News Breaking News India Latest News

ਭਾਰਤ ‘ਚ ਜ਼ਿਆਦਾ ਬੱਚੇ ਪੈਦਾ ਕਰ ਰਹੇ ਮੁਸਲਿਮ, ਅਮਰੀਕੀ ਥਿੰਕ ਟੈਂਕ ਦੀ ਰਿਪੋਰਟ ‘ਚ ਖੁਲਾਸਾ

ਨਵੀਂ ਦਿੱਲੀ – ਭਾਰਤ ‘ਚ ਵਧਦੀ ਆਬਾਦੀ ਨੂੰ ਲੈ ਕੇ ਅਮਰੀਕੀ ਥਿੰਕ ਟੈਂਕ ਨੇ ਆਪਣੀ ਰਿਸਰਚ ਰਿਪੋਰਟ ‘ਚ ਦੱਸਿਆ ਹੈ ਕਿ ਭਾਰਤ ‘ਚ ਬਾਕੀ ਧਰਮਾਂ ਦੇ ਮੁਕਾਬਲੇ ਮੁਸਲਿਮ ਧਰਮ ਦੇ ਲੋਕ ਜ਼ਿਆਦਾ ਬੱਚੇ ਪੈਦਾ ਕਰ ਰਹੇ ਹਨ। ਮੁਸਲਿਮ ਧਰਮ ਤੋਂ ਬਾਅਦ ਹਿੰਦੂ ਧਰਮ ਦੂਸਰੇ ਨੰਬਰ ‘ਤੇ ਹੈ। ਇਸ ਤੋਂ ਇਲਾਵਾ ਜੈਨ ਧਰਮ ਨੂੰ ਮੰਨਣ ਵਾਲੇ ਸਭ ਤੋਂ ਘੱਟ ਬੱਚੇ ਪੈਦਾ ਕਰਦੇ ਹਨ। ਅਮਰੀਕਾ ਦੇ ਥਿੰਕ ਟੈਂਕ ‘ਪਿਊ ਰਿਸਰਚ’ ਦੀ ਤਾਜ਼ਾ ਰਿਸਰਚ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਹਾਲਾਂਕਿ ਸਾਰੇ ਧਰਮਾਂ ‘ਚ ਬੱਚਿਆਂ ਦੀ ਜਨਮ ਦਰ ‘ਚ ਬੀਤੇ ਵਰ੍ਹੇ ਦੇ ਮੁਕਾਬਲੇ ਗਿਰਾਵਟ ਦਰਜ ਕੀਤੀ ਗਈ ਹੈ। ਅਮਰੀਕਾ ਦੇ Pew Research ਦੀ ਇਹ ਰਿਪੋਰਟ ਮੰਗਲਵਾਰ ਨੂੰ ਜਾਰੀ ਕੀਤੀ ਗਈ ਹੈ।  ਬੀਤੇ ਵਰ੍ਹਿਆਂ ਦੇ ਮੁਕਾਬਲੇ ਭਾਰਤੀ ਮੁਸਲਮਾਨਾਂ ‘ਚ ਕੁੱਲ ਬੱਚੇ ਪੈਦਾ ਕਰਨ ਦੀ ਦਰ ਵਿਚ ਗਿਰਾਵਟ ਆਈ ਹੈ। ਇਹ ਦਰ ਸਾਲ 1992 ‘ਚ ਪ੍ਰਤੀ ਮਹਿਲਾ 4.4 ਸੀ ਜੋ ਘਟ ਕੇ 2015 ‘ਚ 2.6 ਬੱਚੇ ਹੋ ਗਈ। ਹਾਲਾਂਕਿ ਦੇਸ਼ ਵਿਚ ਹਾਲੇ ਵੀ ਮੁਸਲਿਮ ਧਰਮ ਦੇ ਲੋਕ ਹੀ ਸਭ ਤੋਂ ਜ਼ਿਆਦਾ ਬੱਚੇ ਪੈਦਾ ਕਰ ਰਹੇ ਹਨ। ਪਿਉ ਰਿਸਰਚ ਨੇ ਦੱਸਿਆ ਕਿ ਭਾਰਤ ਦੇ ਹਰੇਕ ਧਾਰਮਿਕ ਸਮੂਹ ‘ਚ ਬੱਚਿਆਂ ਨੂੰ ਪੈਦਾ ਕਰਨ ਦੀ ਦਰ ਵਿਚ ਗਿਰਾਵਟ ਆਈ ਹੈ। ਇਸ ਰਿਪੋਰਟ ਮੁਤਾਬਕ ਪੈਟਰਨ ‘ਚ ਜ਼ਿਆਦਾ ਬਦਲਾਅ ਨਹੀਂ ਆਇਆ ਹੈ।ਪਿਉ ਰਿਸਰਚ ਨੇ ਆਪਣੀ ਰਿਪੋਰਟ ‘ਚ ਦੱਸਿਆ ਹੈ ਕਿ ਭਾਰਤ ‘ਚ ਮੁਸਿਲਮ ਆਬਾਦੀ ਬਾਕੀ ਧਾਰਮਿਕ ਸਮੂਹਾਂ ਦੇ ਮੁਕਾਬਲੇ ਤੇਜ਼ ਰਫ਼ਤਾਰ ਨਾਲ ਵਧੀ ਹੈ। ਸਾਲ 1951 ‘ਚ ਪਹਿਲੀ ਵਾਰ ਜਨਗਣਨਾ ਤੋਂ ਬਾਅਦ ਤੋਂ ਹੁਣ ਤਕ ਜਨਮ ਦਰ ਵਿਚ ਗਿਰਾਵਟ ਕਾਰਨ ਸਾਰੇ ਧਾਰਮਿਕ ਸਮੂਹਾਂ ‘ਚ ਕੁੱਲ ਮਿਲਾ ਕੇ ਬਹੁਤ ਥੋੜ੍ਹਾ ਹੀ ਬਦਲਾਅ ਹੋਇਆ ਹੈ। ਮੁਸਲਮਾਨਾਂ ਦੀ ਆਬਾਦੀ ਸਾਲ 2001 ਤੋਂ 2011 ਦੇ ਵਿਚਕਾਰ 13.4 ਫ਼ੀਸਦੀ ਵਧ ਚੁੱਕੀ ਹੈ। ਉੱਥੇ ਹੀ ਇਸਾਈ, ਸਿੱਖ, ਬੁੱਧ ਤੇ ਜੈਨ ਦੇਸ਼ ਦੀ ਕੁੱਲ 6 ਫ਼ੀਸਦ ਆਬਾਦੀ ‘ਚ ਆਉਂਦੇ ਹਨ। ਇਨ੍ਹਾਂ ਧਰਮਾਂ ਦੀ ਆਬਾਦੀ ਸਾਲ 1951 ਤੋਂ ਲੈ ਕੇ ਹੁਣ ਤਕ ਸਥਿਰ ਬਣੀ ਹੋਈ ਹੈ। ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਭਾਰਤ ਦੀ ਆਜ਼ਾਦੀ ਦੇ ਬਾਅਦ ਤੋਂ ਧਾਰਮਿਕ ਆਬਾਦੀ ‘ਚ ਬਦਲਾਅ ਪਿੱਛੇ ਬੱਚਿਆਂ ਦੀ ਜਨਮ ਦਰ ਸਭ ਤੋਂ ਵੱਡਾ ਕਾਰਨ ਹੈ।

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਕਾਨੂੰਨ ਤੇ ਸੰਵਿਧਾਨ ਦੀ ਵਿਆਖਿਆ ਸਮਾਜ ਦੀਆਂ ਲੋੜਾਂ ਮੁਤਾਬਕ ਹੋਵੇ: ਗਵਈ

admin

ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦਾ ਹਾਂ: ਦਲਾਈਲਾਮਾ

admin