ਨਿਊਯਾਰਕ – ਅਮਰੀਕਾ ਵਿੱਚ ਭਾਰਤੀ ਮੂਲ ਦੀ ਔਰਤ ਕ੍ਰਿਸਟਲ ਕੌਲ ਨੇ ਅਮਰੀਕੀ ਸੰਸਦ ਮੈਂਬਰ ਦੀ ਚੋਣ ਲੜਨ ਦਾ ਐਲਾਨ ਕੀਤਾ ਹੈ। ਉਹ ਅਮਰੀਕਾ ਦੇ ਸੂਬੇ ਵਰਜੀਨੀਆ ਤੋਂ ਅਮਰੀਕੀ ਪ੍ਰਤੀਨਿਧੀ ਸਭਾ ਲਈ ਚੋਣ ਲੜਨਗੇ। ਕ੍ਰਿਸਟਲ ਕੌਲ ਮੂਲ ਰੂਪ ਤੋਂ ਭਾਰਤ ਦੇ ਕਸ਼ਮੀਰ ਦੀ ਰਹਿਣ ਵਾਲੀ ਹੈ। ਉਸ ਦੇ ਪਿਤਾ ਕਸ਼ਮੀਰੀ ਹਨ। ਕ੍ਰਿਸਟਲ ਅਗਲੇ ਸਾਲ 2024 ਵਿੱਚ ਅਮਰੀਕਾ ਵਿੱਚ ਹੋਣ ਵਾਲੀਆਂ ਆਮ ਚੋਣਾਂ ਵਿੱਚ ਰਾਸ਼ਟਰਪਤੀ ਬਾਈਡੇਨ ਦੀ ਡੈਮੋਕ੍ਰੇਟਿਕ ਪਾਰਟੀ ਵੱਲੋਂ ਚੋਣ ਲੜਨਗੇ। ਜੇਕਰ ਉਹ ਇਹ ਸੰਸਦੀ ਚੋਣ ਜਿੱਤ ਜਾਂਦੀ ਹੈ ਤਾਂ ਉਹ ਪ੍ਰਮਿਲਾ ਜੈਪਾਲ ਤੋਂ ਬਾਅਦ ਅਮਰੀਕੀ ਹੇਠਲੇ ਸਦਨ ‘’ਚ ਪਹੁੰਚਣ ਵਾਲੀ ਭਾਰਤੀ ਮੂਲ ਦੀ ਦੂਜੀ ਅਮਰੀਕੀ ਮਹਿਲਾ ਬਣ ਜਾਵੇਗੀ। ਹੁਣ ਪ੍ਰਮਿਲਾ ਜੈਪਾਲ ਦੀ ਭੈਣ ਸੁਸ਼ੀਲਾ ਜੈਪਾਲ ਵੀ ਚੋਣ ਦੌੜ ਵਿੱਚ ਸ਼ਾਮਲ ਹੈ। ਉਹ ਓਰੇਗਨ ਜ਼ਿਲ੍ਹੇ ਤੋਂ ਸੰਸਦੀ ਚੋਣ ਲੜਨ ਜਾ ਰਹੀ ਹੈ। ਕ੍ਰਿਸਟਲ ਪਹਿਲਾਂ ਹੀ ਸਪੱਸ਼ਟ ਕਰ ਚੁੱਕੀ ਹੈ ਕਿ ਚੋਣ ਜਿੱਤਣ ਤੋਂ ਬਾਅਦ ਉਹ ਸਿੱਖਿਆ, ਸਿਹਤ ਅਤੇ ਜਨਤਕ ਸੁਰੱਖਿਆ ਦੇ ਮੁੱਦਿਆਂ ’ਤੇ ਧਿਆਨ ਦੇਵੇਗੀ। ਉਨ੍ਹਾਂ ਦੀ ਚੋਣ ਮੁਹਿੰਮ ਵੀ ਇਸੇ ਮੁੱਦੇ ‘’ਤੇ ਆਧਾਰਿਤ ਹੋਵੇਗੀ।ਕ੍ਰਿਸਟਲ ਨੇ ਕਿਹਾ ਕਿ ਉਸ ਦਾ ਵਰਜੀਨੀਆ ਦੇ 10ਵੇਂ ਕਾਂਗਰੇਸ਼ਨਲ ਡਿਸਟਿ੍ਰਕਟ ਲਈ ਚੋਣ ਲੜਨ ਦਾ ਫੈਸਲਾ ਡੈਮੋਕ੍ਰੇਟਿਕ ਕਾਂਗਰਸ ਵੂਮੈਨ ਜੈਨੀਫਰ ਵੇਕਸਟਨ ਦੇ ਫ਼ੈਸਲੇ ਦਾ ਪਾਲਣ ਕਰਦੀ ਹੈ। ਵਰਜੀਨੀਆ ਰਾਜ ਵਿੱਚ ਭਾਰਤੀ ਮੂਲ ਦੇ ਅਮਰੀਕੀ ਨਾਗਰਿਕਾਂ ਅਤੇ ਦੱਖਣੀ ਏਸ਼ੀਆਈਆਂ ਦੀ ਸਭ ਤੋਂ ਵੱਧ ਆਬਾਦੀ ਵਾਲਾ ਰਾਜ ਹੈ। ਲੌਡੌਨ ਕਾਉਂਟੀ, ਫੇਅਰਫੈਕਸ ਕਾਉਂਟੀ ਅਤੇ ਪਿ੍ਰੰਸ ਵਿਲੀਅਮਜ਼ ਕਾਉਂਟੀ ਵਰਗੇ ਖੇਤਰਾਂ ਵਿੱਚ ਸਭ ਤੋਂ ਵੱਧ ਭਾਰਤੀਆ ਦੀ ਆਬਾਦੀ ਹੈ। ਕ੍ਰਿਸਟਲ ਕੌਲ ਅਤੇ ਸੁਸ਼ੀਲਾ ਜੈਪਾਲ ਦੋਵੇਂ ਡੈਮੋਕ੍ਰੇਟਿਕ ਪਾਰਟੀ ਵੱਲੋਂ ਚੋਣ ਲੜਨਗੀਆਂ। 2024 ਦੀਆਂ ਆਮ ਚੋਣਾਂ ਵਿੱਚ ਪਾਰਟੀ ਦਾ ਉਮੀਦਵਾਰ ਬਣਨ ਲਈ, ਉਸਨੂੰ ਪਹਿਲਾਂ ਪਾਰਟੀ ਦੀ ਪ੍ਰਾਇਮਰੀ ਚੋਣ ਜਿੱਤਣੀ ਪਵੇਗੀ। ਕ੍ਰਿਸਟਲ ਨੂੰ ਹਿੰਦੀ, ਪੰਜਾਬੀ, ਉਰਦੂ ਅਤੇ ਅਰਬੀ ਸਮੇਤ ਕੁੱਲ ਅੱਠ ਭਾਸ਼ਾਵਾਂ ਦਾ ਗਿਆਨ ਹੈ। ਉਹ ਵਿਦੇਸ਼ ਨੀਤੀ ਅਤੇ ਰਾਸ਼ਟਰੀ ਸੁਰੱਖਿਆ ਨਾਲ ਜੁੜੇ ਮਾਮਲਿਆਂ ਵਿੱਚ ਚੰਗੀ ਤਰ੍ਹਾਂ ਜਾਣੂ ਹੈ।
ਚੋਣ ਲੜਨ ਦੇ ਆਪਣੇ ਫ਼ੈਸਲੇ ਦਾ ਐਲਾਨ ਕਰਦਿਆਂ ਕ੍ਰਿਸਟਲ ਨੇ ਇਹ ਵੀ ਕਿਹਾ ਕਿ ਸਿੱਖਿਆ, ਸਿਹਤ ਅਤੇ ਜਨਤਕ ਸੁਰੱਖਿਆ ਤਿੰਨ ਮੁੱਖ ਮੁੱਦੇ ਹਨ। ਉਹ ਆਪਣੀ ਚੋਣ ਮੁਹਿੰਮ ਇਨ੍ਹਾਂ ‘ਤੇ ਕੇਂਦਰਿਤ ਕਰੇਗੀ। ਇਸ ਦੌਰਾਨ ਰਾਸ਼ਟਰੀ ਸੁਰੱਖਿਆ ਦੇ ਮੁੱਦੇ ‘’ਤੇ ਉਸਨੇ ਇਹ ਵੀ ਕਿਹਾ ਕਿ ਉਹ ਅੱਤਵਾਦ ਦਾ ਮੁਕਾਬਲਾ ਕਰਨ ਲਈ ਬਹੁਤ ਸਖਤ ਰੁਖ਼ ਅਪਣਾਏਗੀ।