India

ਭਾਰਤੀ ਫ਼ੌਜ ਨੇ ਅਰੁਣਾਚਲ ਪ੍ਰਦੇਸ਼ ’ਚ ਐੱਲਏਸੀ ’ਤੇ ਤਾਇਨਾਤ ਕੀਤੀਆਂ ਬੋਫੋਰਜ਼ ਤੋਪਾਂ, ਚੀਨ ਨੂੰ ਮਿਲੇਗਾ ਕਰਾਰਾ ਜਵਾਬ

ਨਵੀਂ ਦਿੱਲੀ – ਚੀਨ ਦੀ ਹਮਲਾਵਰ ਰਵੱਈਏ ਦਾ ਮੂੰਹਤੋੜ ਜਵਾਬ ਦੇਣ ਲਈ ਭਾਰਤੀ ਫ਼ੌਜ ਨੇ ਆਪਣੀਆਂ ਤਿਆਰੀਆਂ ਨੂੰ ਧਾਰ ਦੇਣਾ ਸ਼ੁਰੂ ਕਰ ਦਿੱਤਾ ਹੈ।  ਮੁਤਾਬਕ ਭਾਰਤੀ ਫ਼ੌਜ ਨੇ ਅਰੁਣਾਚਲ ਪ੍ਰਦੇਸ਼ ਵਿਚ ਚੀਨ ਨਾਲ ਲੱਗੀ ਸਰਹੱਦਾਂ ਕੋਲ ਤਾਇਨਾਤੀ ਵਧਾ ਦਿੱਤੀ ਹੈ। ਫ਼ੌਜ ਨੇ ਅਰੁਣਾਚਲ ਪ੍ਰਦੇਸ਼ ਵਿਚ ਐੱਲਏਸੀ ’ਤੇ ਫਰੰਟ ਇਲਾਕਿਆਂ ਵਿਚ ਬੋਫੋਰਜ਼ ਤੋਪਾਂ ਦੀ ਤਾਇਨਾਤੀ ਕਰ ਦਿੱਤੀ ਹੈ। ਉੱਥੇ ਸਮਾਚਾਰ  ਫ਼ੌਜ ਨੇ ਆਪਣੇ ਹਵਾਬਾਜ਼ੀ ਵਿੰਗ ਦੇ ਏਅਰ ਫਾਇਰ ਪਾਵਰ ਨੂੰ ਵੀ ਮਜ਼ਬੂਤ ਕੀਤਾ ਹੈ।ਫ਼ੌਜ ਨੇ ਆਪਣੇ ਹਵਾਬਾਜ਼ੀ ਵਿੰਗ ਦੇ ਏਅਰ ਫਾਇਰ ਪਾਵਰ ਵਿਚ ਹੇਰਾਨ ਆਈ ਡਰੋਨ, ਹਥਿਆਰਬੰਦ ਅਟੈਕ ਹੈਲੀਕਾਪਟਰ ਰੁਦਰ ਤੇ ਧਰੁਵ ਦੀ ਤਾਇਨਾਤੀ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਵਿੰਗ ਵਿਚ ਪਹਿਲੇ ਤੋਂ ਹੀ ਹਵਾਬਾਜ਼ੀ ਵਿੰਗ ਵਿਚ ਵੱਡੇ ਪੈਮਾਨੇ ’ਤੇ ਚੀਤਾ ਹੈਪੀਕਾਪਟਰ ਤਾਇਨਾਤ ਸਨ। ਖ਼ਬਰ ਏਜੰਸੀ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਫ਼ੌਜ ਨੇ ਸਵਦੇਸ਼ੀ ਹਲਕੇ ਹੈਲੀਕਾਪਟਰ ਧਰੁਵ ਦੇ ਸਕਵਾਡਰਨ ਨੂੰ ਵੀ ਐੱਲਏਸੀ ਨਾਲ ਲੱਗੇ ਇਲਾਕਿਆਂ ਵਿਚ ਤਾਇਨਾਤ ਕਰ ਦਿੱਤਾ ਹੈ। ਇਹੀ ਨਹੀਂ ਕਿਸੇ ਵੀ ਨਾਪਾਕ ਹਰਕਤ ਦਾ ਮੂੰਹਤੋੜ ਜਵਾਬ ਦੇਣ ਲਈ ਰੁਦਰ ਲੜਾਕੂ ਹੈਲੀਕਾਪਟਰ ਦਾ ਪਹਿਲਾ ਸਕਵਾਡਰਨ ਵੀ ਤਿਆਰ ਕੀਤਾ ਜਾ ਚੁੱਕਾ ਹੈ।

Related posts

ਵਿਸ਼ਵ ਸ਼ਾਂਤੀ ਲਈ ਬੁੱਧ ਦੀਆਂ ਸਿੱਖਿਆਵਾਂ ’ਤੇ ਚੱਲਣ ਦੀ ਲੋੜ: ਮੋਦੀ

Bunty

11 ਤੋਂ 13 ਜਨਵਰੀ 2022 ਤਕ ਇਨ੍ਹਾਂ 4 ਸੂਬਿਆਂ ’ਚ ਹੋਵੇਗੀ ਭਾਰੀ ਬਾਰਿਸ਼

Bunty

ਆਤਿਸ਼ੀ ਦੇ ਈਡੀ ਨੂੰ ਸਵਾਲ ਮਨੀ ਟਰੇਲ ਸਾਹਮਣੇ ਆਉਣ ’ਤੇ ਭਾਜਪਾ ’ਤੇ ਕਾਰਵਾਈ ਕਿਉਂ ਨਹੀਂ ਕੀਤੀ?

Bunty