India

ਭਾਰਤ ਵਲੋਂ 23 ਜੂਨ ਤੱਕ ਪਾਕਿਸਤਾਨੀ ਜਹਾਜ਼ਾਂ ਲਈ ਹਵਾਈ ਖੇਤਰ ਬੰਦ

ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਜਾਰੀ ਹੈ। ਭਾਰਤ ਨੇ ਪਾਕਿਸਤਾਨੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ 23 ਜੂਨ 2025 ਤੱਕ ਬੰਦ ਕਰਨ ਲਈ ਇੱਕ ਨੋਟਮ ਜਾਰੀ ਕੀਤਾ ਹੈ। ਇਹ ਫੈਸਲਾ ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਨਿਰਦੇਸ਼ਾਂ ‘ਤੇ ਲਿਆ ਗਿਆ ਹੈ। ਇਸ ਦੇ ਤਹਿਤ ਹੁਣ ਕੋਈ ਵੀ ਪਾਕਿਸਤਾਨ-ਰਜਿਸਟਰਡ ਜਹਾਜ਼, ਭਾਵੇਂ ਉਹ ਨਾਗਰਿਕ ਹੋਵੇ ਜਾਂ ਫੌਜੀ, ਇੱਕ ਮਹੀਨੇ ਤੱਕ ਭਾਰਤੀ ਹਵਾਈ ਖੇਤਰ ਦਾ ਇਸਤੇਮਾਲ ਨਹੀਂ ਕਰ ਸਕੇਗਾ।

ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਵਿਰੁੱਧ ਸਖ਼ਤ ਕੂਟਨੀਤਕ ਰੁਖ਼ ਅਪਣਾਇਆ ਸੀ ਅਤੇ ਇਹ ਪਾਬੰਦੀ 23 ਮਈ ਤੱਕ ਲਗਾਈ ਸੀ। ਜਿਸ ਨੂੰ ਹੁਣ 23 ਜੂਨ ਤੱਕ ਵਧਾ ਦਿੱਤਾ ਗਿਆ ਹੈ। ਇਸ ਵਿੱਚ ਨਾ ਸਿਰਫ਼ ਪਾਕਿਸਤਾਨ ਦੀਆਂ ਏਅਰਲਾਈਨਾਂ ਨੂੰ ਸ਼ਾਮਲ ਕੀਤਾ ਗਿਆ ਹੈ, ਸਗੋਂ ਉਨ੍ਹਾਂ ਦੁਆਰਾ ਚਾਰਟਰ ਕੀਤੇ ਗਏ ਜਹਾਜ਼ ਅਤੇ ਸੰਚਾਲਕ ਵੀ ਇਸ ਪਾਬੰਦੀ ਦੇ ਅਧੀਨ ਹੋਣਗੇ। ਇਹ ਫੈਸਲਾ ਭਾਰਤ ਦੀਆਂ ਸੁਰੱਖਿਆ ਤਰਜੀਹਾਂ ਅਤੇ ਖੇਤਰੀ ਨੀਤੀ ਦੇ ਤਹਿਤ ਲਿਆ ਗਿਆ ਹੈ।

ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਸੀ। ਹੁਣ ਇਹ ਮਿਆਦ 23 ਜੂਨ 2025 ਤੱਕ ਵਧਾ ਦਿੱਤੀ ਗਈ ਹੈ। ਇਹ ਫੈਸਲਾ ਇਸ ਲਈ ਲਿਆ ਗਿਆ ਹੈ ਤਾਂ ਜੋ ਪਾਕਿਸਤਾਨ ਦੁਬਾਰਾ ਅਜਿਹੀ ਕੋਈ ਹਰਕਤ ਨਾ ਕਰ ਸਕੇ। ਇਹ ਫੈਸਲਾ ਪਹਿਲਗਾਮ ਅੱਤਵਾਦੀ ਹਮਲੇ ਅਤੇ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਦੇ ਭੜਕਾਊ ਰੁਖ਼ ਦਾ ਜਵਾਬ ਦੇਣ ਲਈ ਲਿਆ ਗਿਆ ਹੈ।
ਭਾਰਤ ਨਾਲ ਤਣਾਅ ਦੇ ਵਿਚਕਾਰ ਪਾਕਿਸਤਾਨ ਨੇ ਇੱਕ ਵਾਰ ਫਿਰ ਆਪਣੇ ਹਵਾਈ ਖੇਤਰ ਨੂੰ ਬੰਦ ਕਰਨ ਦੀ ਮਿਆਦ ਵਧਾ ਦਿੱਤੀ ਹੈ। ਇਸ ਦੌਰਾਨ ਪਾਕਿਸਤਾਨ ਨੇ 23 ਮਈ ਤੋਂ 23 ਜੂਨ 2025 ਤੱਕ ਭਾਰਤੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰਨ ਲਈ ਇੱਕ ਨੋਟਮ (ਨੋਟਿਸ) ਜਾਰੀ ਕੀਤਾ ਹੈ। ਇਸ ਵਿੱਚ ਭਾਰਤੀ ਏਅਰਲਾਈਨਾਂ ਅਤੇ ਆਪਰੇਟਰਾਂ ਦੁਆਰਾ ਸੰਚਾਲਿਤ, ਮਾਲਕੀ ਵਾਲੇ ਜਾਂ ਲੀਜ਼ ‘ਤੇ ਲਏ ਗਏ ਜਹਾਜ਼ ਸ਼ਾਮਲ ਹਨ। ਇਸ ਤੋਂ ਇਲਾਵਾ ਫੌਜੀ ਉਡਾਣਾਂ ਵੀ ਸ਼ਾਮਲ ਹਨ।

Related posts

ਐਕਸੀਓਮ-4 ਮਿਸ਼ਨ ਫਲੋਰੀਡਾ ਅੱਜ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਨਾਲ ਡੌਕ ਕਰੇਗਾ !

admin

ਆਗਰਾ ਵਿਖੇ ਅੰਤਰਰਾਸ਼ਟਰੀ ਆਲੂ ਕੇਂਦਰ ਬਣੇਗਾ !

admin

ਅਸੀਂ 2027 ਵਿਚ ਗੁਜਰਾਤ ਵਿੱਚ ਸਰਕਾਰ ਬਣਾਵਾਂਗੇ : ਕੇਜਰੀਵਾਲ

admin