Sport

ਭਾਰਤ ਕਰੇਗਾ ਸਟਰੀਟ ਚਾਈਲਡ ਕਿ੍ਰਕਟ ਵਿਸ਼ਵ ਕੱਪ 2023 ਦੀ ਮੇਜ਼ਬਾਨੀ

ਨਵੀਂ ਦਿੱਲੀ – ਗਲੀ ਕਿ੍ਰਕਟ ਦੀ ਪ੍ਰਸਿੱਧੀ ਹੁਣ ਅੰਤਰਰਾਸ਼ਟਰੀ ਪੱਧਰ ਤਕ ਪਹੁੰਚ ਗਈ ਹੈ। ਸਟਰੀਟ ਚਾਈਲਡ ਯੂਨਾਈਟਡ ਅਤੇ ਸੇਵ ਦਿ ਚਿਲਡਰਨ ਇੰਡੀਆ ਵੱਲੋਂ ਆਯੋਜਿਤ ਕੀਤੇ ਜਾਣ ਵਾਲੇ ਸਟ੍ਰੀਟ ਚਾਈਲਡ ਕਿ੍ਰਕਟ ਵਰਲਡ 2023 ਦੀ ਮੇਜ਼ਬਾਨੀ ਭਾਰਤ ਕਰੇਗਾ। ਇਸ ਵਾਰ 16 ਵੱਖ-ਵੱਖ ਦੇਸ਼ਾਂ ਦੀਆਂ 22 ਟੀਮਾਂ ਇਸ ’ਚ ਹਿੱਸਾ ਲੈਣਗੀਆਂ। ਇਸ ਟੂਰਨਾਮੈਂਟ ਦੀ ਖ਼ਾਸ ਗੱਲ ਇਹ ਹੈ ਕਿ ਇਸ ’ਚ ਲੜਕੇ ਅਤੇ ਲੜਕੀਆਂ ਇਕੱਠੇ ਕਿ੍ਰਕਟ ਖੇਡਣਗੇ। ਇਹ ਟੂਰਨਾਮੈਂਟ ਸਤੰਬਰ 2023 ’ਚ ਆਈਸੀਸੀ ਕਿ੍ਰਕਟ ਵਿਸ਼ਵ ਕੱਪ ਤੋਂ ਪਹਿਲਾਂ ਖੇਡਿਆ ਜਾਵੇਗਾ। ਇਸ ਦਾ ਉਦੇਸ਼ ਸਟ੍ਰੀਟ ਕਿ੍ਰਕਟ ਖਿਡਾਰੀਆਂ ਨੂੰ ਇਕ ਪਲੈਟਫਾਰਮ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਪਛਾਣ ਦਿਵਾਉਣਾ ਹੈ।

2019 ’ਚ ਇਹ ਚੈਂਪੀਅਨਸ਼ਿਪ ਲੰਡਨ ’ਚ ਹੋਈ ਸੀ, ਜਿਸ ਵਿਚ 8 ਟੀਮਾਂ ਨੇ ਭਾਗ ਲਿਆ ਸੀ। ਇਸ ’ਚ ਟੀਮ ਇੰਡੀਆ ਸਾਊਥ ਨੇ ਮੇਜ਼ਬਾਨ ਇੰਗਲੈਂਡ ਨੂੰ ਹਰਾ ਕੇ ਟਰਾਫੀ ਜਿੱਤੀ। ਇਸ ਸਾਲ ਜਿਨ੍ਹਾਂ ਦੇਸਸ਼ ਨੇ ਇਸ ਟੂਰਨਾਮੈਂਟ ’ਚ ਖੇਡਣਾ ਹੈ, ਉਨ੍ਹਾਂ ’ਚ ਬੰਗਲਾਦੇਸ਼, ਬੋਲੀਵੀਆ, ਬ੍ਰਾਜ਼ੀਲ, ਬੁਰੂੰਡੀ, ਇੰਗਲੈਂਡ, ਹੰਗਰੀ, ਮਾਰੀਸ਼ਸ, ਮੈਕਸੀਕੋ, ਨੇਪਾਲ, ਰਵਾਂਡਾ, ਦੱਖਣੀ ਅਫਰੀਕਾ, ਸ੍ਰੀਲੰਕਾ, ਤਨਜਾਨੀਆ, ਯੁਗਾਂਡਾ ਅਤੇ ਜ਼ਿੰਬਾਬਵੇ ਸ਼ਾਮਿਲ ਹਨ। 2019 ’ਚ ਵਿਸ਼ਵ ਕੱਪ ਖੇਡਣ ਵਾਲੀ ਖਿਡਾਰਨ ਸੋਨੀ ਖਾਤੂਨ ਨੇ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਸੜਕ ’ਤੇ ਰਹਿਣ ਵਾਲੇ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਕਮੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਵੱਡੀ ਸਮੱਸਿਆ ਸਿੱਖਿਆ ਦੀ ਘਾਟ ਅਤੇ ਪਛਾਣ ਸੰਕਟ ਹੈ। ਸਾਨੂੰ ਕਈ ਸਿਹਤ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਸ ਨੇ ਮੇਰਾ ਆਤਮ-ਵਿਸ਼ਵਾਸ ਵਧਾਉਣ ’ਚ ਮੇਰੀ ਮਦਦ ਕੀਤੀ।

ਸਟਰੀਟ ਚਾਈਲਡ ਯੂਨਾਈਟਿਡ ਦੇ ਸੰਸਥਾਪਕ ਜੌਨ ਰੋ ਨੇ ਕਿਹਾ, ‘ਇਹ 10 ਲੱਖ ਨੌਜਵਾਨਾਂ ਨੂੰ ਪਛਾਣ ਦਿਵਾਉਣ ਦੀ ਮੁਹਿੰਮ ਹੈ ਅਤੇ ਦੂਜੇ ਸੀਜ਼ਨ ਦੌਰਾਨ ਸਾਨੂੰ ਇਸ ਚੁਣੌਤੀ ਨੂੰ ਅੱਗਿਓਂ ਬਰਕਰਾਰ ਰੱਖਣ ਦੀ ਲੋੜ ਹੋਵੇਗੀ।’ ਇਹ ਸਰਕਾਰਾਂ ਲਈ ਵਿਸ਼ਵਵਿਆਪੀ ਚੁਣੌਤੀ ਹੈ ਕਿ ਉਹ ਯਕੀਨੀ ਬਣਾਉਣ ਕਿ ਹਰ ਜਗ੍ਹਾ ਸੜਕ ’ਤੇ ਰਹਿਣ ਵਾਲੇ ਬੱਚਿਆਂ ਨੂੰ ਬਿਹਤਰ ਢੰਗ ਨਾਲ ਸੁਰੱਖਿਅਤ ਕੀਤਾ ਜਾਵੇ, ਅਤੇ ਉਨ੍ਹਾਂ ਤਕ ਬੁਨਿਆਦੀ ਸੇਵਾਵਾਂ ਪਹੰੁਚਾਈਆਂ ਜਾਣ। ਸਟਰੀਟ ਚਾਈਲਡ ਯੂਨਾਈਟਡ ਅਤੇ ਸੇਵ ਦਿ ਚਿਲਡਰਨ ਵਿਚਕਾਰ ਸਾਂਝੇਦਾਰੀ ਤੋਂ ਇਲਾਵਾ ਸਟਰੀਟ ਚਾਈਲਡ ਕਿ੍ਰਕਟ ਵਿਸ਼ਵ ਕੱਪ 2023 ਨੇ ਵਿਸ਼ਵ ਬੈਂਕ, ਆਈਸੀਸੀ ਅਤੇ ਬਿ੍ਰਟਿਸ਼ ਹਾਈ ਕਮਿਸ਼ਨ ਨਾਲ ਵੀ ਸਮਝੌਤਾ ਕੀਤਾ ਹੈ।

Related posts

HAPPY DIWALI 2025 !

admin

ਪੂਰੇ ਪੰਜਾਬ ਵਿੱਚ ਬਣਨ ਵਾਲੇ 3000 ਤੋਂ ਵੱਧ ਖੇਡ ਮੈਦਾਨਾਂ ਦੀ ਸ਼ੁਰੂਆਤ ਦਾ ਨੀਂਹ ਪੱਥਰ ਰੱਖਿਆ !

admin

ਗਗਨਦੀਪ ਸਿੰਘ ਨੇ ਜ਼ਿਲ੍ਹਾ ਰੈੱਡ ਰਨ 2025 ’ਚ ਪਹਿਲਾ ਇਨਾਮ ਹਾਸਲ ਕੀਤਾ !

admin