ਨਵੀਂ ਦਿੱਲੀ – ਭਾਰਤ ਕੋਰੋਨਾ ਵਾਇਰਸ ਖ਼ਿਲਾਫ਼ ਪੂਰੀ ਸਮਰੱਥਾ ਨਾਲ ਜੰਗ ਲੜ ਰਿਹਾ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮੰਡਾਵਿਆ ਨੇ ਦੱਸਿਆ ਕਿ ਭਾਰਤ ਨੇ ਇਕ ਦਿਨ ’ਚ 88 ਲੱਖ ਕੋਰੋਨਾ ਦੀ ਵੈਕਸੀਨ ਲਾ ਕੇ ਰਿਕਾਰਡ ਬਣਾਇਆ ਹੈ। ਪਿਛਲੇ 24 ਘੰਟਿਆਂ ਦੌਰਾਨ 88.13 ਲੱਖ ਤੋਂ ਵੱਧ ਵੈਕਸੀਨ ਖ਼ੁਰਾਕ ਦਿੱਤੀ ਗਈ ਹੈ, ਜੋ ਇਕ ਦਿਨ ’ਚ ਹੁਣ ਤਕ ਦਾ ਸਭ ਤੋਂ ਵੱਡਾ ਅੰਕੜਾ ਹੈ। ਉਥੇ ਹੀ ਰਾਸ਼ਟਰ-ਵਿਆਪੀ ਟੀਕਾਕਰਣ ਮੁਹਿੰਮ ਤਹਿਤ ਹੁਣ ਤਕ 55.47 ਕਰੋੜ ਵੈਕਸੀਨ ਦੀ ਖ਼ੁਰਾਕ ਦਿੱਤੀ ਜਾ ਚੁੱਕੀ ਹੈ।
ਸਿਹਤ ਮੰਤਰੀ ਨੇ ਆਪਣੇ ਟਵਿੱਟਰ ਹੈਂਡਲ ’ਤੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ, ‘ਭਾਰਤ ਨੇ ਇਕ ਦਿਨ ’ਚ 88 ਲੱਖ ਕੋਵਿਡ-19 ਵੈਕਸੀਨ ਦੀ ਖ਼ੁਰਾਕ ਲਗਾ ਕੇ ਉੱਚ ਸਿੰਗਲ-ਡੇਅ ਰਿਕਾਰਡ ਹਾਸਿਲ ਕੀਤਾ ਹੈ।’
ਪਿਛਲੇ 24 ਘੰਟਿਆਂ ’ਚ ਭਾਰਤ ’ਚ 25,166 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ 154 ਦਿਨਾਂ ’ਚ ਹੁਣ ਤਕ ਦੇ ਸਭ ਤੋਂ ਘੱਟ ਮਾਮਲੇ ਹਨ। ਉਥੇ ਹੀ ਕੁੱਲ ਸਰਗਰਮ ਮਾਮਲਿਆਂ ਦਾ ਦੀ ਦਰ 1.15% ਹੈ। ਦੱਸ ਦੇਈਏ ਕਿ ਮਾਰਚ 2020 ਤੋਂ ਬਾਅਦ ਇਹ ਦਰ ਨਾਲ ਸਭ ਤੋਂ ਘੱਟ ਹੈ। ਭਾਰਤ ਦਾ ਸਰਗਰਮ ਕੇਸਲੋਡ ਵਰਤਮਾਨ ’ਚ 3 ਲੱਖ, 69 ਹਜ਼ਾਰ, 846 (3,69,846) ਹੈ, ਜੋ 146 ਦਿਨਾਂ ’ਚ ਸਭ ਤੋਂ ਘੱਟ ਕੇਸਲੋਡ ਹੈ। ਇਹ ਕੇਂਦਰ ਸਰਕਾਰ ਦੀ ਮਹਾਮਾਰੀ ਖ਼ਿਲਾਫ਼ ਬਣਾਈ ਗਈ ਰਣਨੀਤੀ ਦਾ ਹੀ ਨਤੀਜਾ ਹੈ ਕਿ ਲਗਾਤਾਰ ਮਾਮਲੇ ਘੱਟ ਰਹੇ ਹਨ। ਭਾਰਤ ਦਾ ਉਦੇਸ਼ ਦਸੰਬਰ 2021 ਤਕ 18 ਸਾਲ ਤੋਂ ਉੱਪਰ ਦੇ ਸਾਰੇ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਉਣ ਦਾ ਹੈ। ਜੇਕਰ ਕੋਰੋਨਾ ਵੈਕਸੀਨ ਦੀ ਇਹੀ ਰਫ਼ਤਾਰ ਰਹੀ ਤਾਂ ਯਕੀਨਨ ਇਹ ਉਦੇਸ਼ ਹਾਸਲ ਕਰ ਲਿਆ ਜਾਵੇਗਾ।ਦੇਸ਼ ’ਚ ਸੰਕ੍ਰਮਣ ਤੋਂ ਠੀਕ ਹੋਏ ਲੋਕਾਂ ਦੀ ਗੱਲ ਕਰੀਏ ਤਾਂ ਵਰਤਮਾਨ ’ਚ ਰਿਕਵਰੀ ਦਰ 97.51% ਦਾ ਹੈ। 2 ਮਾਰਚ 2020 ਤੋਂ ਬਾਅਦ ਸਭ ਤੋਂ ਵੱਧ ਹੈ। ਹੁਣ ਤਕ ਕੋਵਿਡ-19 ਸੰਕ੍ਰਮਣ ਨਾਲ ਕੁੱਲ 3 ਕਰੋੜ, 17 ਲੱਖ, 48 ਹਜ਼ਾਰ 754 (3,14,48,754) ਲੋਕ ਠੀਕ ਹੋਏ ਹਨ। ਉਥੇ ਹੀ ਪਿਛਲੇ 24 ਘੰਟਿਆਂ ਦੌਰਾਨ 36,830 ਮਰੀਜ਼ ਠੀਕ ਹੋਏ ਹਨ।ਵਰਤਮਾਨ ’ਚ ਹਫ਼ਤਾਵਾਰੀ ਸਕਾਰਾਤਮਕ ਦਰ (ਪਾਜ਼ੇਟਿਵ ਰੇਟ) 1.98% ਦਾ ਹੈ, ਜੋ ਪਿਛਲੇ 53 ਦਿਨਾਂ ਲਈ 3% ਤੋਂ ਘੱਟ ਹੈ। ਗੱਲ ਦੈਨਿਕ ਸਕਾਰਾਤਮਕ ਦਰ ਕਰੀਏ ਤਾਂ ਇਹ 1.61 ਫ਼ੀਸਦ ਹੈ। ਦੇਸ਼ ’ਚ ਕੋਵਿਡ-19 ਦਾ ਪ੍ਰੀਖਣ ਤੇਜ਼ੀ ਨਾਲ ਚੱਲ ਰਿਹਾ ਹੈ। ਹੁਣ ਤਕ ਕੁੱਲ 49.66 ਕਰੋੜ ਪ੍ਰੀਖਣ ਕੀਤੇ ਜਾ ਚੁੱਕੇ ਹਨ।