Mark Taylor Oval ਵਿੱਚ ਨਵਾਂ ਪੈਵਿਲਿਅਨ ਅਤੇ ਨਵਾਂ ਬਣਿਆ ਗ੍ਰੈਂਡਸਟੈਂਡ ਸ਼ਨੀਚਰਵਾਰ, 7 ਮਾਰਚ 2026 ਨੂੰ ਸਰਕਾਰੀ ਤੌਰ ‘ਤੇ ਖੋਲ੍ਹਿਆ ਗਿਆ। ਇਹ ਪ੍ਰੋਜੈਕਟ Hornsby Shire Council ਅਤੇ ਸਥਾਨਕ ਖੇਡ ਕਲੱਬਾਂ ਲਈ ਇੱਕ ਵੱਡੀ ਉਪਲਬਧੀ ਮੰਨੀ ਜਾ ਰਹੀ ਹੈ।
ਨਵੇਂ ਗ੍ਰੈਂਡਸਟੈਂਡ ਵਿੱਚ ਆਧੁਨਿਕ ਅਤੇ ਸਭ ਲਈ ਪਹੁੰਚਯੋਗ ਚੇਂਜਿੰਗ ਰੂਮ ਅਤੇ ਸ਼ਾਵਰ ਬਣਾਏ ਗਏ ਹਨ। ਇਹ ਸਹੂਲਤਾਂ ਮਰਦਾਂ ਅਤੇ ਔਰਤਾਂ ਦੋਵਾਂ ਦੀਆਂ ਕ੍ਰਿਕਟ ਅਤੇ ਰਗਬੀ ਟੀਮਾਂ ਵੱਲੋਂ ਵਰਤੀਆਂ ਜਾ ਸਕਦੀਆਂ ਹਨ। ਇਸ ਨਾਲ ਉਹ ਖੇਡਾਂ ਵਿੱਚ ਔਰਤਾਂ ਦੀ ਭਾਗੀਦਾਰੀ ਵਧੇਗੀ ਜਿਨ੍ਹਾਂ ਵਿੱਚ ਪਹਿਲਾਂ ਜ਼ਿਆਦਾਤਰ ਮਰਦ ਹੀ ਖੇਡਦੇ ਸਨ।
ਨਵੇਂ ਪੈਵਿਲਿਅਨ ਵਿੱਚ ਕਈ ਸਹੂਲਤਾਂ ਦਿੱਤੀਆਂ ਗਈਆਂ ਹਨ, ਜਿਵੇਂ ਕਿ:
- ਕੈਂਟੀਨ
- ਕਮਿਊਨਿਟੀ/ਕਲੱਬ ਰੂਮ
- ਸਕੋਰਰਾਂ ਲਈ ਕਮਰਾ
- ਸਟੋਰੇਜ ਏਰੀਆ
- ਪਬਲਿਕ ਟਾਇਲਟ
- ਪੁਰਾਣੇ ਟਾਇਲਟ ਬਲਾਕ ਨੂੰ ਹੁਣ ਸਟੋਰੇਜ ਲਈ ਬਦਲ ਦਿੱਤਾ ਗਿਆ ਹੈ।
ਇਹ ਕੰਮ ਓਵਲ ਦੇ ਵੱਡੇ ਅਪਗ੍ਰੇਡ ਦਾ ਤੀਜਾ ਅਤੇ ਆਖਰੀ ਪੜਾਅ ਸੀ। NSW Government ਨੇ Waitara Park ਦੀਆਂ ਖੇਡ ਸਹੂਲਤਾਂ ਨੂੰ ਸੁਧਾਰਨ ਲਈ ਲਗਭਗ 9 ਮਿਲੀਅਨ ਡਾਲਰ ਦਿੱਤੇ। ਇਸ ਵਿੱਚ ਇੱਕ ਇੰਡੋਰ ਕ੍ਰਿਕਟ ਸੈਂਟਰ ਵੀ ਬਣਾਇਆ ਗਿਆ ਹੈ। ਕੌਂਸਲ ਨੇ ਵੀ ਓਵਲ ਦੇ ਖੇਡ ਮੈਦਾਨ ਨੂੰ ਸੁਧਾਰਨ ਲਈ ਲਗਭਗ 1 ਮਿਲੀਅਨ ਡਾਲਰ ਦਾ ਯੋਗਦਾਨ ਦਿੱਤਾ।
ਇਸ ਤੋਂ ਇਲਾਵਾ Cricket NSW ਅਤੇ Cricket Australia ਨੇ ਮਿਲ ਕੇ 200,000 ਡਾਲਰ ਦੀ ਮਦਦ ਕੀਤੀ।
Hornsby Shire Council ਦੇ ਮੇਅਰ Warren Waddell ਨੇ ਕਿਹਾ ਕਿ, “ਇਹ ਨਵੀਆਂ ਸਹੂਲਤਾਂ ਸਥਾਨਕ ਖੇਡਾਂ ਲਈ ਬਹੁਤ ਫਾਇਦੇਮੰਦ ਹਨ। ਉਨ੍ਹਾਂ ਨੇ ਕਿਹਾ ਕਿ ਕਮਿਊਨਿਟੀ ਖੇਡਾਂ ਲੋਕਾਂ ਦੀ ਸਿਹਤ ਅਤੇ ਭਲਾਈ ਲਈ ਬਹੁਤ ਜ਼ਰੂਰੀ ਹਨ।”
NSW ਦੇ Minister for Local Government, Ron Hoenig ਨੇ ਕਿਹਾ ਕਿ, “ਨਵਾਂ ਪੈਵਿਲਿਅਨ ਸਾਰੀ ਕਮਿਊਨਿਟੀ ਲਈ ਇਕ ਸੁਹਣਾ ਅਤੇ ਸਵਾਗਤੀ ਸਥਾਨ ਬਣੇਗਾ, ਜਿੱਥੇ ਪਰਿਵਾਰ ਅਤੇ ਦੋਸਤ ਇਕੱਠੇ ਹੋ ਕੇ ਖੇਡਾਂ ਦਾ ਆਨੰਦ ਲੈ ਸਕਣਗੇ।”
Northern District Cricket Club ਦੇ ਪ੍ਰਧਾਨ Jeremy Hook ਨੇ ਕਿਹਾ ਕਿ, “ਨਵੀਆਂ ਸਹੂਲਤਾਂ ਔਰਤਾਂ, ਮਰਦਾਂ ਅਤੇ ਹਰ ਸਮਰੱਥਾ ਵਾਲੇ ਖਿਡਾਰੀਆਂ ਲਈ ਖੇਡ ਦਾ ਅਨੁਭਵ ਹੋਰ ਵਧੀਆ ਬਣਾਉਣਗੀਆਂ।”
Cricket NSW ਦੇ Senior Manager – Government Relations & Infrastructure, Dean Hunter ਨੇ ਕਿਹਾ ਕਿ, “ਇਹ ਅਪਗ੍ਰੇਡ ਖਾਸ ਕਰਕੇ ਔਰਤਾਂ ਅਤੇ ਕੁੜੀਆਂ ਲਈ ਸੁਰੱਖਿਅਤ ਅਤੇ ਸੁਵਿਧਾਜਨਕ ਖੇਡ ਮਾਹੌਲ ਬਣਾਉਣ ਲਈ ਕੀਤੇ ਗਏ ਹਨ, ਤਾਂ ਜੋ ਹੋਰ ਲੋਕ ਵੀ ਕ੍ਰਿਕਟ ਨਾਲ ਜੁੜ ਸਕਣ।”
ਇਹ ਨਵਾਂ ਪੈਵਿਲਿਅਨ ਅਤੇ ਸਹੂਲਤਾਂ ਉੱਤਰੀ ਸਿਡਨੀ ਦੇ ਕ੍ਰਿਕਟ ਅਤੇ ਕਮਿਊਨਿਟੀ ਲਈ ਇੱਕ ਮਹੱਤਵਪੂਰਨ ਕੇਂਦਰ ਬਣਨ ਦੀ ਉਮੀਦ ਹੈ।
