ਟੋਰਾਂਟੋ – ਬਾਰਡਰ ਏਜੰਸੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਓਂਟਾਰੀਓ ਰਿਅਲਟਰ ਦੇ ਕਤਲ ਵਿੱਚ ਫ੍ਰਸਟ ਡਿਗਰੀ ਕਤਲ ਲਈ ਲੋੜੀਂਦਾ ਵਿਅਕਤੀ ਮਾਰਖਮ-ਖੇਤਰ ਦੇ ਪੇਸ਼ੇ ਨਾਲ ਜੁੜਿਆ ਹੋਇਆ ਹੈ ਅਤੇ ਔਰਤ ਦੇ ਸੜੇ ਹੋਏ ਅੰਗ ਮਿਲਣ ਦੇ ਦਿਨ ਹੀ ਉਹ ਦੇਸ਼ ਤੋਂ ਭੱਜ ਗਿਆ ਸੀ।ਪੁਲਿਸ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ 47 ਸਾਲਾ ਜਿਕਸਯੋਂਗ ਮਾਰਕੋ ਹੂ ਦੀ ਗਿ੍ਰਫ਼ਤਾਰੀ ਵਾਰੰਟ ਜਾਰੀ ਕੀਤਾ, ਜੋ ਮਾਰਖਮ ਦੀ ਰਿਅਲਟਰ ਯੁਕ-ਯਿੰਗ (ਅਨੀਤਾ) ਮੁਈ ਦੀ ਮੌਤ ਦੇ ਮਾਮਲੇ ਵਿੱਚ ਹੈ। ਉਸਦੇ ਪਰਿਵਾਰ ਵਲੋਂ ਲਾਪਤਾ ਹੋਣ ਦੀ ਰਿਪੋਰਟ ਤੋਂ ਤਿੰਨ ਦਿਨ ਬਾਅਦ ਉਸ ਦੇ ਸੜੇ ਹੋਏ ਅੰਗ 12 ਅਗਸਤ ਨੂੰ ਮਿਲੇ ਸਨ।ਕੈਨੇਡਾ ਬਾਰਡਰ ਸਰਵਿਸ ਏਜੰਸੀ ਨੇ ਦੱਸਿਆ ਕਿ ਹੂ 12 ਅਗਸਤ ਨੂੰ ਦੇਸ਼ ਛੱਡਕੇ ਭੱਜ ਗਿਆ ਸੀ।
previous post