India

ਭਾਜਪਾ MP ਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੂੰ ਆਇਆ ਇਕ ਹੋਰ ਧਮਕੀ ਭਰਿਆ ਈ-ਮੇਲ

ਨਵੀਂ ਦਿੱਲੀ – ਭਾਰਤੀ ਜਨਤਾ ਪਾਰਟੀ ਦੇ ਐੱਮਪੀ ਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੂੰ ਇਕ ਵਾਰ ਫਿਰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। 28 ਨਵੰਬਰ ਦੀ ਰਾਤ ਨੂੰ ਗੌਤਮ ਗੰਭੀਰ ਨੂੰ ਇਕ ਈ-ਮੇਲ ਕੀਤਾ ਗਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਸੁਰੱਖਿਆ ‘ਚ ਲੱਗੀ ਪੁਲਿਸ ਵੀ ਕੁਝ ਨਹੀਂ ਕਰ ਸਕਦੀ ਹੈ। ਜਿਹੜੀ ਈ-ਮੇਲ ਤੋਂ ਮੈਸੇਜ ਆਇਆ ਹੈ, ਉਹ isiskashmir@yahoo.com ਹੈ। ਇਸ ਵਿਚ ਲਿਖਿਆ ਗਿਆ ਹੈ ਕਿ ਦਿੱਲੀ ਪੁਲਿਸ ਤੇ IPS ਸ਼ਵੇਤਾ ਵੀ ਕੁਝ ਨਹੀਂ ਵਿਗਾੜ ਸਕਦੇ। ਸਾਡੇ ਜਾਸੂਸ ਪੁਲਿਸ ਦੇ ਅੰਦਰ ਮੌਜੂਦ ਹਨ, ਜਿਹੜੇ ਤੇਰੇ ਬਾਰੇ ਸਾਰੀ ਜਾਣਕਾਰੀ ਦੇ ਰਹੇ ਹਨ।ਜ਼ਿਕਰਯੋਗ ਹੈ ਕਿ ਗੌਤਮ ਗੰਭੀਰ ਨੂੰ ਹਫ਼ਤੇ ‘ਚ ਤੀਸਰੀ ਵਾਰ ਧਮਕੀ ਭਰਿਆ ਈ-ਮੇਲ ਆ ਚੁੱਕਾ ਹੈ, ਜਿਹੜੇ ISIS ਕਸ਼ਮੀਰ ਨੇ ਭੇਜੇ ਸਨ। ਹਾਲਾਂਕਿ ਇਸ ਤੋਂ ਬਾਅਦ ਗੌਤਮ ਗੰਭੀਰ ਦੇ ਘਰ ਦੀ ਸੁਰੱਖਿਆ ਵਧਾ ਦਿੱਤੀ ਗਈ ਸੀ। ਗੌਤਮ ਗੰਭੀਰ ਨੂੰ ਪਹਿਲਾਂ ਜਿਹੜੇ ਈ-ਮੇਲ ਆਏ ਹਨ, ਉਨ੍ਹਾਂ ਦੀ ਜਾਂਚ ਸਾਈਬਰ ਸੈੱਲ ਕਰ ਰਹੀ ਹੈ। ਜਾਣਕਾਰੀ ਮੁਤਾਬਕ ਇਹ ਈ-ਮੇਲ ਕਰਾਚੀ ਤੋਂ ਕੀਤੇ ਗਏ ਸਨ।

Related posts

ਆਈਆਈਟੀ ਦਿੱਲੀ ਵਿਖੇ ਹੈਂਡਲੂਮ ਹੈਕਾਥੌਨ 2.0 ਸਫਲਤਾਪੂਰਵਕ ਆਯੋਜਿਤ

admin

ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਵਣਜ ਬਾਰੇ ਸੰਸਦੀ ਕਮੇਟੀ ਦੇ ਮੈਂਬਰ ਨਾਮਜ਼ਦ*

Bunty

ਆਸਾਮ ‘ਚ ਅਲਕਾਇਦਾ ਨਾਲ ਜੁੜੇ ਦੋ ਸ਼ੱਕੀ ਅੱਤਵਾਦੀ ਗ੍ਰਿਫ਼ਤਾਰ, ਘਰ ਦੀ ਤਲਾਸ਼ੀ ਦੌਰਾਨ ਮਿਲੇ ਅਪਰਾਧਿਕ ਦਸਤਾਵੇਜ਼

Bunty