AutomobileBusinessBreaking NewsIndiaLatest News

ਭਾਰਤ ਵਿੱਚ ਇਲੈਕਟ੍ਰਿਕ ਵਾਹਨਾਂ (EV) ਦੀ ਵਿਕਰੀ ਨੇ ਨਵਾਂ ਰਿਕਾਰਡ ਬਣਾਇਆ

ਇਲੈਕਟ੍ਰਿਕ ਕਾਰ।

ਨਵੀਂ ਦਿੱਲੀ – ਭਾਰਤ ਵਿੱਚ ਇਲੈਕਟ੍ਰਿਕ ਵਾਹਨਾਂ (EV) ਦੀ ਵਿਕਰੀ ਨੇ ਸਤੰਬਰ ਵਿੱਚ ਨਵਾਂ ਰਿਕਾਰਡ ਬਣਾਇਆ ਹੈ। ਫੈਡਰੇਸ਼ਨ ਆਫ ਆਟੋਮੋਬਾਈਲ ਡੀਲਰਜ਼ ਐਸੋਸੀਏਸ਼ਨ (FADA) ਮੁਤਾਬਕ ਸਤੰਬਰ ਵਿੱਚ ਕੁੱਲ 3,33,634 ਇਲੈਕਟ੍ਰਿਕ ਵਾਹਨ ਵੇਚੇ ਗਏ, ਜੋ ਪਿਛਲੇ ਸਾਲ ਦੇ ਇਸੇ ਮਹੀਨੇ ਨਾਲੋਂ 74 ਫੀਸਦੀ ਵੱਧ ਹਨ। ਕੁੱਲ ਵਾਹਨਾਂ ਦੀ ਵਿਕਰੀ ਵਿੱਚ EVs ਦੀ ਹਿੱਸੇਦਾਰੀ ਵੀ ਵਧ ਕੇ ਕਰੀਬ 13 ਫੀਸਦੀ ਹੋ ਗਈ ਹੈ। ਸਤੰਬਰ 2025 ਵਿੱਚ ਇਹ ਹਿੱਸਾ ਲਗਭਗ 10 ਫੀਸਦੀ ਸੀ। ਇਸ ਰਿਕਾਰਡ ਵਿਕਰੀ ਵਿੱਚ ਇਲੈਕਟ੍ਰਿਕ ਦੋਪਹੀਆ ਵਾਹਨਾਂ ਅਤੇ ਇਲੈਕਟ੍ਰਿਕ ਕਾਰਾਂ ਦੀ ਮੰਗ ਨੇ ਵੱਡੀ ਭੂਮਿਕਾ ਨਿਭਾਈ। ਦੋਵਾਂ ਸ਼੍ਰੇਣੀਆਂ ਨੇ ਸਤੰਬਰ ਵਿੱਚ ਆਪਣੀ ਹੁਣ ਤੱਕ ਦੀ ਸਭ ਤੋਂ ਵੱਧ ਮਾਸਿਕ ਵਿਕਰੀ ਦਰਜ ਕੀਤੀ।

FADA ਦੇ ਪ੍ਰਧਾਨ ਸਾਈ ਗਿਰੀਧਰ ਨੇ ਕਿਹਾ ਕਿ EV ਦੀ ਵਿਕਰੀ ਵਿੱਚ ਵਾਧੇ ਨੂੰ ਤਿਉਹਾਰੀ ਮੰਗ, ਘੱਟ ਚੱਲਣ ਵਾਲੀ ਲਾਗਤ, ਵਧ ਰਹੇ ਮਾਡਲਾਂ ਦੇ ਵਿਕਲਪ ਅਤੇ PM E-DRIVE ਸਮੇਤ ਸਰਕਾਰੀ ਯੋਜਨਾਵਾਂ ਤੋਂ ਸਹਾਰਾ ਮਿਲ ਰਿਹਾ ਹੈ।

ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀ ਵਿਕਰੀ 2,07,314 ਯੂਨਿਟ ਰਹੀ। ਇਹ ਪਿਛਲੇ ਸਾਲ ਨਾਲੋਂ 88.67 ਫੀਸਦੀ ਅਤੇ ਅਗਸਤ ਦੇ ਮੁਕਾਬਲੇ 13.16 ਫੀਸਦੀ ਵੱਧ ਹੈ। ਇਸ ਸ਼੍ਰੇਣੀ ਵਿੱਚ EV ਦੀ ਹਿੱਸੇਦਾਰੀ ਵਧ ਕੇ 11.6 ਫੀਸਦੀ ਹੋ ਗਈ, ਜੋ ਇੱਕ ਸਾਲ ਪਹਿਲਾਂ 8.2 ਫੀਸਦੀ ਸੀ। ਇਲੈਕਟ੍ਰਿਕ ਯਾਤਰੀ ਵਾਹਨਾਂ ਦੀ ਵਿਕਰੀ ਵੀ ਰਿਕਾਰਡ 36,108 ਯੂਨਿਟ ਰਹੀ। ਇਸ ਵਿੱਚ ਸਾਲਾਨਾ ਆਧਾਰ ’ਤੇ 94.56 ਫੀਸਦੀ ਅਤੇ ਮਹੀਨਾਵਾਰ ਆਧਾਰ ’ਤੇ 17.63 ਫੀਸਦੀ ਵਾਧਾ ਹੋਇਆ। ਇਸ ਸ਼੍ਰੇਣੀ ਵਿੱਚ EV ਦੀ ਹਿੱਸੇਦਾਰੀ 5.7 ਫੀਸਦੀ ਤੋਂ ਵਧ ਕੇ 8.5 ਫੀਸਦੀ ਹੋ ਗਈ।

ਇਲੈਕਟ੍ਰਿਕ ਤਿੰਨ-ਪਹੀਆ ਵਾਹਨਾਂ ਦੀ ਵਿਕਰੀ 86,024 ਯੂਨਿਟ ਰਹੀ, ਜੋ ਪਿਛਲੇ ਸਾਲ ਨਾਲੋਂ 40 ਫੀਸਦੀ ਵੱਧ ਹੈ। ਇਸ ਸ਼੍ਰੇਣੀ ਵਿੱਚ EV ਦੀ ਹਿੱਸੇਦਾਰੀ 64.9 ਫੀਸਦੀ ਰਹੀ। ਇਲੈਕਟ੍ਰਿਕ ਵਪਾਰਕ ਵਾਹਨਾਂ ਦੀ ਵਿਕਰੀ ਸਤੰਬਰ ਵਿੱਚ 4,188 ਯੂਨਿਟ ਰਹੀ। ਮਹੀਨਾਵਾਰ ਵਿਕਰੀ ਵਿੱਚ 10.9 ਫੀਸਦੀ ਕਮੀ ਆਈ, ਪਰ ਪਿਛਲੇ ਸਾਲ ਦੇ ਮੁਕਾਬਲੇ ਵਿਕਰੀ 158 ਫੀਸਦੀ ਵਧੀ।

Related posts

ਕੁਲਗਾਮ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਜਾਰੀ

Bunty

ਕਾਂਗਰਸ ਨੂੰ ਵੱਡਾ ਝਟਕਾ, ਭਾਜਪਾ ’ਚ ਸ਼ਾਮਲ ਹੋਏ ਅਰਵਿੰਦਰ ਸਿੰਘ ਲਵਲੀ

Bunty

ੲੈਲੋਨ ਮਸਕ ਵਲੋਂ ਟਰੰਪ ਦੀ ਸਰਕਾਰ ਤੋਂ ਵੱਖ ਹੋਣ ਦਾ ਐਲਾਨ !

admin