Articles Pollywood

ਮਾਂ-ਪੁੱਤ ਦੇ ਰਿਸ਼ਤੇ ਦੀ ਭਾਵੁਕਤਾ ਭਰਿਆ ਗੀਤ ‘ਕਾਂਵਾਂ’ 

ਲੇਖਕ: ਸੁਰਜੀਤ ਜੱਸਲ

ਫ਼ਿਲਮ ਭਾਵੇਂ ਐਕਸ਼ਨ ਵਾਲੀ ਹੋਵੇ ਜਾਂ ਕਾਮੇਡੀ ..ਹਮੇਸ਼ਾਂ ਹੀ ਗੀਤਾਂ ਦੀ ਵਿਸ਼ੇਸ਼ ਅਹਿਮੀਅਤ ਰੱਖੀ ਜਾਂਦੀ ਹੈ। ਬਹੁਤ ਘੱਟ ਫ਼ਿਲਮਕਾਰ ਹੁੰਦੇ ਹਨ ਜੋ ਗੀਤਾਂ ਦੀ ਚੋਣ ਅਤੇ ਵਿਸ਼ਿਆਂ ਪ੍ਰਤੀ ਧਿਆਨ ਦਿੰਦੇ ਹਨ ਪ੍ਰੰਤੂ ਅਮਰਦੀਪ ਸਿੰਘ ਗਿੱਲ ਦੀ ਗੱਲ ਵੱਖਰੀ ਹੈ। ਦਰਅਸਲ ਉਹ ਫ਼ਿਲਮਕਾਰ ਤੋਂ ਪਹਿਲਾਂ ਇੱਕ ਸੁਲਝਿਆ ਹੋਇਆ ਗੀਤਕਾਰ ਹੈ। ਸਾਹਿਤ ਦੀ ਫੁੱਲਬਾੜੀ ਚੋਂ ਉਪਚੇ ਇਸ ਗੀਤਕਾਰ ਦੇ ਲਿਖੇ ਅਨੇਕਾਂ ਗੀਤਾਂ ਨੇ ਪੰਜਾਬੀ ਗਾਇਕੀ ਨੂੰ ਬੁਲੰਦੀਆਂ ’ਤੇ ਪਹੁੰਚਾਇਆ। ਇੰਨ੍ਹੀਂ ਦਿਨੀਂ ਰਿਲੀਜ਼ ਹੋ ਰਹੀ ਅਮਰਦੀਪ ਸਿੰਘ ਗਿੱਲ ਦੀ ਲਿਖੀ ਤੇ ਡਾਇਰੈਕਟ ਕੀਤੀ ਫ਼ਿਲਮ ‘ਮਰਜਾਣੇ’ ਦੇ ਟਰੇਲਰ ਤੋਂ ਬਾਅਦ ਹੁਣ ਇਸਦੇ ਗੀਤ ਵੀ ਕਾਫ਼ੀ ਚਰਚਾ ਵਿੱਚ ਹਨ। ਮਾਂ-ਪੁੱਤ ਦੇ ਮੋਹ ਤੇ ਵਿਛੋੜੇ ਦੀ ਤੜਫ਼ ਬਿਆਨਦਾ ਗੀਤ‘

ਕਾਂਵਾਂ ਵੇ ਸੁਣ ਕਾਂਵਾਂ… ਕਿਉਂ ਬਦਲ ਗਏ ਸਿਰਨਾਵਾਂ
ਪੁੱਤ ਕਿਹੜੇ ਰਾਹ ਪੈ ਗਏ,,, ਵੇ ਖੜ੍ਹ ਬੂਹੇ ਚ ,, ਉਡੀਕਣ  ਮਾਵਾਂ,,,
ਬਹੁਤ ਹੀ ਭਾਵੁਕਤਾ ਭਰਿਆ ਗੀਤ ਹੈ। ਅਮਰਦੀਪ ਨੇ ਇਸ ਗੀਤ ਨੂੰ ਜਿੰਨ੍ਹਾ ਵਧੀਆ ਲਿਖਿਆ ਹੈ, ਹਰਭਜਨ ਮਾਨ ਨੇ ਉਨ੍ਹੇ ਹੀ ਸੋਹਜਮਈ ਅੰਦਾਜ਼ ’ਚ ਰੂਹ ਨਾਲ ਗਾਇਆ ਹੈ। ਸਚਿਨ ਆਹੂਜਾ ਦਾ ਸੰਗੀਤ ਵੀ ਕਮਾਲ ਦਾ ਹੈ।
‘ਮਰਜਾਣੇ’ ਫ਼ਿਲਮ ਦਾ ਜਿੱਥੇ ਇਹ ਗੀਤ ਮਾਂ ਪੁੱਤ ਦੇ ਰਿਸ਼ਤੇ ਦੀ ਭਾਵੁਕਤਾ ਦਾ ਪ੍ਰਗਟਾਵਾ ਕਰਦਾ ਹੈ ਉਥੇ ਹੀ ਫਿਲਮ ਦਾ ਇੱਕ ਹੋਰ ਗੀਤ ‘ਜ਼ਿੰਦਗੀ ਯਾਰਾਂ ਦੀ’ ਫ਼ਿਲਮ ਦੇ ਨਾਇਕ ਦਾ ਗੈਂਗਸਟਰ ਜੀਵਨ ਦਰਸਾਉਂਦਾ ਸਿੱਪੀ ਗਿੱਲ ਦਾ ਗਾਇਆ ਹੈ ਜੋ ਨਰਿੰਦਰ ਬਾਠ ਨੇ ਲਿਖਿਆ ਤੇ ਦੀਪ ਜੰਡੂ ਨੇ ਸੰਗੀਤਬੰਧ ਕੀਤਾ ਹੈ।
ਜ਼ਿਕਰਯੋਗ ਹੈ ਕਿ ਓਹਰੀ ਪ੍ਰੋਡਕਸ਼ਨ ਅਤੇ ਜੀਤ ਸੰਨਜ਼ ਇੰਟਰਨੈਸ਼ਨਲ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਦੇ ਲੇਖਕ ਤੇ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਹਨ। ਨੌਜਵਾਨੀ ਵਿਸ਼ੇ ਦੀ ਤਰਜ਼ਮਾਨੀ ਕਰਦੀ ਇਸ ਫ਼ਿਲਮ ਵਿੱਚ ਸਿੱਪੀ ਗਿੱਲ, ਪ੍ਰੀਤ ਕਮਲ, ਕੁਲ ਸਿੱਧੂ, ਆਸ਼ੀਸ਼ ਦੁੱਗਲ, ਤਰਸੇਮ ਪੌਲ, ਹਰਿੰਦਰ ਭੁੱਲਰ, ਸਤਵਿੰਦਰ ਕੌਰ, ਪ੍ਰੀਤ ਭੁੱਲਰ, ਰਮਨ ਢਿੱਲੋਂ, ਬਲਵਿੰਦਰ ਧਾਲੀਵਾਲ, ਸੋਨਪ੍ਰੀਤ, ਜੀਤ ਸਿੰਘ, ਹਰਪ੍ਰੀਤ ਬੈਂਸ ਤੇ ਬਖ਼ਤਾਵਰ ਆਦਿ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੇ ਗੀਤ ਅਮਰਦੀਪ ਸਿੰਘ ਗਿੱਲ, ਨਰਿੰਦਰ ਬਾਠ ਤੇ ਸੁਲੱਖਣ ਚੀਮਾ ਨੇ ਲਿਖੇ ਹਨ। ਸੰਗੀਤ ਸਚਿਨ ਆਹੂਜਾ, ਗੁਰਮੀਤ ਸਿੰਘ, ਲਾਡੀ ਗਿੱਲ ਤੇ ਦੀਪ ਜੰਡੂ ਨੇ ਦਿੱਤਾ ਹੈ। ਫ਼ਿਲਮ ਦੇ ਨਿਰਮਾਤਾ ਵਿਵੇਕ ਓਹਰੀ, ਸਰਬਪਾਲ ਸਿੰਘ ਤੇ ਅੰਮ੍ਰਿਤਪਾਲ ਸਿੰਘ ਹਨ ਜਦਕਿ ਜਸਪ੍ਰੀਤ ਕੌਰ ਤੇ ਪ੍ਰੀਤ ਮੋਹਨ (ਕੈਂਡੀ) ਸਹਿ ਨਿਰਮਾਤਾ ਹਨ। ਜ਼ਿਕਰਯੋਗ ਹੈ ਕਿ ਨੌਜਵਾਨਾਂ ਦੀਆਂ ਭਾਵਨਾਵਾਂ ਨਾਲ ਜੁੜੀ ਸਮਾਜਿਕ ਸੇਧ ਦੇਣ ਵਾਲੀ ਫ਼ਿਲਮ ‘ਮਰਜਾਣੇ’ ਦੇ ਗੀਤ ਵੀ ਦਰਸ਼ਕਾਂ ਦੀ ਪਸੰਦ ਬਣੇ ਹੋਏ ਹਨ। ਦਰਸ਼ਕਾਂ ਵਲੋਂ ਫਿਲਮ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ।

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

Shepparton Paramedic Shares Sikh Spirit of Service This Diwali

admin

If Division Is What You’re About, Division Is What You’ll Get

admin