India

Guwahati ’ਚ ਜ਼ਮੀਨ ਖਿਸਕਣ ਨਾਲ 4 ਲੋਕਾਂ ਦੀ ਮੌਤ

ਗੁਹਾਟੀ – ਆਸਾਮ ਦੀ ਰਾਜਧਾਨੀ Guwahati ਵਿਚ ਬੋਰਾਗਾਓਂ ਖੇਤਰ ਦੇ ਨੇੜੇ ਨਿਜਾਰਾਪਾਰ ਇਲਾਕੇ ਵਿਚ ਮੰਗਲਵਾਰ ਨੂੰ ਜ਼ਮੀਨ ਖਿਸਕਣ ਕਾਰਨ ਚਾਰ ਲੋਕ ਜ਼ਿੰਦਾ ਮਿੱਟੀ ’ਚ ਦੱਬ ਗਏ। ਜ਼ਮੀਨ ਖਿਸਕਣ ਦਾ ਕਾਰਨ ਸੋਮਵਾਰ ਰਾਤ ਤੋਂ ਹੋ ਰਹੀ ਭਾਰੀ ਬਾਰਿਸ਼ ਹੈ। ਘਟਨਾ ਤੋਂ ਬਾਅਦ ਪੁਲਿਸ ਅਤੇ ਫਾਇਰ ਅਤੇ ਐਮਰਜੈਂਸੀ ਸੇਵਾਵਾਂ (ਐੱਫਐਂਡਐੱਸ) ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਮਲਬੇ ਹੇਠੋਂ ਚਾਰ ਲੋਕਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ।

ਪੁਲਿਸ ਨੇ ਦੱਸਿਆ ਕਿ ਇਹ ਲੋਕ ਇਲਾਕੇ ’ਚ ਕਿਰਾਏ ਦੇ ਮਕਾਨ ਵਿਚ ਰਹਿ ਰਹੇ ਸਨ ਅਤੇ ਉਸਾਰੀ ਦੇ ਕੰਮ ’ਚ ਲੱਗੇ ਹੋਏ ਸਨ। ਸਹਾਇਕ ਪੁਲਿਸ ਕਮਿਸਨਰ (ਏਸੀਪੀ) ਨੰਦਿਨੀ ਕਾਕਾਤੀ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਉਹ ਤੁਰੰਤ ਮੌਕੇ ’ਤੇ ਪਹੁੰਚ ਗਏ।

ਉਨ੍ਹਾਂ ਦੱਸਿਆ ਕਿ ਸਾਨੂੰ ਆਸ-ਪਾਸ ਦੇ ਸਥਾਨਕ ਲੋਕਾਂ ਤੋਂ ਪਤਾ ਲੱਗਿਆ ਹੈ ਕਿ ਘਰ ਵਿਚ ਚਾਰ ਮਜ਼ਦੂਰ ਰਹਿੰਦੇ ਸਨ ਅਤੇ ਸ਼ਾਇਦ ਉਨ੍ਹਾਂ ਨੂੰ ਇਸ ਘਟਨਾ ਦਾ ਪਤਾ ਨਹੀਂ ਸੀ, ਜਦੋਂ ਉਹ ਰਾਤ ਨੂੰ ਸੌਂ ਰਹੇ ਸਨ। ਘਰ ਦੀ ਕੰਧ ਟੁੱਟੀ ਹੋਈ ਸੀ ਅਤੇ ਪਹਾੜੀਆਂ ਤੋਂ ਮਿੱਟੀ ਘਰ ’ਚ ਵੜ ਗਈ। ਇਸ ਕਾਰਨ ਮਜ਼ਦੂਰ ਮਲਬੇ ਵਿਚ ਫਸ ਗਏ। ਹੁਣ ਤਕ ਸਾਨੂੰ ਪਤਾ ਲੱਗਾ ਹੈ ਕਿ ਮਲਬੇ ਹੇਠਾਂ ਚਾਰ ਲੋਕ ਦੱਬੇ ਹੋਏ ਹਨ। ਸਾਡਾ ਖੋਜ ਅਤੇ ਬਚਾਅ ਕਾਰਜ ਜਾਰੀ ਹੈ। ਚਾਰਾਂ ਵਿੱਚੋਂ ਤਿੰਨ ਧੂਬਰੀ ਅਤੇ ਇਕ ਕੋਕਰਾਝਾਰ ਤੋਂ ਹੈ। ਉਹ ਕਿਰਾਏ ਦੇ ਮਕਾਨ ਵਿਚ ਰਹਿੰਦੇ ਸਨ ਅਤੇ ਉਸਾਰੀ ਦੇ ਕੰਮ ਵਿਚ ਲੱਗੇ ਹੋਏ ਸਨ।

ਦੂਜੇ ਪਾਸੇ Guwahati ਸਿਟੀ ਪੁਲਿਸ ਦੇ ਡਿਪਟੀ ਕਮਿਸ਼ਨਰ ਆਫ ਪੁਲਿਸ (ਪੱਛਮੀ) ਨਬਨਨੀਤ ਮਹੰਤ ਨੇ ਏਐੱਨਆਈ ਨੂੰ ਦੱਸਿਆ ਕਿ ਚਾਰੇ ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।

Related posts

ਮੱਧ-ਪੂਰਬ ਵਿੱਚ ਅਮਰੀਕਾ-ਈਰਾਨ ਵਿਚਕਾਰ ਯੁੱਧ ਇੱਕ ਵਾਰ ਫਿਰ ਭਿਆਨਕ ਰੂਪ ਧਾਰਦਾ ਜਾ ਰਿਹਾ !

admin

ਮੈਂ ਚਾਹੁੰਦਾ ਹਾਂ ਕਿ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦੇ ਕੇ ਮੁਆਵਜ਼ਾ ਤੇ ਨੌਕਰੀਆਂ ਵੀ ਦਿੱਤੀਆਂ ਜਾਣ : ਰਾਹੁਲ ਗਾਂਧੀ

Bunty

ਪੂਰੇ ਅੰਮ੍ਰਿਤਸਰ ਨੂੰ ਡਰੀਮ ਸਿਟੀ ਬਣਾਇਆ ਜਾਵੇਗਾ- ਤਰਨਜੀਤ ਸਿੰਘ ਸੰਧੂ

Bunty