India

ਭਾਰਤ ਹਰ ਸਾਲ 30 ਹਲਕੇ ਜੰਗੀ ਜਹਾਜ਼ਾਂ ਦਾ ਉਤਪਾਦਨ ਕਰਨ ‘ਚ ਸਮਰੱਥ : ਐੱਚਏਐੱਲ

ਨਵੀਂ ਦਿੱਲੀ – ਭਾਰਤ ਦੀ ਸਰਕਾਰੀ ਮਲਕੀਅਤ ਵਾਲੀ ਏਅਰੋਸਪੇਸ ਤੇ ਰੱਖਿਆ ਕੰਪਨੀ ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (ਐੱਚਏਐੱਲ) ਨੇ ਕਿਹਾ ਕਿ ਉਹ ਹਰ ਸਾਲ ਲਗਪਗ 30 ਹਲਕੇ ਜੰਗੀ ਹੈਲੀਕਾਪਟਰ (ਐੱਲਸੀਐੱਚ) ਦਾ ਉਤਪਾਦਨ ਕਰਨ ’ਚ ਸਮਰੱਥ ਹੈ।

ਐੱਚਏਐੱਲ ਦੇ ਮੁਖੀ ਏਆਰ ਮਾਧਵਨ ਨੇ ਕਿਹਾ, ਅਸੀਂ ਕੁਲ 150 ਐੱਲਸੀਐੱਚ ਦੇ ਆਰਡਰ ਲੈਣ ’ਤੇ ਵਿਚਾਰ ਕਰ ਰਹੇ ਹਾਂ ਤੇ ਇਕ ਸਾਲ ਦੇ ਅੰਦਰ ਹਵਾਈ ਫ਼ੌਜ ਵੱਲੋਂ ਪਹਿਲਾਂ ਤੋਂ ਆਰਡਰ ਕੀਤੇ 15 ਐੱਲਸੀਐੱਚ ਸੌਂਪ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਇਹ ਅਜਿਹੇ ਹੈਲੀਕਾਪਟਰ ਹਨ, ਜੋ 16,400 ਫੁੱਟ ਦੀ ਉੱਚਾਈ ’ਤੇ ਭਾਰੀ ਸਾਮਾਨ ਨਾਲ ਉਡਾਣ ਭਰ ਸਕਦੇ ਹਨ। ਮਾਧਵਨ ਨੇ ਇਹ ਵੀ ਦੱਸਿਆ ਕਿ ਕੰਪਨੀ ਨੂੰ ਤੇਜਸ ਦੇ ਨਵੇਂ ਮਾਡਲ ਮਾਰਕ-1ਏ ਦੇ 73 ਜਹਾਜ਼ਾਂ ਦੇ ਨਿਰਮਾਣ ਦਾ ਵੀ ਆਰਡਰ ਮਿਲਿਆ ਹੈ। ਮਾਰਕ-1ਏ ਮਾਰਕ-1 ਦੀ ਤੁਲਨਾ ’ਚ ਜ਼ਿਆਦਾ ਸ਼ਕਤੀਸ਼ਾਲੀ ਤੇ ਪ੍ਰਭਾਵੀ ਹੋਵੇਗਾ। ਮਾਧਵਨ ਨੇ ਕਿਹਾ ਕਿ ਮਾਰਚ 2024 ਤਕ ਪਹਿਲਾ ਜਹਾਜ਼ ਸੌਂਪ ਦਿੱਤਾ ਜਾਵੇਗਾ। ਇਸ ਤੋਂ ਕੁਝ ਸਮੇਂ ਬਾਅਦ ਹੋਰ ਜਹਾਜ਼ਾਂ ਨੂੰ ਸੌਂਪਣ ਦਾ ਕੰਮ ਕੀਤਾ ਜਾਵੇਗਾ।

Related posts

ਭਾਰਤ ‘ਚ ਪਿਛਲੇ 10 ਸਾਲਾਂ ਵਿੱਚ ਤੇਲ-ਗੈਸ ਦੀ ਖੋਜ ਵਿੱਚ 76% ਵਾਧਾ !

admin

ਪਹਿਲੀ ਵਾਰ 17 ਮਹਿਲਾ ਕੈਡਿਟ ਐਨਡੀਏ ਤੋਂ ਪਾਸ ਆਊਟ ਹੋਏ !

admin

ਗੋਆ 100 ਪ੍ਰਤੀਸ਼ਤ ਸਾਖਰਤਾ ਪ੍ਰਾਪਤ ਕਰਨ ਵਾਲਾ ਭਾਰਤ ਦਾ ਦੂਜਾ ਰਾਜ ਬਣਿਆ !

admin