News Breaking News India Latest News

ਭਾਰਤੀ ਹਵਾਈ ਫ਼ੌਜ ਨੂੰ ਮਿਲੇਗਾ 6‘ਆਈ ਇਨ ਦਿ ਸਕਾਈ’  ਜਹਾਜ਼ 11,000 ਕਰੋੜ ਦੇ ਸੌਦੇ ਨੂੰ ਕੇਂਦਰ ਦੀ ਮਨਜ਼ੂਰੀ

ਨਵੀਂ ਦਿੱਲੀ – ਭਾਰਤੀ ਹਵਾਈ ਫ਼ੌਜ ਨੂੰ ਮਿਲੇਗਾ 6 ‘ਆਈ ਇਨ ਦਿ ਸਕਾਈ’  ਜਹਾਜ਼ ਮਿਲੇਗਾ। ਇਸ ਲਈ ਕੇਂਦਰ ਨੇ 11000 ਕਰੋੜ ਦੇ ਵੱਡੇ ਸੁਰੱਖਿਆ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਤਹਿਤ 6 ਨਵੇਂ   ਜਹਾਜ਼ ਤਿਆਰ ਕੀਤੇ ਜਾਣਗੇ। ਭਾਰਤੀ ਹਵਾਈ ਫ਼ੌਜ ਨਵੀਂ ਤਕਨੀਕ ਨਾਲ ਲੈਸ ਇਸ ਸਿਸਟਮ ਨੂੰ ਆਪਣੇ ਬੇੜੇ ’ਚ ਸ਼ਾਮਲ ਕਰਨ ਲਈ ਤਿਆਰ ਹੈ। ਇਸ ਸੌਦੇ ਨੂੰ ਸੁਰੱਖਿਆ ਕੈਬਨਿਟ ਕਮੇਟੀ ਨੇ ਬੁੱਧਵਾਰ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਨ੍ਹਾਂ ਨੂੰ ਅਸਮਾਨ ’ਚ ਭਾਰਤੀ ਦੀਆਂ ਅੱਖਾਂ ਦੇ ਤੌਰ ’ਤੇ ਦੇਖਿਆ ਜਾ ਰਿਹਾ ਹੈ। ਡੀਆਰਡੀਓ ਦੁਆਰਾ ਬਣਾਏ ਜਾ ਰਹੇ ਇਸ ਰਡਾਰ ਨੂੰ ਏਅਰ ਇੰਡੀਆ ਦੇ A-321 ’ਚ ਫਿਟ ਕੀਤਾ ਜਾਵੇਗਾ। ਡੀਆਰਡੀਓ ਦੁਆਰਾ ਬਣਾਏ ਜਾਣ ਵਾਲਾ ਇਹ ਰਡਾਰ ਮੌਜੂਦਾ ਏਈਐੱਸਏ ਰਡਾਰ ਦਾ ਨਵਾਂ ਵਰਜ਼ਨ (Modern version) ਹੋਵੇਗਾ ਜੋ ਆਈਏਐੱਫ ਦੁਆਰਾ ਪਹਿਲਾਂ ਤੋਂ ਹੀ ਤਾਇਨਾਤ ਦੇ ਨੇਤਰ ਹਵਾਈ ਚਿਤਾਵਨੀ ਜਹਾਜ਼ਾਂ ’ਚ ਸਥਾਪਤ ਕੀਤਾ ਗਿਆ ਹੈ। ਭਾਰਤੀ ਹਵਾਈ ਫ਼ੌਜ ਰੂਸ ਤੋਂ ਖਰੀਦੇ ਗਏ 3 ਵੱਡੇ ਏ-50 ਈਆਈ ਜਹਾਜ਼ਾਂ ਨੂੰ ਵੀ ਸੰਚਾਲਿਤ ਕਰਦੀ ਹੈ ਜੋ ਇਜ਼ਰਾਈਲੀ EL/W -2090 ‘ਫਾਲਕਨ’ ਰਡਾਰ ਸਿਸਟਮ ਨਾਲ ਸਰਵਿਸਜੀਤ ਹੈ।cਏ-321 ਜਹਾਜ਼ ’ਚ ਲਗਾਉਣ ਲਈ ਜੋ Sophisticated radar Indian Air Force ਨੂੰ ਦਿੱਤੇ ਜਾਣਗੇ, ਇਹ ਜਹਾਜ਼ ਦੇ ਚਾਰੇ ਪਾਸੇ ਸੈਂਕੜੇ ਕਿਲੋਮੀਟਰ ਦੇ ਹਵਾਈ ਖੇਤਰਾਂ ’ਚ 360 ਡਿਗਰੀ ਕਵਰੇਜ ਨਿਸ਼ਚਿਤ ਕਰਨਗੇ। ਇਹ ਰਡਾਰ ਆਈਏਐੱਫ ਦੇ ਮੌਜੂਦਾ ਨੇਤਰ ਜੇਟ ਦੀ ਸਮਰੱਥਾ ਤੋਂ ਵੱਧ ਸ਼ਕਤੀਸ਼ਾਲੀ ਹੋਵੇਗਾ।

Related posts

ਹਾਈਵੇਅ ਅਤੇ ਐਕਸਪ੍ਰੈਸਵੇਅ ‘ਤੇ 4,557 EV ਪਬਲਿਕ ਚਾਰਜਿੰਗ ਸਟੇਸ਼ਨ ਲਾਏ: ਗਡਕਰੀ

admin

19 ਸਾਲਾ ਦਿਵਿਆ ਦੇਸ਼ਮੁਖ ਨੇ ਮਹਿਲਾ ਸ਼ਤਰੰਜ ਵਿਸ਼ਵ ਚੈਂਪੀਅਨ 2025 ਬਣਕੇ ਇਤਿਹਾਸ ਰਚਿਆ !

admin

ਜੈਸ਼ੰਕਰ ਨੇ ਸੰਸਦ ਵਿੱਚ ਵਿਸਥਾਰ ਨਾਲ ਅਪਰੇਸ਼ਨ ਸਿੰਦੂਰ ਦੇ ਹਾਲਾਤਾਂ ‘ਤੇ ਚਾਨਣਾ ਪਾਇਆ !

admin