ਵਾਸ਼ਿੰਗਟਨ – ਅਮਰੀਕਾ ਦੇ ਅਗਲੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੀ ਜ਼ਿੰਮੇਵਾਰੀ ਸੰਭਾਲਣ ਲਈ ਤਿਆਰ ਮਾਈਕ ਵਾਲਟਜ਼ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਅਮਰੀਕਾ-ਭਾਰਤ ਸਬੰਧ 21ਵੀਂ ਸਦੀ ਦੇ ‘ਸਭ ਤੋਂ ਮਹੱਤਵਪੂਰਨ’ ਸਬੰਧ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਸਾਂਝੇਦਾਰੀ ਤੈਅ ਕਰੇਗੀ ਕਿ ਇਹ ਰੋਸ਼ਨੀ ਦੀ ਸਦੀ ਹੈ ਜਾਂ ਹਨੇਰੇ ਦੀ ਸਦੀ। ਵਾਲਟਜ਼ ਨੂੰ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ।ਵਾਲਟਜ਼ ਨੇ ਇਹ ਟਿੱਪਣੀਆਂ ਸਤੰਬਰ ਵਿੱਚ ਸਟੈਨਫੋਰਡ ਯੂਨੀਵਰਸਿਟੀ ਵਿੱਚ ‘ਯੂਐੱਸ ਇੰਡੀਆ ਸਟ੍ਰੈਟਜਿਕ ਐਂਡ ਪਾਰਟਨਰਸ਼ਿਪ ਫੋਰਮ’ (ਯੂਐਸਆਈਐਸਪੀਐਫ) ਵੱਲੋਂ ਆਯੋਜਿਤ ਇੱਕ ਸਮਾਗਮ ਵਿੱਚ ਕੀਤੀਆਂ ਸਨ। ਉਨ੍ਹਾਂ ਕਿਹਾ, “ਮੇਰੀ ਵਿਚਾਰ ਨਾਲ ਇਹ (ਅਮਰੀਕਾ-ਭਾਰਤ) 21ਵੀਂ ਸਦੀ ਦਾ ਸਭ ਤੋਂ ਮਹੱਤਵਪੂਰਨ ਰਿਸ਼ਤਾ ਹੈ। ਇਹ ਤੈਅ ਕਰੇਗਾ ਕਿ ਇਹ ਰੋਸ਼ਨੀ ਦੀ ਸਦੀ ਹੈ ਜਾਂ ਹਨੇਰੇ ਦੀ।” ਉਹ ਚੋਣਾਂ ਨਾਲ ਸਬੰਧਤ ਵਚਨਬੱਧਤਾਵਾਂ ਕਾਰਨ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋ ਸਕੇ ਸਨ ਅਤੇ ਕਾਨਫਰੰਸ ਵਿੱਚ ਇੱਕ ਵੀਡੀਓ ਸੰਦੇਸ਼ ਭੇਜਿਆ ਸੀ।
previous post