International

ਭਾਰਤੀ ਵਿਦਿਆਰਥੀ ਬਿਨ੍ਹਾਂ ਵਰਕ ਪਰਮਿਟ ਦੇ ਹਰ ਹਫ਼ਤੇ 24 ਘੰਟੇ ਕੰਮ ਕਰ ਸਕਣਗੇ

ਓਟਵਾ – ਕੈਨੇਡਾ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਸਣੇ ਸਾਰੇ ਵਿਦੇਸ਼ੀ ਵਿਦਿਆਰਥੀਆਂ ਲਈ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਹੁਣ ਵਿਦਿਆਰਥੀਆਂ ਬਿਨ੍ਹਾਂ ਵਰਕ ਪਰਮਿਟ ਦੇ ਹਰ ਹਫ਼ਤੇ 24 ਘੰਟੇ ਕੈਂਪਸ ਤੋਂ ਬਾਹਰ ਕੰਮ ਕਰ ਸਕਣਗੇ। ਪਹਿਲਾਂ ਇਹ ਸੀਮਾ 20 ਘੰਟਿਆਂ ਤੱਕ ਸੀ। ਇਸ ਬਦਲਾਅ ਦਾ ਐਲਾਨ ਇਮੀਗ੍ਰੇਸ਼ਨ, ਸਿਟੀਜ਼ਨਸਿ਼ਪ ਕੈਨੇਡਾ ਵੱਲੋਂ ਕੀਤਾ ਗਿਆ ਹੈ।

ਆਈਆਰਸੀਸੀ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਇਸ ਬਦਲਾਅ ਦਾ ਉਦੇਸ਼ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਕਰਦੇ ਹੋਏ ਕੈਨੇਡੀਅਨ ਕੰਮ ਦਾ ਤਜ਼ਰਬਾ ਹਾਸਿਲ ਕਰਨ ਦਾ ਮੌਕਾ ਦੇਣਾ ਹੈ। ਇਹ ਕਦਮ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪੜ੍ਹਾਈ ਅਤੇ ਵਿੱਤੀ ਲੋੜਾਂ ਵਿੱਚ ਮਦਦ ਕਰੇਗਾ। ਭਾਰਤੀ ਵਿਦਿਆਰਥੀਆਂ ਨੂੰ ਇਸ ਦਾ ਸਿੱਧਾ ਫਾਇਦਾ ਹੋਵੇਗਾ ਕਿਉਂਕਿ ਉਹ ਹੁਣ ਜਿ਼ਆਦਾ ਘੰਟੇ ਕੰਮ ਕਰਕੇ ਨਾ ਸਿਰਫ ਆਪਣੀ ਕਮਾਈ ਵਧਾ ਸਕਣਗੇ, ਸਗੋਂ ਜ਼ਰੂਰੀ ਕੰਮ ਦਾ ਤਜ਼ਰਬਾ ਵੀ ਹਾਸਿਲ ਕਰ ਸਕਣਗੇ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪ੍ਰਵਾਸ ਨੀਤੀ ਦੀ ਦੁਰਵਰਤੋਂ ਨੂੰ ਮੰਨਿਆ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਝੂਠੇ ਵਾਅਦਿਆਂ ਰਾਹੀਂ ਪ੍ਰਵਾਸੀਆਂ ਨੂੰ ਨੌਕਰੀਆਂ, ਡਿਪਲੋਮੇ ਅਤੇ ਨਾਗਰਿਕਤਾ ਦੇ ਆਸਾਨ ਰਸਤੇ ਦਾ ਝਾਂਸਾ ਦੇ ਕੇ ਉਨ੍ਹਾਂ ਦਾ ਸ਼ੋਸ਼ਣ ਕਰ ਰਹੇ ਹਨ। ਇਨ੍ਹਾਂ ਸਮੱਸਿਆਵਾਂ ਨੂੰ ਰੋਕਣ ਅਤੇ ਪ੍ਰਵਾਸੀਆਂ ਦੀ ਗਿਣਤੀ ਨੂੰ ਕੰਟਰੋਲ ਕਰਨ ਲਈ ਨੀਤੀ ਵਿੱਚ ਬਦਲਾਅ ਕੀਤਾ ਗਿਆ ਹੈ।

Related posts

ਡੁਬਈ ਵਿੱਚ ਦੁਨੀਆਂ ਦੀ ਪਹਿਲੀ ‘ਗੋਲਡ ਸਟ੍ਰੀਟ’ ਸ਼ੁਰੂ ਹੋਵੇਗੀ !

admin

ਸਪੇਸ ਐਕਸ ਯੋਜਨਾ : ਚੰਦ ਅਤੇ ਮੰਗਲ ਗ੍ਰਹਿਆਂ ਉਪਰ ਕਿਹੋ ਜਿਹੇ ਹੋਣਗੇ ਸ਼ਹਿਰ ?

admin

‘ਆਤਮ-ਨਿਰਭਰ ਭਾਰਤ’ ਪਹਿਲਕਦਮੀ ਨੂੰ ਗਰੀਸ ਦੀ ‘ਏਜੰਡਾ 2030’ ਯੋਜਨਾ ਨੇ ਹੋਰ ਮਜ਼ਬੂਤ ਕੀਤਾ

admin