News Breaking News India Latest News

ਭਾਰਤ ਦੀ ਡੀਐੱਨਏ ਵੈਕਸੀਨ ਦੀ ਮੁਰੀਦ ਹੋਈ ਦੁਨੀਆ, ਨੇਚਰ ਜਰਨਲ ‘ਚ ਦਾਅਵਾ

ਨਵੀਂ ਦਿੱਲੀ – ਕੋਰੋਨਾ ਖ਼ਿਲਾਫ਼ ਡੀਐੱਨਏ ਤਕਨੀਕ ‘ਤੇ ਬਣੀ ਸਵਦੇਸ਼ੀ ਵੈਕਸੀਨ ਦੀ ਪੂਰੀ ਦੁਨੀਆ ਮੁਰੀਦ ਹੋ ਗਈ ਹੈ। ਜਾਇਡਸ ਕੈਡਿਲਾ ਦੀ ਵੈਕਸੀਨ ਜਾਇਕੋਵ-ਡੀ ਨਾ ਸਿਰਫ਼ ਕੋਰੋਨਾ ਖ਼ਿਲਾਫ਼ ਬਲਕਿ ਦੁਨੀਆ ‘ਚ ਕਿਸੇ ਵੀ ਬਿਮਾਰੀ ਖ਼ਿਲਾਫ਼ ਬਣੀ ਪਹਿਲੀ ਡੀਐੱਨਏ ਵੈਕਸੀਨ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਡੀਐੱਨਏ ਤਕਨੀਕ ‘ਤੇ ਅਧਾਰਿਤ ਇਹ ਵੈਕਸੀਨ ਭਵਿੱਖ ‘ਚ ਕੈਂਸਰ ਵਰਗੀ ਗੁੰਝਲਦਾਰ ਬਿਮਾਰੀ ਲਈ ਵੈਕਸੀਨ ਦਾ ਰਸਤਾ ਸਾਫ਼ ਕਰ ਸਕਦੀ ਹੈ। ਕੋਰੋਨਾ ਖ਼ਿਲਾਫ਼ ਇਸ ਦੀ ਕਾਰਗਰਤਾ ਤੇ ਸੁਰੱਖਿਆ ਪੈਮਾਨਿਆਂ ‘ਤੇ ਖਰਾ ਉਤਰਨ ਤੋਂ ਬਾਅਦ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ (ਡੀਸੀਜੀਆਈ) ਨੇ ਪਿਛਲੇ ਮਹੀਨੇ ਇਸ ਦੇ ਐਮਰਜੈਂਸੀ ਇਸਤੇਮਾਲ ਦੀ ਇਜਾਜ਼ਤ ਦਿੱਤੀ ਸੀ।  ਵੈਕਸੀਨ ਦੀ ਦੁਨੀਆ ‘ਚ ਜਾਇਕੋਵ-ਡੀ ਦੀ ਅਹਿਮੀਅਤ ਬਾਰੇ ਨੇਚਰ ਜਨਰਲ ਨੇ ਲੰਬਾ ਲੇਖ ਛਾਪਿਆ ਹੈ। ਉਸ ਮੁਤਾਬਕ ਵੱਖ-ਵੱਖ ਬਿਮਾਰੀਆਂ ਲਈ ਡੀਐੱਨਏ ਵੈਕਸੀਨ ਬਣਾਉਣ ਦੀ ਕੋਸ਼ਿਸ਼ ਪੂਰੀ ਦੁਨੀਆ ‘ਚ 1990 ਤੋਂ ਚੱਲ ਰਹੀ ਸੀ, ਪਰ ਇਸ ‘ਚ ਪਹਿਲੀ ਵਾਰ ਕਾਮਯਾਬੀ ਭਾਰਤ ਦੀ ਜਾਇਡਸ ਕੈਡਿਲਾ ਨੂੰ ਮਿਲੀ ਹੈ। ਕਰੀਬ 28 ਹਜ਼ਾਰ ਲੋਕਾਂ ‘ਤੇ ਕੀਤੇ ਗਏ ਟ੍ਰਾਇਲ ‘ਚ ਜਾਇਕੋਵ-ਡੀ ਕੋਰੋਨਾ ਇਨਫੈਕਸ਼ਨ ਨੂੰ ਰੋਕਣ ‘ਚ 67 ਫ਼ੀਸਦੀ ਕਾਰਗਰ ਰਹੀ ਹੈ। ਇਸ ਨਾਲ ਇਹ ਸਾਬਿਤ ਹੋ ਗਿਆ ਹੈ ਕਿ ਡੀਐੱਨਏ ਤਕਨੀਕ ‘ਤੇ ਅਧਾਰਿਤ ਵੈਕਸੀਨ ਸਿਰਫ਼ ਲੈਬੋਰਟਰੀ ਤਕ ਸੀਮਤ ਨਹੀਂ, ਬਲਕਿ ਅਸਲ ‘ਚ ਬਿਮਾਰੀਆਂ ਨੂੰ ਰੋਕਣ ‘ਚ ਵੀ ਸਮਰੱਥ ਹੈ। ਨੇਚਰ ਜਰਨਲ ਨੇ ਡੀਐੱਨਏ ਵੈਕਸੀਨ ਨੂੰ ਆਰਐੱਏ ਵੈਕਸੀਨ ਤੋਂ ਬਿਹਤਰ ਕਰਾਰ ਦਿੱਤਾ ਹੈ। ਕੋਰੋਨਾ ਖ਼ਿਲਾਫ਼ ਮਾਡਰਨਾ ਨੇ ਆਰਐੱਨਏ ਤਕਨੀਕ ‘ਤੇ ਅਧਾਰਿਤ ਵੈਕਸੀਨ ਤਿਆਰ ਕੀਤੀ ਹੈ। ਲੇਖ ‘ਚ ਕਿਹਾ ਗਿਆ ਹੈ ਕਿ ਡੀਐੱਨਏ ਵੈਕਸੀਨ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਇਹ ਆਮ ਤਾਪਮਾਨ ‘ਚ ਸਥਿਰ ਰਹਿੰਦੀ ਹੈ, ਜਦਕਿ ਆਰਐੱਨਏ ਵੈਕਸੀਨ ਨੂੰ -20 ਤੋਂ -80 ਡਿਗਰੀ ਤਕ ਤਾਪਮਾਨ ‘ਚ ਰੱਖਣਾ ਪੈਂਦਾ ਹੈ। ਕੋਰੋਨਾ ਖ਼ਿਲਾਫ਼ ਆਰਐੱਨਏ ਵੈਕਸੀਨ 90 ਫ਼ੀਸਦੀ ਤੋਂ ਵੱਧ ਕਾਰਗਰ ਪਾਈ ਗਈ ਹੈ, ਪਰ ਉਨ੍ਹਾਂ ਦਾ ਟ੍ਰਾਇਲ ਕੋਰੋਨਾ ਦੇ ਡੈਲਟਾ ਵੇਰੀਐਂਟ ਦੇ ਆਉਣ ਤੋਂ ਪਹਿਲਾਂ ਦਾ ਬਣਿਆ ਹੋਇਆ ਸੀ, ਜਿਸ ਦੌਰਾਨ ਇਹ ਮੁਕਾਬਲਤਨ ਘੱਟ ਇਨਫੈਕਸ਼ਨ ਵਾਲਾ ਸੀ। ਜਦਕਿ ਜਾਇਕੋਵ-ਡੀ ਨੇ ਡੈਲਟਾ ਵੇਰੀਐਂਟ ‘ਤੇ ਆਪਣੀ ਕਾਰਗਰਤਾ ਸਾਬਿਤ ਕੀਤੀ ਹੈ। ਇਸ ਤਕਨੀਕ ‘ਚ ਸ਼ਰੀਰ ਦੇ ਡੀਐੱਨਏ ਦਾ ਇਸਤੇਮਾਲ ਕਰ ਕੇ ਇਮਿਊਨ ਪ੍ਰਰੋਟੀਨ ਵਿਕਸਤ ਕੀਤੀ ਜਾਂਦੀ ਹੈ। ਇਹ ਪ੍ਰਰੋਟੀਨ ਵਾਇਰਸ ਦੇ ਇਨਫੈਕਸ਼ਨ ਨੂੰ ਰੋਕਦਾ ਹੈ ਤੇ ਸ਼ਰੀਰ ਦੀਆਂ ਕੋਸ਼ਿਕਾਵਾਂ ਨੂੰ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਸੁਰੱਖਿਅਤ ਰੱਖਦਾ ਹੈ। ਨੇਚਰ ਨੇ ਅਮਰੀਕਾ ਦੇ ਪੈਨਸਿਲਵੇਨੀਆ ਸਥਿਤ ਵਿਸਟਰ ਇੰਸਟੀਚਿਊਟ ਦੇ ਵੈਕਸੀਨ ਐਂਡ ਇਮਿਊਨੋਥੈਰੇਪੀ ਸੈਂਟਰ ਦੇ ਡਾਇਰੈਕਟਰ ਡੇਵਿਡ ਵੇਈਨਰ ਦਾ ਹਵਾਲਾ ਦਿੰਦੇ ਹੋਏ ਲਿਖਿਆ ਹੈ ਕਿ ਡੀਐੱਨਏ ਤਕਨੀਕ ‘ਤੇ ਅਧਾਰਿਤ ਵੈਕਸੀਨ ‘ਚ ਗੁੰਝਲਦਾਰ ਪ੍ਰਰੋਟੀਨ ਜਾਂ ਫਿਰ ਕਈ ਪ੍ਰਰੋਟੀਨਾਂ ਦੇ ਮਿਸ਼ਰਨ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਨਾਲ ਕੈਂਸਰ ਵਰਗੇ ਗੁੰਝਲਦਾਰ ਰੋਗਾਂ ਲਈ ਵੈਕਸੀਨ ਦਾ ਰਸਤਾ ਸਾਫ਼ ਹੋ ਸਕਦਾ ਹੈ। ਨੇਚਰ ਮੁਤਾਬਕ ਫਿਲਹਾਲ ਪੂਰੀ ਦੁਨੀਆ ‘ਚ ਕੋੋਰਨਾ ਖ਼ਿਲਾਫ਼ ਕਰੀਬ ਇਕ ਦਰਜਨ ਡੀਐੱਨਏ ਵੈਕਸੀਨ ਦਾ ਕੰਮ ਚੱਲ ਰਿਹਾ ਹੈ। ਜਿਨ੍ਹਾਂ ‘ਚ ਜਾਪਾਨ ਦੀ ਓਸਾਕਾ ਯੂਨੀਵਰਸਿਟੀ ਤੇ ਅਮਰੀਕਾ ਦੇ ਇਨਿਵੀਓ ਐਂਡ ਪਾਰਟਨਰਸ ਦੀ ਵੈਕਸੀਨ ਕਲੀਨੀਕਲ ਟ੍ਰਾਇਲ ਦੇ ਦੂਜੇ ਤੇ ਤੀਜੇ ਫੇਜ਼ ‘ਚ ਹੈ। ਜਦਕਿ ਡਾਇਡਸ ਕੈਡਿਲਾ ਦੀ ਜਾਇਕੋਵ-ਡੀ ਇਸੇ ਮਹੀਨੇ ਭਾਰਤ ਦੇ ਟੀਕਾਕਰਨ ਮੁਹਿੰਮ ‘ਚ ਸ਼ਾਮਲ ਹੋ ਜਾਵੇਗੀ।

Related posts

ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦਾ ਹਾਂ: ਦਲਾਈਲਾਮਾ

admin

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin

ਤੇਜ਼ ਗੱਡੀ ਕਾਰਣ ਹਾਦਸੇ ਦੇ ਨੁਕਸਾਨ ਲਈ ਮੁਆਵਜ਼ੇ ਦੇ ਹੱਕਦਾਰ ਨਹੀਂ : ਸੁਪਰੀਮ ਕੋਰਟ

admin