ਮਾਨਸਾ – ਭਾਰਤ ਮੁਕਤੀ ਮੋਰਚਾ ਦੇ ਦਲਵਿੰਦਰ ਸਿੰਘ ਪ੍ਰਧਾਨ, ਜਸਵੰਤ ਸਿੰਘ ਬਹੁਜਨ ਮੁਕਤੀ ਪਾਰਟੀ ਵਾਇਸ ਪ੍ਰਧਾਨ ਨੇ ਦੱਸਿਆ ਕਿ ਅੱਜ ਏ.ਡੀ.ਸੀ. ਮਾਨਸਾ ਅਸੋਕ ਬਾਂਸਲ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਮੰਗ ਕੀਤੀ ਗਈ ਕਿ ਪੰਜਾਬ ਦੇ ਵਿੱਚ ਮਨਰੇਗਾ ਐਕਟ 2005 ਦੇ ਅਨੁਸਾਰ ਬਣੇ ਜੌਬ ਕਾਰਡ ਅਨੁਸਾਰ ਮਨਰੇਗਾ ਮਜਦੂਰਾਂ ਨੂੰ ਕੰਮ ਦਿੱਤਾ ਜਾਂਦਾ ਸੀ ਪਰ ਮੋਦੀ ਸਰਕਾਰ ਤੇ ਪੰਜਾਬ ਸਰਕਾਰ ਨੇ ਪੰਜਾਬ ਦੇ ਵਿੱਚੋਂ ਕੰਮ ਖਤਮ ਕਰ ਦਿੱਤਾ ਹੈ। ਜਿਸ ਕਾਰਨ ਮਨਰੇਗਾ ਮਜਦੂਰਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਮਜਦੂਰ ਵਿਰੋਧੀ ਹਨ। ਇਸ ਲਈ ਏ.ਡੀ.ਸੀ. ਮਾਨਸਾ ਰਾਹੀਂ ਮੁੱਖ ਮੰਤਰੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਰਣਜੀਤ ਸਿੰਘ ਨਾਗਰਾ, ਬੂਟਾ ਸਿੰਘ, ਬਾਲਮੀਕ ਸਮਾਜ ਦੇ ਬੂਟਾ ਸਿੰਘ, ਡਾ. ਸੁਰਿੰਦਰ ਸਿੰਘ, ਭਾਰਤ ਮੁਕਤੀ ਮੋਰਚਾ ਦੇ ਅੰਗਰੇਜ ਸਿੰਘ ਜਿਲ੍ਹਾ ਪ੍ਰਧਾਨ ਬਹੁਜਨ ਮੁਕਤੀ ਪਾਰਟੀ, ਵੈਦ ਬਿੱਕਰ ਸਿੰਘ ਜਿਲ੍ਹਾ ਮੀਤ ਪ੍ਰਧਾਨ ਬਹੁਜਨ ਮੁਕਤੀ ਪਾਰਟੀ ਅਤੇ ਨਿੱਕਾ ਸਿੰਘ ਕਲੀਪੁਰ, ਨਛੱਤਰ ਸਿੰਘ, ਮਨਦੀਪ ਕੌਰ, ਰਚਨਾ ਕੌਰ, ਕਾਲੀ ਕੌਰ, ਸ਼ਿੰਦਰ ਕੌਰ, ਅਮਰਜੀਤ ਕੌਰ ਆਦਿ ਸ਼ਾਮਿਲ ਹੋਏ।
previous post