ਨਵੀਂ ਦਿੱਲੀ – ਬੱਚਿਆਂ ‘ਚ ਨਸ਼ੇ ਦੀ ਲਤ ਵੱਧ ਰਹੀ ਹੈ। ਦੇਸ਼ ‘ਚ ਕਰੀਬ ਹਰ 10ਵਾਂ ਸਕੂਲੀ ਬੱਚਾ ਨਸ਼ੇ ਦੀ ਲਤ ਦਾ ਸ਼ਿਕਾਰ ਹੈ। ਏਮਸ ਦੇ ਮਨੋਵਿਗਿਆਨ ਵਿਭਾਗ ਦੇ ਡਾਕਟਰਾਂ ਦੁਆਰਾ ਦੇਸ਼ ਦੇ 10 ਸ਼ਹਿਰਾਂ ਦੇ ਸਕੂਲੀ ਬੱਚਿਆਂ ‘ਤੇ ਕੀਤੇ ਗਏ ਸਰਵੇ ‘ਚ ਇਗ ਗੱਲ ਸਾਹਮਣੇ ਆਈ ਹੈ। ਬੱਚੇ ਪਰਿਵਾਰ ਦੇ ਮੈਂਬਰਾਂ ਤੇ ਦੋਸਤਾਂ ਨੂੰ ਤੰਬਾਕੂ, ਸ਼ਰਾਬ ਤੇ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਦੇਖ ਨਸ਼ੇ ਲਈ ਪ੍ਰੇਰਿਤ ਹੁੰਦੇ ਹਨ। ਏਮਸ ਦੇ ਸਰਵੇ ‘ਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪਰਿਵਾਰਿਕ ਝਗੜਾ ਵੀ ਬੱਚਿਆਂ ਨੂੰ ਨਸ਼ੇ ਵੱਲ ਧੱਕ ਰਿਹਾ ਹੈ, ਕਿਉਂਕਿ ਪਰਿਵਾਰਿਕ ਝਗੜੇ ਨਾਲ ਬੱਚੇ ਮਾਨਸਿਕ ਰੂਪ ਨਾਲ ਪਰੇਸ਼ਾਨ ਹੁੰਦੇ ਹਨ। ਇਸੇ ਵਜ੍ਹਾ ਨਾਲ ਕਈ ਬੱਚੇ ਨਸ਼ਾ ਕਰਨ ਲੱਗ ਜਾਂਦੇ ਹਨ।
ਇਸ ਸਰਵੇ ਲਈ ਏਮਸ ਨੂੰ ਕੇਂਦਰੀ ਸਮਾਜਿਕ ਨਿਆਂ ਤੇ ਅਧਿਕਾਰਿਤਾ ਮੰਤਰਾਲੇ ਨੇ ਫੰਡ ਦਿੱਤਾ ਸੀ। ਏਮਸ ਦੇ ਡਾਕਟਰਾਂ ਵੱਲੋ ਕੋਰੋਨਾ ਤੋਂ ਪਹਿਲਾਂ ਸਾਲ 2019-20 ‘ਚ 10 ਸ਼ਹਿਰਾਂ ਦੇ ਅੱਠਵੀ ਤੋਂ 12ਵੀਂ ਕਲਾਸ ਦੇ ਛੇ ਹਜ਼ਾਰ ਸਕੂਲੀ ਬੱਚਿਆਂ ‘ਤੇ ਇਹ ਸਰਵੇ ਕੀਤਾ ਗਿਆ। ਇਸ ‘ਚ ਸ਼੍ਰੀਨਗਰ, ਚੰਡੀਗੜ੍ਹ, ਲਖਨਊ, ਰਾਂਚੀ, ਮੁੰਬਈ, ਬੇਂਗਲੁਰੂ, ਹੈਦਰਾਬਾਦ, ਇਮਫਾਲ, ਡਿਬ੍ਰੂਗੜ੍ਹ ਤੇ ਦਿੱਲੀ ਦੇ ਨਿੱਜੀ ਤੇ ਸਰਕਾਰੀ ਸਕੂਲਾਂ ਦੇ ਬੱਚੇ ਸ਼ਾਮਲ ਸੀ। ਇਨ੍ਹਾਂ ‘ਚ 52 ਫੀਸਦੀ ਮੁੰਡੇ ਤੇ 48 ਫੀਸਦੀ ਕੁੜੀਆਂ ਸ਼ਾਮਲ ਸੀ।
previous post