India

ਭਾਰਤ-ਚੀਨ ਦੀਆਂ ਫ਼ੌਜਾਂ ਲੱਦਾਖ ’ਚ ਐਲ.ਏ.ਸੀ. ਤੋਂ ਪਿੱਛੇ ਹਟਣੀਆਂ ਸ਼ੁੁਰੂ

ਨਵੀਂ ਦਿੱਲੀ – ਭਾਰਤ ਅਤੇ ਚੀਨ ਵਿਚਾਲੇ 4 ਦਿਨ ਪਹਿਲਾਂ ਹੋਏ ਸਮਝੌਤੇ ਤੋਂ ਬਾਅਦ ਸ਼ੁੱਕਰਵਾਰ ਨੂੰ ਦੋਹਾਂ ਦੇਸ਼ਾਂ ਦੀਆਂ ਫੌਜਾਂ ਨੇ ਪੂਰਬੀ ਲੱਦਾਖ ਸਰਹੱਦ ਤੋਂ ਪਿੱਛੇ ਹਟਣਾ ਸ਼ੁਰੂ ਕਰ ਦਿੱਤਾ ਹੈ। ਸਮਾਚਾਰ ਏਜੰਸੀ ਅਨੁਸਾਰ, ਦੋਵੇਂ ਸੈਨਾਵਾਂ ਨੇ ਪੂਰਬੀ ਲੱਦਾਖ ਦੇ ਡੇਮਚੋਕ ਅਤੇ ਡੇਪਸਾਂਗ ਪੁਆਇੰਟ ਵਿੱਚ ਆਪਣੇ ਅਸਥਾਈ ਟੈਂਟ ਅਤੇ ਸ਼ੈੱਡਾਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਹੈ। ਵਾਹਨ ਅਤੇ ਫੌਜੀ ਸਾਜ਼ੋ-ਸਾਮਾਨ ਵੀ ਵਾਪਸ ਲਿਆਂਦੇ ਜਾ ਰਹੇ ਹਨ।
ਸਮਝੌਤੇ ਮੁਤਾਬਕ ਫੌਜਾਂ ਦੀ ਵਾਪਸੀ ਤੋਂ ਬਾਅਦ ਦੋਹਾਂ ਦੇਸ਼ਾਂ ਦੀਆਂ ਫੌਜਾਂ ਲੱਦਾਖ ਦੇ ਡੇਪਸਾਂਗ ਅਤੇ ਡੇਮਚੋਕ ਖੇਤਰਾਂ ’ਚ ਗਸ਼ਤ ਕਰ ਸਕਣਗੀਆਂ। ਇਹ ਗਸ਼ਤ 10 ਦਿਨਾਂ ਬਾਅਦ ਸ਼ੁਰੂ ਹੋ ਸਕਦੀ ਹੈ। ਇਸ ਦੇ ਲਈ ਦੋ ਸ਼ਰਤਾਂ ਰੱਖੀਆਂ ਗਈਆਂ ਹਨ…
ਪਹਿਲੀ- ਦੋਹਾਂ ਦੇਸ਼ਾਂ ਦੀਆਂ ਫੌਜਾਂ ਵੱਖ-ਵੱਖ ਦਿਨਾਂ ’ਤੇ ਇਨ੍ਹਾਂ ਇਲਾਕਿਆਂ ’ਚ ਗਸ਼ਤ ਕਰਨਗੀਆਂ।
ਦੂਸਰਾ, ਦੋਵਾਂ ਦੇਸ਼ਾਂ ਦੀਆਂ ਫੌਜਾਂ ਨੂੰ ਇੱਕ ਦੂਜੇ ਨੂੰ ਪਹਿਲਾਂ ਤੋਂ ਸੂਚਿਤ ਕਰਨਾ ਹੋਵੇਗਾ।
ਸਾਲ 2020 ’ਚ ਭਾਰਤ ਅਤੇ ਚੀਨ ਦੀਆਂ ਫੌਜਾਂ ਵਿਚਾਲੇ ਗਲਵਾਨ ਝੜਪ ਤੋਂ ਬਾਅਦ ਡੇਪਸਾਂਗ ਅਤੇ ਡੇਮਚੋਕ ’ਚ ਤਣਾਅ ਸੀ। ਕਰੀਬ 4 ਸਾਲਾਂ ਬਾਅਦ 21 ਅਕਤੂਬਰ ਨੂੰ ਦੋਵਾਂ ਦੇਸ਼ਾਂ ਵਿਚਾਲੇ ਨਵੇਂ ਪੈਟਰੋਲਿੰਗ ਸਮਝੌਤੇ ’ਤੇ ਦਸਤਖਤ ਹੋਏ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਸੀ ਕਿ ਇਸਦਾ ਉਦੇਸ਼ ਲੱਦਾਖ ਵਿੱਚ ਗਲਵਾਨ ਵਰਗੀ ਝੜਪਾਂ ਨੂੰ ਰੋਕਣਾ ਅਤੇ ਸਥਿਤੀ ਨੂੰ ਪਹਿਲਾਂ ਵਾਂਗ ਬਹਾਲ ਕਰਨਾ ਹੈ।

Related posts

ਮਹਾਰਾਸ਼ਟਰ ਚੋਣਾਂ: ਬਾਲੀਵੁੱਡ ਕਲਾਕਾਰਾਂ ਨੇ ਵੱਧ ਚੜ੍ਹਕੇ ਹਿੱਸਾ ਲਿਆ !

admin

ਇਕਵਾਡੋਰ ‘ਚ ਅੱਗ ਤੇ ਸੋਕੇ ਕਾਰਨ ਰਾਸ਼ਟਰੀ ਐਮਰਜੈਂਸੀ ਦਾ ਐਲਾਨ

editor

ਆਤਿਸ਼ੀ ਵਲੋਂ ਦਿੱਲੀ ਮੈਟਰੋ ਦੇ ਫੇਜ਼ 4 ਲਈ ਡਰਾਈਵਰ ਰਹਿਤ ਟਰੇਨ ਦਾ ਮੁਆਇਨਾ !

admin