ ਰਾਜਕੁਮਾਰ’

ਨਵੀਂ ਦਿੱਲੀ – ਕਾਂਗਰਸ ਨੇਤਾ ਰਾਹੁਲ ਗਾਂਧੀ ਮੰਗਲਵਾਰ ਨੂੰ ਫਿਰ ਤੋਂ ਈਡੀ ਦੇ ਅਧਿਕਾਰੀਆਂ ਸਾਹਮਣੇ ਪੇਸ਼ ਹੋਏ। ਰਾਹੁਲ ਦੀ ਪੇਸ਼ੀ ਨੂੰ ਲੈ ਕੇ ਕਾਂਗਰਸ ਲਗਾਤਾਰ ਭਾਜਪਾ ’ਤੇ ਹਮਲੇ ਕਰ ਰਹੀ ਹੈ। ਇਸ ਦੇ ਨਾਲ ਹੀ ਹੁਣ ਭਾਜਪਾ ਨੇ ਵੀ ਕਾਂਗਰਸ ’ਤੇ ਪਲਟਵਾਰ ਕੀਤਾ ਹੈ। ਕਾਂਗਰਸ ਨੇਤਾਵਾਂ ਦੇ ਹਮਲੇ ਤੋਂ ਬਾਅਦ ਭਾਜਪਾ ਦੇ ਬੁਲਾਰੇ ਸੰਬਿਤ ਪਾਤਰਾ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਕਾਂਗਰਸ ’ਤੇ ਜ਼ੁਬਾਨੀ ਹਮਲਾ ਬੋਲਿਆ।

ਪਾਤਰਾ ਨੇ ਕਿਹਾ ਕਿ ਗਾਂਧੀ ਪਰਿਵਾਰ ਨੂੰ ਟ੍ਰਾਇਲ ਕੋਰਟ ’ਚ ਉਨ੍ਹਾਂ ਦੇ ਹੱਕ ਵਿਚ ਫ਼ੈਸਲਾ ਨਹੀਂ ਮਿਲਿਆ। ਦਿੱਲੀ ਹਾਈਕੋਰਟ ਨੇ ਕਿਹਾ ਸੀ ਕਿ ਇਹ ਚਿੰਤਾਜਨਕ ਮਾਮਲਾ ਹੈ ਤੇ ਕਿਤੇ ਨਾ ਕਿਤੇ ਇਹ ਦਰਸਾਉਂਦਾ ਹੈ ਕਿ ਗਾਂਧੀ ਪਰਿਵਾਰ ਦੇ ਸੋਨੀਆ ਅਤੇ ਰਾਹੁਲ ਦੋਵੇਂ ਦੋਸ਼ੀ ਹਨ। ਹਾਈਕੋਰਟ ਨੇ ਇਨ੍ਹਾਂ ਦੋਵਾਂ ਦੀ ਭਰੋਸੇਯੋਗਤਾ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਪਾਤਰਾ ਨੇ ਕਿਹਾ ਕਿ ਕਾਂਗਰਸ ਦੇ ਵਕੀਲ ਇਸ ਕੇਸ ਨੂੰ ਖਾਰਿਜ ਕਰਵਾਉਣ ਲਈ ਸੁਪਰੀਮ ਕੋਰਟ ਗਏ ਸਨ। ਇਸ ਮਾਮਲੇ ’ਚ ਸੋਨੀਆ ਗਾਂਧੀ ਪਹਿਲੇ ਅਤੇ ਰਾਹੁਲ ਗਾਂਧੀ ਦੂਜੇ ਦੋਸ਼ੀ ਹਨ।

ਸੰਬਿਤ ਪਾਤਰਾ ਨੇ ਅੱਗੇ ਕਿਹਾ ਕਿ ਇਹ ਮਾਮਲਾ ਭਾਜਪਾ ਤੇ ਕਾਂਗਰਸ ਵਿਚਾਲੇ ਨਹੀਂ ਹੈ। ਗਾਂਧੀ ਪਰਿਵਾਰ ਨੂੰ ਲੱਗਦਾ ਹੈ ਕਿ ਅਸੀਂ ਜਿਸ ਦੇਸ਼ ਦੇ ਪਹਿਲੇ ਪਰਿਵਾਰ ਹਾਂ, ਸਾਡੇ ’ਤੇ ਕੇਸ ਕਿਵੇਂ ਹੋ ਸਕਦਾ ਹੈ। ਇਸ ਦੇਸ਼ ਵਿਚ ਨਾ ਕੋਈ ਰਾਜਾ ਹੈ ਤੇ ਨਾ ਕੋਈ ਰਾਜਕੁਮਾਰ, ਹਰ ਵਿਅਕਤੀ ਨਾਗਰਿਕ ਹੈ। ਪੀਐੱਮ ਮੋਦੀ ਨੇ ਕਦੇ ਖ਼ੁਦ ਨੂੰ ਪੀਐੱਮ ਨਹੀਂ, ਸੇਵਕ ਕਿਹਾ ਹੈ।

Related posts

‘PARAM-2’ ‘AI ਇਮਪੈਕਟ ਸਮਿਟ 2026’ ਦੌਰਾਨ ਲਾਂਚ ਹੋਵੇਗਾ

admin

ਟੀ-20 ਵਿਸ਼ਵ ਕੱਪ : ਭਾਰਤ ਦੀ ਪਾਕਿਸਤਾਨ ‘ਤੇ ਇਤਿਹਾਸਕ ਜਿੱਤ

admin

ਭਾਰਤੀ ਸੰਸਦ ਅਖਾੜਾ, ਦੰਗਲ ਜਾਂ ਲੋਕਤੰਤਰ

admin