ਦੁਬਈ – ਸੰਯੁਕਤ ਅਰਬ ਅਮੀਰਾਤ ਵਿਖੇ ਦੁਬਈ ਟੂਰਿਸਟ ਪੁਲਸ ਨੇ ਇੱਕ ਭਾਰਤੀ ਮੰਡੇ ਨੂੰ ਸਨਮਾਨਿਤ ਕੀਤਾ। ਉਸਨੇ ਇੱਕ ਘੜੀ ਵਾਪਸ ਕਰ ਦਿੱਤੀ ਜੋ ਉਸਨੂੰ ੇ ਪਿਤਾ ਨਾਲ ਸੈਰ ਕਰਦੇ ਸਮੇਂ ਮਿਲੀ ਸੀ। ਪੁਲਸ ਵਿਭਾਗ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਸਾਂਝੀ ਕੀਤੀ ਹੈ। ਮੁੰਡੇ ਦਾ ਨਾਮ ਮੁਹੰਮਦ ਅਯਾਨ ਯੂਨਿਸ ਹੈ। ਉਨ੍ਹਾਂ ਨੇ ਟੂਰਿਸਟ ਪੁਲਸ ਵਿਭਾਗ ਦੇ ਡਾਇਰੈਕਟਰ ਬਿ੍ਰਗੇਡੀਅਰ ਖਲਫਾਨ ਓਬੇਦ ਅਲ ਜਲਾਫ, ਲੈਫਟੀਨੈਂਟ ਕਰਨਲ ਮੁਹੰਮਦ ਅਬਦੁਲ ਰਹਿਮਾਨ ਅਤੇ ਕੈਪਟਨ ਸ਼ਹਾਬ ਅਲ ਸਾਦੀ ਦੀ ਇੱਕ ਫੋਟੋ ਸਾਂਝੀ ਕੀਤੀ, ਜਿਸ ਵਿੱਚ ਮੁੰਡੇ ਨੂੰ ਸਰਟੀਫਿਕੇਟ ਦਿੰਦੇ ਹੋਏ ਦਿਖਾਇਆ ਗਿਆ।ਬਿ੍ਰਗੇਡੀਅਰ ਜੱਲਾਫ ਨੇ ਕਿਹਾ ਕਿ ਮੁੰਡੇ ਦਾ ਵਿਵਹਾਰ ਯੂ.ਏ.ਈ ਦੇ ਉੱਚ ਨੈਤਿਕ ਮਿਆਰਾਂ ਨੂੰ ਦਰਸਾਉਂਦਾ ਹੈ। ਉਸਨੇ ਹੋਰਾਂ ਨੂੰ ਵੀ ਮੁਹੰਮਦ ਅਯਾਨ ਯੂਨਿਸ ਤੋਂ ਪ੍ਰੇਰਨਾ ਲੈਣ ਲਈ ਪ੍ਰੇਰਿਤ ਕੀਤਾ।