ਨਵੀਂ ਦਿੱਲੀ – ਭਾਰਤੀ ਜਨਤਾ ਪਾਰਟੀ ਦੇ ਐੱਮਪੀ ਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੂੰ ਇਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। 28 ਨਵੰਬਰ ਦੀ ਰਾਤ ਨੂੰ ਗੌਤਮ ਗੰਭੀਰ ਨੂੰ ਇਕ ਈ-ਮੇਲ ਕੀਤਾ ਗਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਸੁਰੱਖਿਆ ‘ਚ ਲੱਗੀ ਪੁਲਿਸ ਵੀ ਕੁਝ ਨਹੀਂ ਕਰ ਸਕਦੀ ਹੈ। ਜਿਹੜੀ ਈ-ਮੇਲ ਤੋਂ ਮੈਸੇਜ ਆਇਆ ਹੈ, ਉਹ isiskashmir@yahoo.com ਹੈ। ਇਸ ਵਿਚ ਲਿਖਿਆ ਗਿਆ ਹੈ ਕਿ ਦਿੱਲੀ ਪੁਲਿਸ ਤੇ IPS ਸ਼ਵੇਤਾ ਵੀ ਕੁਝ ਨਹੀਂ ਵਿਗਾੜ ਸਕਦੇ। ਸਾਡੇ ਜਾਸੂਸ ਪੁਲਿਸ ਦੇ ਅੰਦਰ ਮੌਜੂਦ ਹਨ, ਜਿਹੜੇ ਤੇਰੇ ਬਾਰੇ ਸਾਰੀ ਜਾਣਕਾਰੀ ਦੇ ਰਹੇ ਹਨ।ਜ਼ਿਕਰਯੋਗ ਹੈ ਕਿ ਗੌਤਮ ਗੰਭੀਰ ਨੂੰ ਹਫ਼ਤੇ ‘ਚ ਤੀਸਰੀ ਵਾਰ ਧਮਕੀ ਭਰਿਆ ਈ-ਮੇਲ ਆ ਚੁੱਕਾ ਹੈ, ਜਿਹੜੇ ISIS ਕਸ਼ਮੀਰ ਨੇ ਭੇਜੇ ਸਨ। ਹਾਲਾਂਕਿ ਇਸ ਤੋਂ ਬਾਅਦ ਗੌਤਮ ਗੰਭੀਰ ਦੇ ਘਰ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ। ਗੌਤਮ ਗੰਭੀਰ ਨੂੰ ਪਹਿਲਾਂ ਜਿਹੜੇ ਈ-ਮੇਲ ਆਏ ਹਨ, ਉਨ੍ਹਾਂ ਦੀ ਜਾਂਚ ਸਾਈਬਰ ਸੈੱਲ ਕਰ ਰਹੀ ਹੈ। ਜਾਣਕਾਰੀ ਮੁਤਾਬਕ ਇਹ ਈ-ਮੇਲ ਕਰਾਚੀ ਤੋਂ ਕੀਤੇ ਗਏ ਸਨ।