Bollywood

ਮਿਸ ਯੂਨੀਵਰਸ ਇੰਡੀਆ ਰੀਆ ਸਿੰਘਾ ਰਾਮ ਲੀਲਾ ਚ ਨਿਭਾਏਗੀ ਸੀਤਾ ਮਾਂ ਦਾ ਰੋਲ

ਮੁੰਬਈ- ਮਿਸ ਯੂਨੀਵਰਸ ਇੰਡੀਆ 2024 ਰੀਆ ਸਿੰਘਾ ਇਸ ਸਾਲ ਵਿਸ਼ਵ ਪ੍ਰਸਿੱਧ ਅਯੁੱਧਿਆ ਦੀ ਰਾਮ ਲੀਲਾ ‘ਚ ਦੇਵੀ ਸੀਤਾ ਦੀ ਭੂਮਿਕਾ ਨਿਭਾਉਣ ਜਾ ਰਹੀ ਹੈ, ਜਦਕਿ ਭਾਜਪਾ ਨੇਤਾ ਅਤੇ ਅਭਿਨੇਤਾ-ਗਾਇਕ ਮਨੋਜ ਤਿਵਾਰੀ ਭਗਵਾਨ ਰਾਮ ਦੀ ਭੂਮਿਕਾ ਨਿਭਾਉਣਗੇ। ਸੁਗਰੀਵ ਦੀ ਭੂਮਿਕਾ ਭਾਜਪਾ ਨੇਤਾ ਅਤੇ ਅਭਿਨੇਤਾ ਰਵੀ ਕਿਸ਼ਨ ਨਿਭਾਉਣਗੇ। ਰੀਆ ਸਿੰਘਾ ਮਾਂ ਸੀਤਾ ਦਾ ਕਿਰਦਾਰ ਨਿਭਾਉਣ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ।ਉਸ ਨੇ ਕਿਹਾ- ਮੈਂ, ਮਿਸ ਯੂਨੀਵਰਸ ਇੰਡੀਆ 2024, ਦੁਨੀਆ ਦੀ ਸਭ ਤੋਂ ਵੱਡੀ ਰਾਮ ਲੀਲਾ ਲਈ ਦੇਵੀ ਸੀਤਾ ਦੀ ਭੂਮਿਕਾ ‘ਚ ਅਯੁੱਧਿਆ ਆ ਰਹੀ ਹਾਂ। ਮੈਨੂੰ ਇਹ ਮੌਕਾ ਭਗਵਾਨ ਰਾਮ ਅਤੇ ਸੀਤਾ ਦੇ ਆਸ਼ੀਰਵਾਦ ਨਾਲ ਮਿਲਿਆ ਹੈ। ਪਿਛਲੇ ਸਾਲ 36 ਕਰੋੜ ਲੋਕਾਂ ਨੇ ਰਾਮ ਲੀਲਾ ਦੇਖੀ। ਇਸ ਸਾਲ ਅਯੁੱਧਿਆ ਦੀ ਰਾਮ ਲੀਲਾ ‘ਚ ਲਗਭਗ 50 ਕਰੋੜ ਲੋਕ ਸਿੱਧੇ ਜਾਂ ਅਸਿੱਧੇ ਤੌਰ ‘ਤੇ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਇਸ ਦੇ ਲਈ ਮੈਂ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਅਯੁੱਧਿਆ ਦੀ ਰਾਮ ਲੀਲਾ ਦੇ ਸੰਸਥਾਪਕ ਸੁਭਾਸ਼ ਮਲਿਕ ਦਾ ਧੰਨਵਾਦ ਕਰਦੀ ਹਾਂ।

Related posts

ਜ਼ਿੰਦਾ ਹੈ ਰਾਜੂ ਸ਼੍ਰੀਵਾਸਤਵ, ਪਰਿਵਾਰ ਨੇ ਕਿਹਾ, ‘ਅਫਵਾਹਾਂ ‘ਤੇ ਧਿਆਨ ਨਾ ਦਿਓ’

Bunty

ਗਰਭ ਅਵਸਥਾ ‘ਚ ਅਜਿਹੀ ਹੋ ਗਈ ਬਿਪਾਸ਼ਾ ਬਾਸੂ ਦੀ ਹਾਲਤ, ਇਸ ਤਰ੍ਹਾਂ ਬਿਤਾ ਰਹੀ ਆਪਣੇ ਦਿਨ

Bunty

ਸਲਮਾਨ ਖ਼ਾਨ ਦੇ ਕਤਲ ਦੀ ਸਾਜ਼ਿਸ਼ ਚ ਮਾਮੇ ਦਾ ਹੱਥ, ਪੁਲਸ ਨੇ ਚਾਰਜਸ਼ੀਟ ਚ ਕੀਤਾ ਖੁਲਾਸਾ

Bunty