India

ਮਾਲਦੀਵ ਦੇ ਰਾਸ਼ਟਰਪਤੀ ਨੇ ਭਾਰਤੀ ਜਹਾਜ਼ ਨੂੰ ਨਹੀਂ ਦਿੱਤੀ ਮਨਜ਼ੂਰੀ ਬ੍ਰੇਨ ਟਿਊਮਰ ਨਾਲ ਬੱਚੇ ਦੀ ਹੋਈ ਮੌਤ

ਨਵੀਂ ਦਿੱਲੀ – ਇਨ੍ਹੀਂ ਦਿਨੀਂ ਭਾਰਤ ਅਤੇ ਮਾਲਦੀਵ ਦੇ ਆਪਸੀ ਸਬੰਧ ਠੀਕ ਨਹੀਂ ਚੱਲ ਰਹੇ ਹਨ। ਅਜਿਹੇ ’ਚ ਮਾਲਦੀਵ ’ਚ ਇਕ ਭਾਰਤੀ ਬੱਚੇ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ। ਮਾਲਦੀਵ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਇੱਕ 14 ਸਾਲਾ ਲੜਕੇ ਦੀ ਮਾਲਦੀਵ ਵਿੱਚ ਕਥਿਤ ਤੌਰ ’ਤੇ ਮੌਤ ਹੋ ਗਈ ਜਦੋਂ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਨੇ ਉਸ ਨੂੰ ਏਅਰਲਿਫਟ ਲਈ ਭਾਰਤ ਦੁਆਰਾ ਪ੍ਰਦਾਨ ਕੀਤੇ ਗਏ ਡੋਰਨੀਅਰ ਜਹਾਜ਼ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ।
ਮਰਨ ਵਾਲੇ ਲੜਕੇ ਨੂੰ ਬ੍ਰੇਨ ਟਿਊਮਰ ਸੀ। ਉਸ ਨੂੰ ਬ੍ਰੇਨ ਸਟ੍ਰੋਕ ਆਇਆ ਸੀ। ਜਦੋਂ ਬੱਚੇ ਦੀ ਹਾਲਤ ਨਾਜ਼ੁਕ ਹੋ ਗਈ ਤਾਂ ਉਸ ਦੇ ਪਰਿਵਾਰ ਨੇ ਉਸ ਨੂੰ ਗੈਫ ਅਲਿਫ ਵਿਲਿੰਗੀਲੀ ਸਥਿਤ ਉਸ ਦੇ ਘਰ ਤੋਂ ਰਾਜਧਾਨੀ ਮਾਲੇ ਲਿਜਾਣ ਲਈ ਏਅਰ ਐਂਬੂਲੈਂਸ ਦੀ ਬੇਨਤੀ ਕੀਤੀ। ਮਾਲਦੀਵ ਦੇ ਮੀਡੀਆ ਮੁਤਾਬਕ ਪਰਿਵਾਰ ਦਾ ਦੋਸ਼ ਹੈ ਕਿ ਅਧਿਕਾਰੀ ਤੁਰੰਤ ਇਲਾਜ ਕਰਵਾਉਣ ’ਚ ਅਸਫਲ ਰਹੇ।
ਮਾਲਦੀਵ ਮੀਡੀਆ ਨੇ ਬੱਚੇ ਦੇ ਪਿਤਾ ਦੇ ਹਵਾਲੇ ਨਾਲ ਕਿਹਾ, “ਅਸੀਂ ਸਟ੍ਰੋਕ ਦੇ ਤੁਰੰਤ ਬਾਅਦ ਉਸ ਨੂੰ ਮਾਲੇ ਲੈ ਜਾਣ ਲਈ ਆਈਲੈਂਡ ਐਵੀਏਸ਼ਨ ਨੂੰ ਫ਼ੋਨ ਕੀਤਾ, ਪਰ ਉਨ੍ਹਾਂ ਨੇ ਸਾਡੀ ਕਾਲ ਦਾ ਜਵਾਬ ਨਹੀਂ ਦਿੱਤਾ।
ਉਨ੍ਹਾਂ ਨੇ ਵੀਰਵਾਰ ਨੂੰ ਸਵੇਰੇ 8:30 ਵਜੇ ਫ਼ੋਨ ਦਾ ਜਵਾਬ ਦਿੱਤਾ” ਅਜਿਹੇ ਮਾਮਲਿਆਂ ਇੱਕ ਏਅਰ ਐਂਬੂਲੈਂਸ ਸੁਰੱਖ਼ਿਅਤ ਵਿਕਲਪ ਹੈ।
ਐਮਰਜੈਂਸੀ ਨਿਕਾਸੀ ਦੀ ਬੇਨਤੀ ਤੋਂ 16 ਘੰਟੇ ਬਾਅਦ ਲੜਕੇ ਨੂੰ ਮਾਲੇ ਲਿਆਂਦਾ ਗਿਆ। ਇੱਕ ਬਿਆਨ ਵਿੱਚ ਐਮਰਜੈਂਸੀ ਨਿਕਾਸੀ ਬੇਨਤੀ ਪ੍ਰਾਪਤ ਕਰਨ ਵਾਲੀ ਕੰਪਨੀ ਆਸੰਧਾ ਕੰਪਨੀ ਲਿਮਟਿਡ ਨੇ ਕਿਹਾ ਕਿ ਉਨ੍ਹਾਂ ਨੇ ਬੇਨਤੀ ਦੇ ਤੁਰੰਤ ਬਾਅਦ ਨਿਕਾਸੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ, ਪਰ “ਬਦਕਿਸਮਤੀ ਨਾਲ, ਆਖਰੀ ਸਮੇਂ ਵਿੱਚ ਫਲਾਈਟ ਵਿੱਚ ਤਕਨੀਕੀ ਖਰਾਬੀ ਕਾਰਨ ਆ ਗਈ ਅਤੇ ਫਲਾਈਟ ਨੂੰ ਯੋਜਨਾ ਅਨੁਸਾਰ ਪਹੁੰਚਾਇਆ ਨਹੀਂ ਜਾ ਸਕਿਆ।”

Related posts

ਜੀਨਸ ਅਤੇ ਟੀ-ਸ਼ਰਟਾਂ ਪਾਉਣ ‘ਤੇ ਪਾਬੰਦੀ : ਪੰਜਾਬ ਦੇ ਗੁਆਂਢੀ ਸੂਬੇ ਵਲੋਂ ਮੁਲਾਜ਼ਮ ਨੂੰ ਹੁਕਮ

admin

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

admin

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

admin