Story

ਮਾਂ ਬੋਲੀ ਦਾ ਪ੍ਰਦੂਸ਼ਣ

ਲੇਖਕ: ਰਾਜਨਦੀਪ ਕੌਰ ਮਾਨ

ਚਾਚਾ ਬਿਸ਼ਨਾ ਸਾਡੇ ਪਿੰਡ ਦਾ ਮੁਹਤਬਰ ਬੰਦਾ ਹੈ ਤੇ ਸਾਡਾ ਗਵਾਂਢੀ ਵੀ। ਖਿਆਲ ਵੀ ਅਗਾਂਹਵਧੂ ਹਨ ਤੇ ਪੂਰਾ ਦਿਨ ਲੋਕਾਂ ਨੂੰ ਹਵਾ, ਪਾਣੀ ਨੂੰ ਪ੍ਰਦੂਸ਼ਤ ਨਾ ਕਰਨ ਬਾਰੇ ਪ੍ਰੇਰਣਾ ਦਿੰਦਾ ਰਹਿੰਦਾ ਹੈ। ਪਰ ਮੈਂਨੂੰ ਉਸਦੀ ਇੱਕ ਬੁਰੀ ਆਦਤ ਬਹੁਤ ਪ੍ਰੇਸ਼ਾਨ ਕਰਦੀ ਕਿ ਗੱਲ ਕਰਦਾ ਕਰਦਾ ਵਿੱਚ ਬਿਨਾਂ ਸੋਚੇ ਸਮਝੇ ਗਾਲਾਂ ਦੀ ਵਰਤੋਂ ਲਗਾਤਾਰ ਕਰਦਾ ਰਹਿੰਦਾ। ਇੱਕ ਦਿਨ ਮੈਂ ਉਸਨੂੰ ਸਬਕ ਸਿਖਾਉਣ ਬਾਰੇ ਸੋਚਿਆ ਕਿਉਕਿ ਵੱਡਾ ਹੋਣ ਕਰਕੇ ਬਹਿਸ ਨੂੰ ਤਾਂ ਸ਼ਾਇਦ ਸਭ ਗਲਤ ਹੀ ਕਹਿੰਦੇ। ਮੈਂ ਕੁਝ ਪਲਾਸਟਿਕ ਦੇ ਲਿਫ਼ਾਫ਼ਿਆਂ ਨੂੰ ਵਿਹੜੇ ਵਿੱਚ ਰੱਖਕੇ ਅੱਗ ਲਗਾ ਦਿੱਤੀ। ਚਾਚੇ ਨੇ ਝੱਟ ਦੇਣੇ ਕੰਧ ਉੱਤੋਂ ਮੂੰਹ ਕੱਢ ਕੇ ਕਹਿਣਾ ਸ਼ੁਰੂ ਕੀਤਾ ,” ਕਮਲੀਏ ਮੈ ਸਾਰਾ ਦਿਨ ਕੀ ਬੋਲਦਾ ਰਹਿਨਾ ਬਈ ਹਵਾ ,ਪਾਣੀ ਨੂੰ ਪ੍ਰਦੂਸ਼ਣ ਤੋਂ ਬਚਾਓ, ਤਾਕਿ ਅਗਲੀਆਂ ਪੀੜ੍ਹੀਆਂ ਲਈ ਕੁਝ ਬਚ ਜਾਵੇ, ਤੇ ਤੂੰ ਮੇਰੇ ਨੇੜੇ ਹੀ ਪ੍ਰਦੂਸ਼ਣ ਫੈਲਾਉਣ ਲੱਗੀ ਹੋਈ ਹੈ।” ਮੈਂ ਜਿਵੇਂ ਇਸ ਮੌਕੇ ਦੇ ਇੰਤਜ਼ਾਰ ਵਿੱਚ ਹੀ ਸੀ। ਮੈ ਅੱਗੋ ਜਵਾਬ ਦਿੱਤਾ,” ਚਾਚਾ ਜੀ ਹਵਾ ਪਾਣੀ ਦਾ ਪ੍ਰਦੂਸ਼ਣ ਜਿਵੇਂ ਗੰਦਗੀ ਤੇ ਧੂਏਂ ਨਾਲ ਹੁੰਦਾ ਓਵੇਂ ਹੀ ਜਿਹੜੀਆਂ ਤੁਸੀ ਹਰ ਗੱਲ ਵਿੱਚ ਗਾਲਾਂ ਦੀ ਵਰਤੋਂ ਕਰਦੇ ਹੋ, ਮਾਂ ਬੋਲੀ ਪੰਜਾਬੀ ਨੂੰ ਪ੍ਰਦੂਸ਼ਿਤ ਕਰ ਰਹੇ ਹੋ।ਅਗਲੀ ਪੀੜ੍ਹੀ ਨੂੰ ਇਹ ਵੀ ਸਾਫ਼ ਸੁਥਰੀ ਦੇਣੀ ਹੈ ਕਿ ਗਾਲਾਂ ਨਾਲ ਲਿਬੜੀ ਹੋਈ?” ਮੇਰੀ ਐਨੀ ਗੱਲ ਸੁਣਕੇ ਚਾਚੇ ਬਿਸ਼ਨੇ ਦੀ ਨੀਵੀਂ ਪੈ ਗਈ ਤੇ ਕੁਝ ਪਲ ਸੋਚਕੇ ਬੋਲਿਆ,” ਵਾਹ ਧੀਏ ਤੂੰ ਤਾਂ ਅੱਜ ਮੇਰੀਆਂ ਅੱਖਾਂ ਖੋਹਲ ਦਿੱਤੀਆਂ, ਹੁਣ ਮੈ ਕਦੇ ਗਾਲ ਨਹੀ ਕਢਾਂਗਾ, ਸਗੋ ਹੁਣ ਤੋਂ ਲੋਕਾਂ ਨੂੰ ਇਹ ਗੱਲ ਵੀ ਸਮਝਾਇਆ ਕਰਾਂਗਾ।”

Related posts

ਕਹਿਣੀ ਤੇ ਕਰਨੀ 

admin

ਦੇ ਮਾਈ ਲੋਹੜੀ… (ਕਹਾਣੀ)

admin

ਮਾਂ ਦੀਆਂ ਅਸਥੀਆਂ ! (ਸੱਚੀ ਕਹਾਣੀ)

admin