ਨਵੀਂ ਦਿੱਲੀ – ਉੱਤਰੀ ਦਿੱਲੀ ਦੇ ਸਬਜ਼ੀ ਮੰਡੀ ਇਲਾਕੇ ’ਚ ਇਕ ਚਾਰ ਮੰਜ਼ਿਲਾ ਇਮਾਰਤ ਦੇ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਇਸ ’ਚ ਇਕ ਮਾਂ ਅਤੇ ਉਸਦੇ ਦੋ ਬੱਚੇ ਸ਼ਾਮਿਲ ਹਨ। ਬੱਚਿਆਂ ਦੀ ਮਾਂ ਉਨ੍ਹਾਂ ਨੂੰ ਟਿਊਸ਼ਨ ਤੋਂ ਲੈ ਕੇ ਵਾਪਸ ਘਰ ਆ ਰਹੀ ਸੀ, ਇਸੀ ਦੌਰਾਨ ਇਹ ਇਮਾਰਤ ਡਿੱਗ ਗਈ, ਜਿਸਦੀ ਲਪੇਟ ’ਚ ਇਹ ਤਿੰਨੋਂ ਵੀ ਆ ਗਏ। ਪਾਪਾ ਦਾ ਨਾਮ ਨੀਤਿਨ ਹੈ ਅਤੇ ਮਾਂ ਦਾ ਨਾਮ ਆਯੁਸ਼ੀ। ਮਾਂ ਬੱਚਿਆਂ ਨੂੰ ਟਿਊਸ਼ਨ ਤੋਂ ਲੈ ਕੇ ਆ ਰਹੀ ਸੀ। ਛੋਟੇ ਬੱਚੇ ਦਾ ਨਾਮ ਪਿ੍ਰਆਂਸ਼ੂ ਤੇ ਵੱਡੇ ਬੱਚੇ ਦਾ ਨਾਮ ਸੋਮਿਆ ਸੀ। ਸੂਚਨਾ ’ਤੇ ਪਹੁੰਚੀ ਦਿੱਲੀ ਪੁਲਿਸ ਰਾਹਤ ਤੇ ਬਚਾਅ ਦੇ ਕੰਮ ’ਚ ਜੁਟੀ ਹੋਈ ਹੈ। ਮਲਬੇ ’ਚ ਦੱਬੇ ਲੋਕਾਂ ਨੂੰ ਬਾਹਰ ਕੱਢਣ ਦਾ ਕੰਮ ਵੀ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸਦੇ ਮਲਬੇ ’ਚ ਇਕ ਸਖ਼ਸ਼ ਦੱਬਿਆ ਹੋਇਆ ਸੀ, ਜਿਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਮਲਬੇ ਹੇਠਾਂ ਦੱਬੇ ਦੋ ਬੱਚਿਆਂ ਨੂੰ ਮਲਬੇ ਤੋਂ ਬਾਹਰ ਕੱਢਿਆ ਗਿਆ ਹੈ। ਦੋਵੇਂ ਬੱਚੇ ਆਪਣੀ ਮਾਂ ਨਾਲ ਸਕੂਲ ਤੋਂ ਆ ਰਹੇ ਸਨ। ਤਾਂ ਉਦੋਂ ਹੀ ਇਮਾਰਤ ਦਾ ਮਲਬਾ ਉਨ੍ਹਾਂ ’ਤੇ ਡਿੱਗ ਗਿਆ। ਇਮਾਰਤ ਦੇ ਬੇਸਮੇਂਟ ’ਚ ਨਿਰਮਾਣ ਕਾਰਜ ਚੱਲ ਰਿਹਾ ਸੀ, ਹਾਦਸੇ ਦੌਰਾਨ ਮਜ਼ਦੂਰ ਕੰਮ ਕਰ ਰਹੇ ਸਨ। ਉਥੇ ਹੀ ਇਸ ਹਾਦਸੇ ’ਤੇ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਹੈ – ‘ਸਬਜ਼ੀ ਮੰਡੀ ਇਲਾਕੇ ’ਚ ਇਮਾਰਤ ਡਿੱਗਣ ਦਾ ਹਾਦਸਾ ਬੇਹੱਦ ਦੁਖਦ। ਪ੍ਰਸ਼ਾਸਨ ਰਾਹਤ ਤੇ ਬਚਾਅ ਕਾਰਜ ’ਚ ਜੁੱਟਿਆ ਹੈ, ਜ਼ਿਲ੍ਹਾ ਪ੍ਰਸ਼ਾਸਨ ਦੇ ਮਾਧਿਅਮ ਨਾਲ ਮੈਂ ਖ਼ੁਦ ਹਾਲਾਤ ’ਤੇ ਨਜ਼ਰ ਬਣਾ ਕੇ ਰੱਖੀ ਹੈ।’ਸੋਮਵਾਰ ਸਵੇਰੇ ਸਬਜ਼ੀ ਮੰਡੀ ਇਲਾਕੇ ਦੇ ਮਲਕਾ ਗੰਜ ’ਚ ਅਚਾਨਕ ਇਕ ਚਾਰ ਮੰਜ਼ਿਲਾ ਇਮਾਰਤ ਡਿੱਗ ਗਈ। ਹਾਦਸੇ ਸਮੇਂ ਇਮਾਰਤ ’ਚ ਇਕ ਨੌਜਵਾਨ ਦੱਬਿਆ ਹੋਇਆ ਮਿਲਿਆ ਸੀ, ਜਿਸਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।ਦਿੱਲੀ ਐਮਰਜੈਂਸੀ ਵਿਭਾਗ ਅਨੁਸਾਰ, ਸੋਮਵਾਰ ਸਵੇਰੇ 11 ਵਜ ਕੇ 50 ਮਿੰਟ ’ਤੇ ਇਮਾਰਤ ਡਿੱਗਣ ਦੀ ਸੂਚਨਾ ਮਿਲੀ ਸੀ। ਕਈ ਕਾਰਾਂ ਦੇ ਉੱਪਰ ਵੀ ਇਮਾਰਤ ਦਾ ਮਲਬਾ ਡਿੱਗਿਆ ਹੈ। ਫਿਲਹਾਲ ਪੁਲਿਸ ਅਤੇ ਫਾਇਰ ਬਿ੍ਰਗੇਡ ਦੇ ਕਰਮਚਾਰੀ ਬਚਾਅ ਕਾਰਜ ’ਚ ਜੁਟੇ ਹਨ। ਦੱਸਿਆ ਜਾ ਰਿਹਾ ਹੈ ਕਿ ਮਲਬੇ ਹੇਠ ਕੁਝ ਲੋਕ ਦੱਬੇ ਹੋ ਸਕਦੇ ਹਨ।
ਦੱਸਣਯੋਗ ਹੈ ਕਿ ਦਿੱਲੀ ’ਚ ਸ਼ਨੀਵਾਰ ਅਤੇ ਐਤਵਾਰ ਨੂੰ ਹੋਈ ਬਾਰਿਸ਼ ਦੇ ਚੱਲਦਿਆਂ ਸੜਕਾਂ ਅਤੇ ਗਲੀਆਂ ’ਚ ਪਾਣੀ ਭਰਨ ਦੀ ਸਮੱਸਿਆ ਬਰਕਰਾਰ ਹੈ। ਲਾਹੌਰੀ ਗੇਟ, ਮਟਿਆ ਮਹਿਲ, ਚਾਂਦਨੀ ਚੌਕ, ਚਾਵੜੀ ਬਾਜ਼ਾਰ ਅਤੇ ਸਦਰ ਬਾਜ਼ਾਰ ਦੀਆਂ ਗਲੀਆਂ ’ਚ ਪਾਣੀ ਭਰਨ ਦੀ ਸਮੱਸਿਆ ਸੋਮਵਾਰ ਨੂੰ ਵੀ ਦੇਖਣ ਨੂੰ ਮਿਲੀ। ਜਾਣਕਾਰੀ ਅਨੁਸਾਰ ਚਾਰ ਮੰਜ਼ਿਲਾ ਇਹ ਇਮਾਰਤ ਪਹਿਲਾਂ ਤੋਂ ਹੀ ਮਾੜੀ ਹਾਲਤ ’ਚ ਸੀ। ਇਸ ਦੌਰਾਨ ਲਗਾਤਾਰ ਹੋ ਰਹੀ ਬਾਰਿਸ਼ ਨੇ ਪਰੇਸ਼ਾਨੀ ਹੋਰ ਵਧਾ ਦਿੱਤੀ। ਸੋਮਵਾਰ ਸਵੇਰੇ ਇਹ ਅਚਾਨਕ ਡਿੱਗ ਗਈ। ਧਿਆਨ ਦੇਣ ਯੋਗ ਹੈ ਕਿ ਦਿੱਲੀ ’ਚ ਸ਼ਨੀਵਾਰ ਅਤੇ ਐਤਵਾਰ ਨੂੰ ਹੋਈ ਬਾਰਿਸ਼ ਦੇ ਚੱਲਦਿਆਂ ਸੜਕਾਂ ਅਤੇ ਗਲੀਆਂ ’ਚ ਪਾਣੀ ਭਰਨ ਦੀ ਸਮੱਸਿਆ ਬਰਕਰਾਰ ਹੈ। ਦੱਸ ਦੇਈਏ ਕਿ ਇਸਤੋਂ ਪਹਿਲਾਂ ਪਿਛਲੇ ਮਹੀਨੇ 8 ਅਗਸਤ ਨੂੰ ਉੱਤਰੀ ਪੂਰਬੀ ਦਿੱਲੀ ਦੇ ਨੰਦ ਨਗਰੀ ਇਲਾਕੇ ’ਚ ਦੋ ਮੰਜ਼ਿਲਾ ਇਮਾਰਤ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਲੋਕ ਜ਼ਖ਼ਮੀ ਹੋ ਗਏ।