ਨਵੀਂ ਦਿੱਲੀ – ਇੰਡੀਅਨ ਏਅਰਫੋਰਸ ਦੇ ਦੋ ਜਹਾਜ਼ਾਂ ਨੇ 15 ਅਗਸਤ ਨੂੰ ਭਾਰਤੀ ਦੂਤਘਰ ਦੇ ਕਰਮਚਾਰੀਆਂ ਜਿਨ੍ਹਾਂ ’ਚ ਦੂਤਘਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲ ਰਹੇ ਭਾਰਤ-ਤਿੱਬਤ ਸਰਹੱਦ ਪੁਲਿਸ ਦੇ ਜਵਾਨ ਵੀ ਸੀ ਉਨ੍ਹਾਂ ਨੂੰ ਕੱਢਣ ਲਈ ਕਾਬੁਲ ਦੀ ਉਡਾਨ ਭਰੀ। ਕਿਹੜੀਆਂ ਮੁਸ਼ਕਿਲਾਂ ਤੇ ਸਥਿਤੀਆਂ ‘ਚ ਦੂਤਘਰ ਦੇ ਸਟਾਫ ਨੂੰ ਸੁਰੱਖਿਅਤ ਕੱਢਣ ਦੇ ਕੰਮ ਨੂੰ ਅੰਜ਼ਾਮ ਦਿੱਤਾ ਗਿਆ ਇਸ ਦਾ ਵੇਰਵਾ ਮੰਗਲਵਾਰ ਨੂੰ ਸਾਹਮਣੇ ਆਇਆ ਹੈ। 15 ਅਗਸਤ ਤੇ 16 ਅਗਸਤ ਦੀ ਦਰਮਿਆਨੀ ਰਾਤ ‘ਚ ਅਫਗਾਨਿਸਤਾਨ ‘ਚ ਹਾਲਾਤ ਕਾਫੀ ਵਿਗੜ ਗਏ ਸੀ ਤੇ ਨਿਕਾਸੀ ਸੰਭਵ ਨਜ਼ਰ ਨਹੀਂ ਆ ਰਹੀ ਸੀ। ਭਾਰਤੀ ਦੂਤਘਰ ‘ਤੇ ਵੀ ਤਾਲਿਬਾਨ ਦੀ ਨਿਗਰਾਨੀ ਸੀ ਤੇ ਅਤਿ ਸੁਰੱਖਿਆ ਵਾਲੇ ਗ੍ਰੀਨ ਜ਼ੋਨ ਦਾ ਉਲੰਘਣ ਕੀਤਾ ਗਿਆ।
ਤਾਲਿਬਾਨੀ ਅੱਤਵਾਦੀਆਂ ਨੇ ਸਾਹਿਰ ਵੀਜ਼ਾ ਏਜੰਸੀ ‘ਤੇ ਛਾਪਾ ਮਾਰਿਆ ਜੋ ਭਾਰਤ ਦੀ ਯਾਤਰਾ ਕਰਨ ਦੇ ਇਛੁੱਕ ਅਫਗਾਨੀਆਂ ਲਈ ਵੀਜ਼ਾ ਦੀ ਪ੍ਰਕਿਰਿਆ ਨੂੰ ਦੇਖਦੀ ਹੈ। ਇੰਡੀਅਨ ਏਅਰਫੋਰਸ ਦੇ ਪਹਿਲੇ ਜਹਾਜ਼ ’ਚੋਂ ਕੱਲ੍ਹ ਜਿਨ੍ਹਾਂ 45 ਭਾਰਤੀਆਂ ਕਰਮਚਾਰੀਆਂ ਦੇ ਪਹਿਲੇ ਬੈਚ ਨੂੰ ਕੱਢਿਆ ਗਿਆ ਸੀ ਉਨ੍ਹਾਂ ਨੂੰ ਸ਼ੁਰੂਆਤ ‘ਚ ਤਾਲਿਬਾਨੀਆਂ ਨੇ ਏਅਰਪੋਰਟ ਦੇ ਰਸਤੇ ‘ਤੇ ਰੋਕ ਦਿੱਤਾ। ਸੂਤਰ ਦੱਸਦੇ ਹਨ ਕਿ ਤਾਲਿਬਾਨ ਦੇ ਅੱਤਵਾਦੀਆਂ ਨੇ ਏਅਰਪੋਰਟ ਵੱਲ ਜਾ ਰਹੇ ਭਾਰਤੀ ਸਟਾਫ ਦੇ ਕੁਝ ਮੈਂਬਰਾਂ ਦਾ ਸਾਮਾਨ ਵੀ ਖੋਹ ਲਿਆ। ਅਮਰੀਕਾ ਸਮੇਤ ਦੂਸਰੇ ਦੇਸ਼ਾਂ ਵਾਂਗ ਭਾਰਤ ਨੇ ਵੀ ਉੱਥੇ ਫਸੇ ਆਪਣੇ ਨਾਗਰਿਕਾਂ ਨੂੰ ਕੱਢਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸੇ ਤਹਿਤ ਹਵਾਈ ਫ਼ੌਜ ਦਾ ਇਕ ਸੀ-17 ਗਲੋਬਮਾਸਟਰ ਜਹਾਜ਼ ਨੇ ਕਰੀਬ 1 ਭਾਰਤੀ ਰਾਜਦੂਤ ਸਮੇਤ 120 ਤੋਂ ਜ਼ਿਆਦਾ ਭਾਰਤੀ ਨਾਗਰਿਕਾਂ ਨੂੰ ਲੈ ਕੇ ਕਾਬੁਲ ਤੋਂ ਉਡਾਨ ਭਰੀ ਹੈ। ਮੁਲਾਜ਼ਮਾਂ ਨੂੰ ਕੱਲ੍ਹ ਦੇਰ ਸ਼ਾਮ ਹਵਾਈ ਅੱਡੇ ਦੇ ਸੁਰੱਖਿਅਤ ਇਲਾਕਿਆਂ ‘ਚ ਸੁਰੱਖਿਅਤ ਪਹੁੰਚਾ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਸੋਮਵਾਰ ਨੂੰ ਸੀ-17 ਗਲੋਬਮਾਸਟਰ ਜਹਾਜ਼ ਕਰੀਬ 150 ਲੋਕਾਂ ਨੂੰ ਲੈ ਕੇ ਭਾਰਤ ਪਹੁੰਚ ਗਿਆ ਸੀ।