International

ਮਿਸਰ ਦੀ ਨਵੀਂ ਸਰਕਾਰ ਨੇ ਚੁੱਕੀ ਸਹੁੰ

ਕਾਹਿਰਾ (ਏਜੰਸੀ)- ਮਿਸਰ ਦੀ ਰਾਜਧਾਨੀ ਕਾਹਿਰਾ ਦੇ ਅਲ-ਇਤਿਹਾਦੀਆ ਪੈਲੇਸ ‘ਚ ਬੁੱਧਵਾਰ ਨੂੰ ਮਿਸਰ ਦੇ ਰਾਸ਼ਟਰਪਤੀ ਅਬਦੇਲ-ਫਤਾਹ ਅਲ-ਸੀਸੀ ਦੇ ਸਾਹਮਣੇ ਮਿਸਰ ਦੀ ਨਵੀਂ ਕੈਬਨਿਟ ਨੇ ਸਹੁੰ ਚੁੱਕੀ।  ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਸਿਸੀ ਨੇ ਅਬਦੇਲ-ਮਾਗੁਇਦ ਸਕਰ ਨੂੰ ਲੈਫਟੀਨੈਂਟ ਜਨਰਲ, ਮੁਹੰਮਦ ਜ਼ਕੀ ਨੂੰ ਰੱਖਿਆ ਅਤੇ ਫ਼ੌਜੀ ਉਤਪਾਦਨ ਮੰਤਰੀ ਨਿਯੁਕਤ ਕੀਤਾ। ਨਵੀਂ ਕੈਬਨਿਟ ਦੀ ਅਗਵਾਈ ਪ੍ਰਧਾਨ ਮੰਤਰੀ ਮੁਸਤਫ਼ਾ ਮਦਬੋਲੀ ਕਰ ਰਹੇ ਹਨ, ਜੋ 2018 ਤੋਂ ਇਸ ਅਹੁਦੇ ‘ਤੇ ਹਨ। 30 ਮੰਤਰੀਆਂ ਵਾਲੀ ਨਵੀਂ ਸਰਕਾਰ ਨੇ ਕੁਝ ਮੰਤਰਾਲਿਆਂ ਦੇ ਰਲੇਵੇਂ ਅਤੇ ਨਵੇਂ, ਖ਼ਾਸ ਤੌਰ ‘ਤੇ ਆਰਥਿਕ ਵਿਭਾਗਾਂ ਦੀ ਸ਼ੁਰੂਆਤ ਕੀਤੀ। ਮਿਸਰ ਦੇ ਰਾਸ਼ਟਰਪਤੀ ਨੇ ਐਤਵਾਰ ਨੂੰ ਕਿਹਾ ਕਿ ਨਵੀਂ ਸਰਕਾਰ ਦੀ ਮੁੱਖ ਤਰਜੀਹ ਵਧਦੀਆਂ ਕੀਮਤਾਂ ਦੇ ਪ੍ਰਭਾਵ ਨੂੰ ਘੱਟ ਕਰਨਾ ਅਤੇ ਰੁਜ਼ਗਾਰ ਦੇ ਹੋਰ ਮੌਕੇ ਪੈਦਾ ਕਰਨਾ ਹੈ।

Related posts

ਈਰਾਨ ਦੀ ਨਾਕਾਬੰਦੀ ਜਾਂ ਹੋਰ ਹਵਾਈ ਹਮਲੇ : ਕੀ ਹੈ ਅਮਰੀਕਾ ਦੀ ਅਗਲੀ ਰਣਨੀਤੀ ?

admin

ਈਰਾਨ ਕੋਲ ਸਿਰਫ਼ 22 ਦਿਨਾਂ ਦਾ ਤੇਲ ਭੰਡਾਰ ਹੈ ?

admin

ਦਿੱਲੀ ਤੋਂ ਸ਼ਿਮਲਾ ਤੱਕ ਮਾਰ ਕਰ ਸਕਦੀ ਪਾਕਿਸਤਾਨ ਦੀ ਫਤਿਹ 11 ਮਿਜ਼ਾਈਲ !

admin