Sport

ਭਾਰਤ ਨੇ ਆਸਟ੍ਰੇਲੀਆ ਨੂੰ ਹਰਾ ਕੇ ਪਹਿਲਾ ਟੈਸਟ ਕ੍ਰਿਕਟ ਮੈਚ ਜਿੱਤਿਆ !

ਭਾਰਤ ਦੇ ਕਪਤਾਨ ਜਸਪ੍ਰੀਤ ਬੁਮਰਾਹ ਅਤੇ ਵਿਰਾਟ ਕੋਹਲੀ ਨੇ ਪਰਥ ਸਟੇਡੀਅਮ ਵਿੱਚ ਆਸਟ੍ਰੇਲੀਆ ਦੇ ਖਿਲਾਫ ਪਹਿਲੇ ਟੈਸਟ ਮੈਚ ਦੇ ਚੌਥੇ ਦਿਨ ਟੀਮ ਦੀ ਜਿੱਤ ਦਾ ਜਸ਼ਨ ਮਨਾਇਆ। (ਫੋਟੋ: ਏ ਐਨ ਆਈ)

ਪਰਥ – ਕਪਤਾਨ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਦੀ ਤੂਫਾਨੀ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਇੱਥੇ ਪਹਿਲੇ ਕ੍ਰਿਕਟ ਟੈਸਟ ਮੈਚ ਦੇ ਚੌਥੇ ਦਿਨ ਸੋਮਵਾਰ ਨੂੰ ਆਸਟ੍ਰੇਲੀਆ ਨੂੰ 295 ਦੌੜਾਂ ਨਾਲ ਹਰਾ ਕੇ ਇਸ ਮੁਲਕ ਦੀ ਸਰਜ਼ਮੀਨ ਉਤੇ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਹੈ।

ਇਸ ਦੇ ਨਾਲ ਹੀ ਮਹਿਮਾਨ ਟੀਮ ਨੇ ਪੰਜ ਮੈਚਾਂ ਦੀ ਲੜੀ ’ਚ 1-0 ਦੀ ਲੀਡ ਬਣਾ ਲਈ ਹੈ। ਇਸ ਜਿੱਤ ਨਾਲ ਭਾਰਤ ਇਕ ਵਾਰ ਫਿਰ ਵਿਸ਼ਵ ਟੈਸਟ ਚੈਂਪੀਅਨਸ਼ਿਪ ਸੂਚੀ ਦੀ ਚੋਟੀ ’ਤੇ ਪਹੁੰਚ ਗਿਆ ਹੈ। ਨਿਊਜ਼ੀਲੈਂਡ ਖਿਲਾਫ ਘਰੇਲੂ ਸੀਰੀਜ਼ ‘ਚ ਹੋਈ 0-3 ਦੀ ਕਰਾਰੀ ਹਾਰ ਕਾਰਨ ਭਾਰਤ ਅੰਕ ਸੂਚੀ ‘ਚ ਦੂਜੇ ਸਥਾਨ ‘ਤੇ ਖਿਸਕ ਗਿਆ ਸੀ। ਭਾਰਤ ਦੇ ਹੁਣ 15 ਮੈਚਾਂ ਵਿੱਚ ਨੌਂ ਜਿੱਤਾਂ, ਪੰਜ ਹਾਰਾਂ ਅਤੇ ਇੱਕ ਡਰਾਅ ਦੇ ਨਾਲ 110 ਅੰਕ ਹਨ, ਜੋ ਕਿ 61.11 ਪ੍ਰਤੀਸ਼ਤ ਅੰਕ ਬਣਦੇ ਹਨ। ਆਸਟਰੇਲੀਆ 57.69 ਫੀਸਦੀ ਸਕੋਰ ਨਾਲ WTC ਵਿਚ ਦੂਜੇ ਸਥਾਨ ‘ਤੇ ਹੈ। ਉਨ੍ਹਾਂ ਦੇ 13 ਮੈਚਾਂ ਵਿੱਚ ਅੱਠ ਜਿੱਤਾਂ, ਚਾਰ ਹਾਰਾਂ ਅਤੇ ਇੱਕ ਡਰਾਅ ਨਾਲ 90 ਅੰਕ ਹਨ।

ਭਾਰਤ ਵੱਲੋਂ ਦਿੱਤੇ ਜਿੱਤ ਲਈ 534 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਆਸਟ੍ਰੇਲੀਆ ਦੀ ਟੀਮ ਭਾਰਤ ਦੇ ਕਾਰਜਕਾਰੀ ਕਪਤਾਨ ਬੁਮਰਾਹ (42 ਦੌੜਾਂ ‘ਤੇ ਤਿੰਨ ਵਿਕਟਾਂ) ਅਤੇ ਮੁਹੰਮਦ ਸਿਰਾਜ (51 ਦੌੜਾਂ ‘ਤੇ ਤਿੰਨ ਵਿਕਟਾਂ) ਦੀ ਤਿੱਖੀ ਗੇਂਦਬਾਜ਼ੀ ਦੇ ਸਾਹਮਣੇ 58.4 ਓਵਰਾਂ ‘ਚ 238 ਦੌੜਾਂ ‘ਤੇ ਹੀ ਢਹਿ ਢੇਰੀ ਹੋ ਗਈ। ਬੁਮਰਾਹ ਅਤੇ ਸਿਰਾਜ ਨੇ ਆਆਸਟ੍ਰੇਲੀਆ ਦੇ ਸਿਖਰਲੇ ਅਤੇ ਮੱਧ ਕ੍ਰਮ ਨੂੰ ਤਬਾਹ ਕਰ ਦਿੱਤਾ। ਇਸ ਤੋਂ ਬਾਅਦ ਵਾਸ਼ਿੰਗਟਨ ਸੁੰਦਰ (48 ਦੌੜਾਂ ‘ਤੇ 2 ਵਿਕਟਾਂ), ਨਿਤੀਸ਼ ਕੁਮਾਰ ਰੈੱਡੀ (21 ਦੌੜਾਂ ‘ਤੇ 2 ਵਿਕਟਾਂ) ਅਤੇ ਹਰਸ਼ਿਤ ਰਾਣਾ (69 ਦੌੜਾਂ ‘ਤੇ 1 ਵਿਕਟ) ਨੇ ਹੇਠਲੇ ਕ੍ਰਮ ਨੂੰ ਮਲੀਆਮੇਟ ਕਰਨ ਵਿਚ ਦੇਰ ਨਾ ਲਾਈ। ਇਸ ਮੈਚ ‘ਚ ਰਾਣਾ ਅਤੇ ਰੈੱਡੀ ਆਪਣਾ ਡੈਬਿਊ ਕਰ ਰਹੇ ਸਨ ਭਾਵ ਇਹ ਉਨ੍ਹਾਂ ਦਾ ਪਹਿਲਾ ਮੈਚ ਸੀ।

Related posts

ਚੈਂਪੀਅਨਜ਼ ਟਰਾਫੀ: ਭਾਰਤ ਨੇ ਪਾਕਿ ਨੂੰ 6 ਵਿਕਟਾਂ ਨਾਲ ਹਰਾਇਆ !

admin

ਕ੍ਰਿਕਟਰ ਮਹਿੰਦਰ ਸਿੰਘ ਧੋਨੀ ਨੇ ਆਪਣੀ ਖੁਦ ਦੀ ਐਪ ਲਾਂਚ ਕੀਤੀ !

admin

ਆਈਸੀਸੀ ਚੈਂਪੀਅਨਜ਼ ਟਰਾਫੀ 2025 ਓਪਨਿੰਗ ਮੈਚ ਤੋਂ ਪਹਿਲਾਂ ਭਾਰਤੀ ਟੀਮ ਦਾ ਟ੍ਰੇਨਿੰਗ ਸੈਸ਼ਨ !

admin