News Breaking News International Latest News

ਭਾਰਤੀ ਨੌਜਵਾਨ ਦੀ ਕੈਨੇਡਾ ‘ਚ ਨਸਲੀ ਨਫ਼ਰਤ ਕਾਰਨ ਹੱਤਿਆ

ਟੋਰੰਟੋ – ਕੈਨੇਡਾ ਦੇ ਨੋਵਾ ਸਕਾਟੀਆ ਪ੍ਰਾਂਤ ਦੇ ਟ੍ਰੂਰੋ ਕਸਬੇ ‘ਚ 23 ਸਾਲ ਦੇ ਇਕ ਭਾਰਤੀ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ ਹੈ। ਭਾਰਤੀ ਭਾਈਚਾਰੇ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਸ ਦੀ ਹੱਤਿਆ ਨਸਲੀ ਨਫਰਤ ਦਾ ਨਤੀਜਾ ਹੈ। ਸੀਬੀਸੀ ਕੈਨੇਡਾ ਦੀ ਰਿਪੋਰਟ ਮੁਤਾਬਿਕ ਟ੍ਰੂਰੋ ਪੁਲਿਸ ਸਰਵਿਸ ਦੇ ਡੇਵਿਡ ਮੈਕਨੀਲ ਨੇ ਦੱਸਿਆ ਕਿ ਐਤਵਾਰ ਨੂੰ ਰਾਤ ਦੋ ਵਜੇ 494 ਰਾਬੀ ਸੈਂਟ ਤੋਂ 911 ‘ਤੇ ਕਾਲ ਤੋਂ ਬਾਅਦ ਪੁਲਿਸ ਅਫਸਰ ਉਸ ਅਪਾਰਟਮੈਂਟ ਦੀ ਇਮਾਰਤ ‘ਚ ਪੁੱਜੇ ਜਿੱਥੇ ਭਾਰਤੀ ਨੌਜਵਾਨ ਪ੍ਰਭਜੋਤ ਸਿੰਘ ਕਤਰੀ ਜਾਨਲੇਵਾ ਹਮਲੇ ਤੋਂ ਬਾਅਦ ਬੂਰੀ ਤਰ੍ਹਾਂ ਨਾਲ ਜ਼ਖ਼ਮੀ ਪਿਆ ਹੋਇਆ ਸੀ। ਇਨ੍ਹਾਂ ਗੰਭੀਰ ਸੱਟਾਂ ਕਾਰਨ ਕੁਝ ਹੀ ਦੇਰ ਬਾਅਦ ਉਸ ਦੀ ਮੌਤ ਹੋ ਗਈ। ਉਹ ਲੈਟਨ ਦੀ ਟੈਕਸੀ ਤੋਂ ਇਲਾਵਾ ਦੋ ਹੋਟਲਾਂ ‘ਚ ਵੀ ਕੰਮ ਕਰਦਾ ਸੀ।

ਮੈਕਨੀਲ ਨੇ ਦੱਸਿਆ ਕਿ ਪ੍ਰਭਜੋਤ ਸਿੰਘ ਕਤਰੀ ਪਰਿਵਾਰ, ਮਿੱਤਰਾਂ, ਸਥਾਨਕ ਭਾਰਤੀ-ਕੈਨੇਡਾਈ ਦੇ ਮੂਲ ਦੇ ਲੋਕਾਂ ਤੋਂ ਹੀ ਮਿਲਦਾ-ਜੁਲਦਾ ਸੀ। ਪ੍ਰਭਜੋਤ ਭਾਰਤ ਤੋਂ ਕੈਨੇਡਾ ਸਾਲ 2017 ‘ਚ ਪੜ੍ਹਾਈ ਕਰਨ ਆਇਆ ਸੀ। ਭਾਰਤੀ ਭਾਈਚਾਰੇ ਦੇ ਲੋਕ ਇਸ ਘਟਨਾ ਤੋਂ ਬੇਹੱਦ ਨਾਰਾਜ਼ ਹਨ। ਮੈਕਨੀਲ ਨੇ ਦੱਸਿਆ ਕਿ ਪੁਲਿਸ ਇਸ ਮੌਤ ਨੂੰ ਹੱਤਿਆ ਮੰਨ ਰਹੀ ਹੈ। ਲੁੱਟਖੋਹ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ। ਹੱਤਿਆ ਦੇ ਇਸ ਮਾਮਲੇ ‘ਚ ਸ਼ੱਕ ਦੇ ਆਧਾਰ ‘ਤੇ ਇਕ ਆਦਮੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਨੂੰ ਬਾਅਦ ‘ਚ ਰਿਹਾਅ ਕਰ ਦਿੱਤਾ ਗਿਆ। ਇਸ ਵੀਕੈਂਡ ਕਈ ਸਰਚ ਵਾਰੰਟ ਜਾਰੀ ਕੀਤੇ। ਹਾਲਾਂਕਿ ਉਹ ਵਿਅਕਤੀ ਅਜੇ ਵੀ ਪੁਲਿਸ ਦੀ ਨਜ਼ਰ ‘ਚ ਰਹੇਗਾ।

Related posts

ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਹਰੀਨੀ ਅਮਰਾਸੂਰੀਆ ਦਾ ਭਾਰਤ ਦਾ ਪਹਿਲਾ ਦੌਰਾ ਅੱਜ ਤੋਂ

admin

ਭਾਰਤ-ਕੈਨੇਡਾ ਆਪਸੀ ਸਾਂਝ ਨੂੰ ਅੱਗੇ ਵਧਾਉਣ ਲਈ ‘ਰੀਸੈਟ ਅਤੇ ਪੁਨਰ ਸੁਰਜੀਤ’ ਪ੍ਰੋਸੈਸ ਲਈ ਸਹਿਮਤ !

admin

ਪੈਂਟਾਗਨ ਦੁਆਰਾ ਦਾੜ੍ਹੀ ‘ਤੇ ਪਾਬੰਦੀ ਧਾਰਮਿਕ ਆਜ਼ਾਦੀ ਦੀ ਉਲੰਘਣਾ : ਸਤਨਾਮ ਸਿੰਘ ਚਾਹਲ

admin