Sport

ਭਾਰਤ ਨੇ ਸੈਮੀਫਾਈਨਲ ’ਚ ਦੱਖਣੀ ਕੋਰੀਆ ਨੂੰ 4-1 ਨਾਲ ਹਰਾਇਆ ਭਾਰਤ ਨੇ ਲਗਾਤਾਰ ਛੇਵੀਂ ਜਿੱਤ ਹਾਸਲ ਕੀਤੀ

ਪੇਇੰਚਿੰਗ – ਭਾਰਤ ਛੇਵੀਂ ਵਾਰ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ ਪਹੁੰਚਿਆ ਹੈ। ਸੋਮਵਾਰ ਨੂੰ ਦੂਜੇ ਸੈਮੀਫਾਈਨਲ ਮੈਚ ‘ਚ ਮੌਜੂਦਾ ਚੈਂਪੀਅਨ ਭਾਰਤ ਨੇ ਦੱਖਣੀ ਕੋਰੀਆ ਨੂੰ 4-1 ਨਾਲ ਹਰਾਇਆ। ਇਹ ਮੈਚ ਚੀਨ ਦੇ ਹੁਲੁਨਬਿਊਰ ਸਥਿਤ ਮੋਕੀ ਹਾਕੀ ਟ੍ਰੇਨਿੰਗ ਬੇਸ ‘ਤੇ ਖੇਡਿਆ ਗਿਆ। ਇਸ ਟੂਰਨਾਮੈਂਟ ਵਿੱਚ ਭਾਰਤ ਦੀ ਇਹ ਲਗਾਤਾਰ ਛੇਵੀਂ ਜਿੱਤ ਹੈ।ਭਾਰਤ ਲਈ ਕਪਤਾਨ ਹਰਮਨਪ੍ਰੀਤ ਨੇ ਸਭ ਤੋਂ ਵੱਧ 2 ਗੋਲ ਕੀਤੇ। ਉਨ੍ਹਾਂ ਤੋਂ ਇਲਾਵਾ ਉੱਤਮ ਸਿੰਘ ਅਤੇ ਜਰਮਨਪ੍ਰੀਤ ਨੇ 1-1 ਗੋਲ ਕੀਤਾ। ਦੱਖਣੀ ਕੋਰੀਆ ਲਈ ਯੰਗ ਜੀ ਹੁਨ ਨੇ ਗੋਲ ਕੀਤਾ। ਮੈਦਾਨੀ ਗੋਲ ਲਈ ਜਰਮਨਪ੍ਰੀਤ ਨੂੰ ਮੈਚ ਦਾ ਸਰਵੋਤਮ ਖਿਡਾਰੀ ਚੁਣਿਆ ਗਿਆ।ਭਾਰਤ ਮੰਗਲਵਾਰ ਨੂੰ ਫਾਈਨਲ ਵਿੱਚ ਮੇਜ਼ਬਾਨ ਚੀਨ ਨਾਲ ਭਿੜੇਗਾ। ਇਹ ਮੈਚ ਭਾਰਤੀ ਸਮੇਂ ਮੁਤਾਬਕ ਦੁਪਹਿਰ 3:30 ਵਜੇ ਤੋਂ ਖੇਡਿਆ ਜਾਵੇਗਾ। ਚੀਨ ਨੇ ਪਹਿਲੇ ਸੈਮੀਫਾਈਨਲ ਦੇ ਪੈਨਲਟੀ ਸ਼ੂਟਆਊਟ ਵਿੱਚ ਪਾਕਿਸਤਾਨ ਨੂੰ 2-0 ਨਾਲ ਹਰਾਇਆ।ਭਾਰਤ ਨੇ ਮੈਚ ਦੇ ਪਹਿਲੇ ਹੀ ਮਿੰਟ ਤੋਂ ਕੋਰੀਆ ‘ਤੇ ਦਬਾਅ ਬਣਾਇਆ। ਭਾਰਤ ਨੇ ਕੋਰੀਆ ਦੇ ਡੀ ‘ਤੇ ਇਕ ਤੋਂ ਬਾਅਦ ਇਕ ਕਈ ਮੌਕੇ ਬਣਾਏ। ਕੁਆਰਟਰ ਦੇ 13ਵੇਂ ਮਿੰਟ ਵਿੱਚ ਉੱਤਮ ਸਿੰਘ ਨੇ ਗੋਲ ਕਰਕੇ ਭਾਰਤ ਨੂੰ ਬੜ੍ਹਤ ਦਿਵਾਈ। ਉਸ ਨੇ ਆਰ.ਈ.ਜੀਤ ਸਿੰਘ ਹੁੰਦਲ ਦੀ ਸਹਾਇਤਾ ‘ਤੇ ਮੈਦਾਨੀ ਗੋਲ ਕੀਤਾ।ਇਸ ਤੋਂ ਪਹਿਲਾਂ ਭਾਰਤ ਨੇ ਚੌਥੇ ਅਤੇ ਪੰਜਵੇਂ ਮਿੰਟ ਵਿੱਚ ਗੋਲ ਕਰਨ ਦੇ ਦੋ ਮੌਕੇ ਗੁਆਏ। ਇੱਥੇ ਅਭਿਸ਼ੇਕ ਨੇ ਪਹਿਲਾਂ ਰਿਵਰਸ ਸਟਿੱਕ ਨਾਲ ਗੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਰੀਆਈ ਗੋਲਕੀਪਰ ਨੇ ਸ਼ਾਨਦਾਰ ਬਚਾਅ ਕੀਤਾ। ਇਸ ਤੋਂ ਬਾਅਦ ਉੱਤਮ ਸਿੰਘ ਨੇ ਗੇਂਦ ਨੂੰ ਡੀ ਦੇ ਅੰਦਰ ਡਿਫਲੈਕਟ ਕਰਕੇ ਰਾਹਿਲ ਨੂੰ ਦੇ ਦਿੱਤੀ, ਜਿਸ ਨੂੰ ਰਾਹਿਲ ਗੋਲ ‘ਚ ਬਦਲਣ ‘ਚ ਨਾਕਾਮ ਰਿਹਾ। ਕੋਰੀਆ ਨੂੰ ਇਸ ਕੁਆਰਟਰ ‘ਚ 2 ਪੈਨਲਟੀ ਕਾਰਨਰ ਮਿਲੇ, ਜਿਨ੍ਹਾਂ ਦਾ ਟੀਮ ਫਾਇਦਾ ਨਹੀਂ ਉਠਾ ਸਕੀ।

Related posts

ਏਸ਼ਿਆਈ ਖੇਡਾਂ ਦੀ ਤਗਮਾ ਜੇਤੂ ਕਿਰਨ ਬਾਲਿਆਨ ਡੋਪ ਟੈਸਟ ਵਿਚੋਂ ਹੋਈ ਫੇਲ੍ਹ

editor

400 ਟੈਸਟ ਵਿਕਟਾਂ ਹਾਸਲ ਕਰਨ ਦੇ ਰਾਹ ਤੇ ਟਿਮ ਸਾਊਥੀ, ਚਾਹੀਦੀਆਂ ਨੇ 20 ਵਿਕਟਾਂ

editor

ਭਾਰਤ ਨੇ ਪੰਜਵੀਂ ਵਾਰ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ ਜਿੱਤੀ

editor