News Breaking News India Latest News

ਭਾਜਪਾ ਨੇ ਯੂਪੀ, ਪੰਜਾਬ ਸਮੇਤ ਹੋਰ ਸੂਬਿਆਂ ‘ਚ ਚੋਣ ਇੰਚਾਰਜਾਂ ਦਾ ਕੀਤਾ ਐਲਾਨ, ਧਰਮੇਂਦਰ ਪ੍ਰਧਾਨ ਕੋਲ ਵੱਡੀ ਜ਼ਿੰਮੇਵਾਰੀ

ਨਵੀਂ ਦਿੱਲੀ – ਜਿੱਥੇ 2022 ਵਿੱਚ ਚੋਣਾਂ ਹੋਣ ਜਾ ਰਹੀਆਂ ਹਨ, ਉਸਦੇ ਨਾਲ ਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਬੁੱਧਵਾਰ ਨੂੰ ਉੱਤਰ ਪ੍ਰਦੇਸ਼, ਪੰਜਾਬ, ਗੋਆ, ਮਣੀਪੁਰ ਅਤੇ ਉੱਤਰਾਖੰਡ ਵਰਗੇ ਸੂਬਿਆਂ ਦੇ ਚੋਣ ਇੰਚਾਰਜਾਂ ਦਾ ਐਲਾਨ ਕੀਤਾ। ਸਿੱਖਿਆ ਮੰਤਰੀ ਅਤੇ ਹੁਨਰ ਵਿਕਾਸ ਅਤੇ ਉੱਦਮਤਾ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਉੱਤਰ ਪ੍ਰਦੇਸ਼ ਵਿਧਾਨ ਸਭਾ ਦੀਆਂ 403 ਸੀਟਾਂ ਦਾ ਚਾਰਜ ਦਿੱਤਾ ਗਿਆ ਹੈ, ਜਦੋਂ ਕਿ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਪੰਜਾਬ ਦੀ ਦੇਖ ਰੇਖ ਕਰਨਗੇ। ਪ੍ਰਧਾਨ ਦੇ ਨੁਮਾਇੰਦਿਆਂ ਦੀ ਸੂਚੀ ਵਿੱਚ ਅਨੁਰਾਗ ਸਿੰਘ ਠਾਕੁਰ, ਅਰਜੁਨ ਮੇਘਵਾਲ, ਸਰੋਜ ਪਾਂਡੇ, ਸ਼ੋਭਾ ਕਰੰਦਲਾਜੇ, ਕੈਪਟਨ ਅਭਿਮਨਯੂ, ਅੰਨਪੂਰਨਾ ਦੇਵੀ ਅਤੇ ਵਿਵੇਕ ਠਾਕੁਰ ਸ਼ਾਮਲ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ 403 ਮੈਂਬਰੀ ਵਿਧਾਨ ਸਭਾ ਵਿੱਚ ਸਿਰਫ਼ ਸੱਤ ਸੀਟਾਂ ਜਿੱਤੀਆਂ, ਜਦਕਿ ਉਸਦੀ ਸਹਿਯੋਗੀ ਸਪਾ ਨੂੰ 47 ਸੀਟਾਂ ਮਿਲੀਆਂ। ਭਾਜਪਾ ਨੇ 312 ਸੀਟਾਂ ਨਾਲ ਜਿੱਤ ਪ੍ਰਾਪਤ ਕੀਤੀ ਅਤੇ ਬਸਪਾ ਨੂੰ 19 ਸੀਟਾਂ ਮਿਲੀਆਂ।

ਪੰਜਾਬ ਕੇਂਦਰੀ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲੇ, ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ, ਕੇਂਦਰੀ ਵਿਦੇਸ਼, ਸੱਭਿਆਚਾਰ ਅਤੇ ਸੈਰ ਸਪਾਟਾ ਰਾਜ ਮੰਤਰੀ ਮੀਨਾਕਸ਼ੀ ਲੇਖੀ ਅਤੇ ਵਿਨੋਦ ਚਾਵੜਾ ਨੂੰ ਸਹਿ-ਇੰਚਾਰਜ ਬਣਾਇਆ ਗਿਆ ਹੈ।ਹਰਦੀਪ ਸਿੰਘ ਪੁਰੀ, ਮੀਨਾਕਸ਼ੀ ਲੇਖੀ ਅਤੇ ਵਿਨੋਦ ਚਾਵੜਾ ਨੂੰ ਸ਼ੇਖਾਵਤ ਦੇ ਅਧੀਨ ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਦੇ ਪ੍ਰਬੰਧਨ ਲਈ ਨਿਯੁਕਤ ਕੀਤਾ ਗਿਆ ਹੈ। 2022 ਦੀਆਂ ਚੋਣਾਂ ਭਾਜਪਾ ਲਈ ਕਿਸੇ ਲਿਟਮਸ ਟੈਸਟ ਤੋਂ ਘੱਟ ਨਹੀਂ ਹੋਣਗੀਆਂ, ਜੋ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਤੋਂ ਬਿਨਾਂ ਮੈਦਾਨ ਵਿੱਚ ਉਤਰਨ ਜਾ ਰਹੀ ਹੈ, ਕਿਉਂਕਿ, ਇਸ ਵੇਲੇ ਪੰਜਾਬ ਵਿੱਚ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਭਾਜਪਾ ਦੇ ਪ੍ਰਤੀ ਕਿਸਾਨਾਂ ਵਿੱਚ ਬਹੁਤ ਗੁੱਸਾ ਹੈ।

ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੂੰ ਉਤਰਾਖੰਡ ਦਾ ਕਾਰਜਭਾਰ ਸੌਂਪਿਆ ਗਿਆ ਹੈ ਅਤੇ ਲੌਕੇਟ ਚੈਟਰਜੀ, ਸਰਦਾਰ ਆਰਪੀ ਸਿੰਘ ਉਨ੍ਹਾਂ ਨੂੰ 70 ਵਿਧਾਨ ਸਭਾ ਸੀਟਾਂ ‘ਤੇ ਕੰਮ ਕਰਨ ਵਿੱਚ ਸਹਾਇਤਾ ਕਰਨਗੇ।

Related posts

19 ਸਾਲਾ ਦਿਵਿਆ ਦੇਸ਼ਮੁਖ ਨੇ ਮਹਿਲਾ ਸ਼ਤਰੰਜ ਵਿਸ਼ਵ ਚੈਂਪੀਅਨ 2025 ਬਣਕੇ ਇਤਿਹਾਸ ਰਚਿਆ !

admin

ਜੈਸ਼ੰਕਰ ਨੇ ਸੰਸਦ ਵਿੱਚ ਵਿਸਥਾਰ ਨਾਲ ਅਪਰੇਸ਼ਨ ਸਿੰਦੂਰ ਦੇ ਹਾਲਾਤਾਂ ‘ਤੇ ਚਾਨਣਾ ਪਾਇਆ !

admin

1 ਅਗਸਤ ਤੋਂ ਬਦਲ ਰਹੇ UPI ਰੂਲ ਲੈਣ-ਦੇਣ ਨੂੰ ਪ੍ਰਭਾਵਿਤ ਕਰਨਗੇ !

admin