Breaking News India Latest News News

ਮਹਿੰਗਾਈ ਦਰ ਦੇ ਅੰਕੜਿਆਂ ਤੇ ਵਿਦੇਸ਼ੀ ਸੰਕੇਤਾਂ ਨਾਲ ਤੈਅ ਹੋਵੇਗੀ ਬਾਜ਼ਾਰ ਦੀ ਦਿਸ਼ਾ

ਨਵੀਂ ਦਿੱਲੀ – ਸ਼ੇਅਰ ਬਾਜ਼ਾਰਾਂ ਦੀ ਦਿਸ਼ਾ ਇਸ ਹਫ਼ਤੇ ਮਹਿੰਗਾਈ ਦਰ ਦੇ ਅੰਕੜਿਆਂ ਤੇ ਵਿਦੇਸ਼ੀ ਬਾਜ਼ਾਰਾਂ ਤੋਂ ਮਿਲਣ ਵਾਲੇ ਸੰਕੇਤਾਂ ਨਾਲ ਤੈਅ ਹੋਵੇਗੀ। ਵਿਸ਼ਲੇਸ਼ਕਾਂ ਮੁਤਾਬਕ ਬਾਜ਼ਾਰ ਦੀ ਕੁੱਲ ਧਾਰਨਾ ਹਾਂ-ਪੱਖੀ ਹੈ ਤੇ ਇਸ ਨੂੰ ਬਿਹਤਰ ਆਰਥਿਕ ਅੰਕੜਿਆਂ ਤੇ ਕੰਪਨੀਆਂ ਦੇ ਤਿਮਾਹੀ ਨਤੀਜਿਆਂ ਤੋਂ ਸਮਰਥਨ ਮਿਲਿਆ ਹੈ। ਹਾਲਾਂਕਿ ਉੱਚੇ ਮੁਲਾਂਕਣ ਵਿਚਾਲੇ ਬਾਜ਼ਾਰ ’ਚ ਕੁਝ ਮੁਨਾਫਾਵਸੂਲੀ ਵੀ ਦੇਖਣ ਨੂੰ ਮਿਲ ਸਕਦੀ ਹੈ। ਬੀਤੇ ਹਫ਼ਤੇ ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 175.12 ਅੰਕ ਦੀ ਤੇਜ਼ੀ ਦਰਜ ਕਰਨ ’ਚ ਕਾਮਯਾਬ ਰਿਹਾ। ਸਵਸਤਿਕਾ ਇਨਵੈਸਟਮਾਰਟ ਦੇ ਰਿਸਰਚ ਹੈੱਡ ਸੰਤੋਸ਼ ਮੀਣਾ ਨੇ ਕਿਹਾ ਕਿ ਕੌਮਾਂਤਰੀ ਸੰਕੇਤ ਸਾਡੇ ਬਾਜ਼ਾਰ ਦੇ ਵਿਵਹਾਰ ਨੂੰ ਪ੍ਰਭਾਵਿਤ ਕਰਦੇ ਰਹਿਣਗੇ। ਇਸ ਹਫ਼ਤੇ ਸਨਅਤੀ ਉਤਪਾਦਨ ਤੇ ਅਮਰੀਕਾ ’ਚ ਮਹਿੰਗਾਈ ਦਰ ਵਰਗੇ ਕੁਝ ਆਰਥਿਕ ਅੰਕੜੇ ਆਉਣੇ ਹਨ। ਘਰੇਲੂ ਮੋਰਚੇ ’ਤੇ 14 ਸਤੰਬਰ ਨੂੰ ਅਗਸਤ ਮਹੀਨੇ ਦੀ ਥੋਕ ਮੁੱਲ ਸੂਚਕਅੰਕ ਆਧਾਰਤ ਮਹਿੰਗਾਈ ਦੇ ਅੰਕੜੇ ਆਉਣੇ ਹਨ। ਮੋਤੀਲਾਲ ਓਸਵਾਲ ਫਾਇਨਾਂਸ਼ੀਅਲ ਸਰਵਿਸਜ਼ ਦੇ ਰਿਟੇਲ ਰਿਸਰਚ ਹੈੱਡ ਸਿਧਾਰਥ ਖੇਮਕਾ ਨੇ ਕਿਹਾ ਕਿ ਡੈਲਟਾ ਵੇਰੀਐਂਟ ਦੇ ਮਾਮਲੇ ਵੱਧ ਰਹੇ ਹਨ। ਇਸ ਕਾਰਨ ਆਰਥਿਕ ਸੁਸਤੀ ਦਾ ਖ਼ਦਸ਼ਾ ਬਣ ਰਿਹਾ ਹੈ। ਅਜਿਹੇ ’ਚ ਨਿਵੇਸ਼ਕਾਂ ਦੀ ਨਜ਼ਰ ਕੌਮਾਂਤਰੀ ਸੰਕੇਤਾਂ ’ਤੇ ਹੋਵੇਗੀ। ਇਸ ਤੋਂ ਇਲਾਵਾ ਮੁਨਾਫਾਵਸੂਲੀ ਵੀ ਬਾਜ਼ਾਰ ’ਤੇ ਹਾਵੀ ਹੋ ਸਕਦੀ ਹੈ।

Related posts

ਬਾਲੀਵੁੱਡ ਗਾਇਕਾ ਪਲਕ ਮੁੱਛਲ ਦੇ ‘ਸੇਵਿੰਗ ਲਿਟਲ ਹਾਰਟਸ’ ਮਿਸ਼ਨ ਨੇ 25 ਸਾਲ ਪੂਰੇ ਕੀਤੇ !

admin

‘ਲਖਪਤੀ ਦੀਦੀ ਯੋਜਨਾ’ ਦਾ ਮੁੱਖ-ਉਦੇਸ਼ ਔਰਤਾਂ ਨੂੰ ਸਵੈ-ਨਿਰਭਰ ਤੇ ਸ਼ਕਤੀਸ਼ਾਲੀ ਬਣਾਉਣਾ ਹੈ !

admin

ਭਾਰਤ ਦਾ ਹਾਊਸਿੰਗ ਫਾਈਨੈਂਸ ਬਾਜ਼ਾਰ ਅਗਲੇ 6 ਸਾਲਾਂ ਵਿੱਚ ਦੁੱਗਣਾ ਹੋ ਜਾਵੇਗਾ !

admin