Pollywood

ਮਾਂ ਨਾਲ ਦਿਲਜੀਤ ਨੇ ਬਣਾਇਆ ‘ਚਿੱਲੀ ਪਨੀਰ’

ਦਿਲਜੀਤ ਦੋਸਾਂਝ, ਪੰਜਾਬੀ ਗਾਇਕ ਅਤੇ ਬਾਲੀਵੁੱਡ ਅਦਾਕਾਰ।

ਚੰਡੀਗੜ੍ਹ  – ਤਾਲਾਬੰਦੀ ‘ਚ ਸਾਨੂੰ ਦਿਲਜੀਤ ਦੋਸਾਂਝ ਦੇ ਕੁਕਿੰਗ ਸਕਿੱਲਜ਼ ਰੱਜ ਕੇ ਦੇਖਣ ਨੂੰ ਮਿਲੇ। ਆਏ ਦਿਨ ਜਿਥੇ ਤਾਲਾਬੰਦੀ ‘ਚ ਦਿਲਜੀਤ ਦੋਸਾਂਝ ਨਵੀਆਂ-ਨਵੀਆਂ ਚੀਜ਼ਾਂ ਆਪਣੇ ਚਾਹੁਣ ਵਾਲਿਆਂ ਨੂੰ ਬਣਾ ਕੇ ਦਿਖਾਉਂਦੇ ਸਨ, ਉਥੇ ਹੁਣ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਇਹ ਚੀਜ਼ਾਂ ਕਦੇ-ਕਦੇ ਹੀ ਦੇਖਣ ਨੂੰ ਮਿਲ ਰਹੀਆਂ ਹਨ।

ਕੁਝ ਘੰਟੇ ਪਹਿਲਾਂ ਹੀ ਦਿਲਜੀਤ ਦੋਸਾਂਝ ਨੇ ਆਪਣੇ ਚਾਹੁਣ ਵਾਲਿਆਂ ਲਈ ‘ਚਿੱਲੀ ਪਨੀਰ’ ਦੀ ਰੈਸਿਪੀ ਬਣਾਈ ਹੈ। ਖ਼ਾਸ ਗੱਲ ਇਹ ਰਹੀ ਕਿ ਇਸ ਰੈਸਿਪੀ ਦੌਰਾਨ ਦਿਲਜੀਤ ਦੋਸਾਂਝ ਦੀ ਮਾਤਾ ਜੀ ਵੀ ਨਾਲ ਰਹੇ।

ਵੀਡੀਓ ‘ਚ ਸਾਨੂੰ ਦਿਲਜੀਤ ਦੋਸਾਂਝ ਦੀ ਮਾਤਾ ਜੀ ਦੀ ਆਵਾਜ਼ ਸੁਣਵਾਈ ਦੇ ਰਹੀ ਹੈ। ਮਾਂ-ਪੁੱਤ ਦੀ ਇਹ ਕਿਊਟ ਵੀਡੀਓ ਲੋਕਾਂ ਨੂੰ ਵੀ ਖ਼ੂਬ ਪਸੰਦ ਆ ਰਹੀ ਹੈ। ਦਿਲਜੀਤ ਦੋਸਾਂਝ ਦੇ ਮਾਤਾ ਜੀ ਇਸ ਦੌਰਾਨ ਦਿਲਜੀਤ ਨੂੰ ਕਹਿੰਦੇ ਹਨ ਕਿ ਮੇਰਾ ਪੁੱਤ ਹੈ ਹੀ ਚਕਵਾਂ।

ਇਹ ਗੱਲ ਦਿਲਜੀਤ ਦੋਸਾਂਝ ਨੇ ਵੀਡੀਓ ਦੀ ਕੈਪਸ਼ਨ ‘ਚ ਵੀ ਲਿਖੀ ਹੈ। ਦਿਲਜੀਤ ਨੇ ਲਿਖਿਆ, ‘ਦੋਸਾਂਝਾਵਾਲਾ ਇਨ ਦਿ ਕਿਚਨ ਫੀਚਰਿੰਗ ਮਾਤਾ। ਪੀ. ਐੱਸ.- ਮੇਰਾ ਪੁੱਤਰ ਹੈ ਹੀ ਚਕਵਾਂ।’

ਦੱਸ ਦੇਈਏ ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ 6 ਘੰਟਿਆਂ ‘ਚ 4 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਉਥੇ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ EP ‘ਡਰਾਈਵ ਥਰੂ’ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ, ਜੋ ਬਹੁਤ ਜਲਦ ਰਿਲੀਜ਼ ਹੋਣ ਜਾ ਰਹੀ ਹੈ।

Related posts

ਪੰਜਾਬੀ ਸਿਨਮਾ ਦੇ ਮਾਣ ‘ਚ ਵਾਧਾ ਕਰੇਗੀ ਫਿਲਮ ‘ਦ ਲੀਜੈਂਡ ਆਫ ਮੌਲਾ ਜੱਟ’

admin

ਬ੍ਰਿਟਿਸ਼ ਰੈਪਰ ਸਟੈਫਨੀ ਐਲਨ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ !

admin

‘ਸਹੁਰਿਆਂ ਦਾ ਪਿੰਡ ਆ ਗਿਆ’ ਫ਼ਿਲਮ ਦਾ ਨਵਾਂ ਗੀਤ ‘ਮਿਸ਼ਰੀ ਦੀ ਡਲੀ’ ਰਿਲੀਜ਼

Bunty