International

ਮੁੜ ਹੋ ਸਕਦੀ ਹੈ ਬਾਇਡਨ ਤੇ ਪੁਤਿਨ ਵਿਚਾਲੇ ਗੱਲਬਾਤ

ਮਾਸਕੋ – ਯੂਕ੍ਰੇਨ ਸਬੰਧੀ ਪੈਦਾ ਹੋਏ ਤਣਾਅ ਵਿਚਾਲੇ ਰੂਸੀ ਰਾਸ਼ਟਰਪਤੀ ਦੇ ਦਫ਼ਤਰ ਕ੍ਰੇਮਲਿਨ ਨੇ ਕਿਹਾ ਕਿ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨਜ਼ਦੀਕੀ ਭਵਿੱਖ ’ਚ ਮੁੜ ਤੋਂ ਗੱਲਬਾਤ ਕਰ ਸਕਦੇ ਹਨ। ਏਨਾ ਹੀ ਨਹੀਂ ਕਿਸੇ ਮੌਕੇ ਪੁਤਿਨ ਅਮਰੀਕੀ ਰਾਸ਼ਟਰਪਤੀ ਨੂੰ ਮਿਲ ਵੀ ਸਕਦੇ ਹਨ। ਬਰਤਾਨੀਆ ਦੇ ਲਿਵਰਪੂਲ ਸ਼ਹਿਰ ’ਚ ਹੋ ਰਹੀ ਜੀ-7 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ’ਚ ਮੁੱਖ ਚਰਚਾ ਰੂਸ ਤੇ ਚੀਨ ’ਤੇ ਕੇਂਦਰਿਤ ਰਹੀ ਹੈ। ਪਤਾ ਲੱਗਾ ਹੈ ਕਿ ਸੰਯੁਕਤ ਬਿਆਨ ’ਚ ਯੂਕ੍ਰੇਨ ’ਤੇ ਹਮਲਾ ਕਰਨ ’ਤੇ ਰੂਸ ਨੂੰ ਮਾੜੇ ਨਤੀਜਿਆਂ ਦੀ ਚਿਤਾਵਨੀ ਦੇਣ ਦੀ ਤਿਆਰੀ ਹੈ। ਕ੍ਰੇਮਲਿਨ ਨੇ ਕਿਹਾ ਕਿ ਸੱਤ ਦਸੰਬਰ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਏ ਹੋਈ ਗੱਲਬਾਤ ’ਚ ਦੋਵਾਂ ਨੇਤਾਵਾਂ ਨੇ ਗੱਲਬਾਤ ਜਾਰੀ ਰੱਖਣ ’ਤੇ ਸਹਿਮਤੀ ਪ੍ਰਗਟਾਈ ਸੀ। ਦੋਵਾਂ ਨੇਤਾਵਾਂ ਨੇ ਪੂਰਬ ਤੇ ਪੱਛਮ ਵਿਚਾਲੇ ਸਬੰਧਾਂ ’ਚ ਸੁਧਾਰ ਦੀ ਲੋੜ ’ਤੇ ਜ਼ੋਰ ਦਿੱਤਾ ਸੀ। ਬਾਇਡਨ ਨੇ ਇਹ ਗੱਲਬਾਤ ਯੂਕ੍ਰੇਨ ’ਤੇ ਹਮਲਾ ਕਰਨ ਦੀ ਸਥਿਤੀ ’ਚ ਰੂਸ ’ਤੇ ਸਖ਼ਤ ਆਰਥਿਕ ਪਾਬੰਦੀਆਂ ਲਗਾਉਣ ਦੀ ਚਿਤਾਵਨੀ ਦੇਣ ਲਈ ਤਿਆਰ ਕੀਤਾ ਸੀ। ਜਦੋਂਕਿ ਪੁਤਿਨ ਨੇ ਬਾਇਡਨ ਤੋਂ ਗਰੰਟੀ ਮੰਗੀ ਹੈ ਕਿ ਨਾਟੋ (ਉੱਤਰੀ ਅਟਲਾਂਟਿਕ ਸੰਧੀ ਸੰਗਠਨ) ਆਪਣੀ ਸਰਹੱਦ ਨਹੀਂ ਵਧਾਏਗਾ, ਭਾਵ ਯੂਕ੍ਰੇਨ ਨੂੰ ਉਸ ’ਚ ਸ਼ਾਮਲ ਨਹੀਂ ਕਰੇਗਾ।ਜੀ-7 ਦੇ ਮੰਚ ਤੋਂ ਵੀ ਅਮਰੀਕਾ ਨੇ ਰੂਸ ਨੂੰ ਸਖ਼ਤ ਆਰਥਿਕ ਪਾਬੰਦੀਆਂ ਦੀ ਚਿਤਾਵਨੀ ਦਿੱਤੀ। ਬਰਤਾਨੀਆ ਨੇ ਵੀ ਉਸ ਦਾ ਸਮਰਥਨ ਕੀਤਾ। ਬਾਕੀ ਦੇਸ਼ਾਂ-ਫਰਾਂਸ, ਜਰਮਨੀ, ਜਾਪਾਨ, ਇਟਲੀ ਤੇ ਕੈਨੇਡਾ ਨੇ ਵੀ ਇਸ ’ਤੇ ਸਹਿਮਤੀ ਪ੍ਰਗਟਾਈ ਹੈ। ਪਤਾ ਲੱਗਾ ਹੈ ਕਿ ਸੰਯੁਕਤ ਬਿਆਨ ’ਚ ਯੂਕ੍ਰੇਨ ’ਤੇ ਹਮਲਾ ਕਰਨ ਦੀ ਸਥਿਤੀ ’ਚ ਰੂਸ ਨੂੰ ਮਾੜੇ ਨਤੀਜਿਆਂ ਦੀ ਚਿਤਾਵਨੀ ਦੇਣ ਦੀ ਤਿਆਰੀ ਹੈ। ਇਸ ਦੇ ਤਹਿਤ ਸਾਰੇ ਦੇਸ਼ ਮਿਲ ਕੇ ਰੂਸ ’ਤੇ ਆਰਥਿਕ ਪਾਬੰਦੀਆਂ ਲਗਾ ਸਕਦੇ ਹਨ। ਇਸ ਦੇ ਨਾਲ ਹੀ ਜੀ-7 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਹਿੰਦ-ਪ੍ਰਸ਼ਾਂਤ ਮਹਾਸਾਗਰ ਖੇਤਰ ਤੇ ਦੱਖਣੀ ਚੀਨ ਸਾਗਰ ’ਚ ਚੀਨ ਦੀਆਂ ਹਮਲਾਵਰ ਸਰਗਰਮੀਆਂ ’ਤੇ ਵੀ ਚਰਚਾ ਕੀਤੀ ਹੈ। ਇਸ ਹਾਲਾਤ ਨਾਲ ਨਜਿੱਠਣ ਲਈ ਇੱਕਠੇ ਮਿਲ ਕੇ ਅਸਰਦਾਰ ਕਦਮ ਚੁੱਕਣ ਦੀ ਲੋੜ ’ਤੇ ਜ਼ੋਰ ਦਿੱਤਾ।

Related posts

ਨੇਪਾਲ ਦੇ ਰਾਸ਼ਟਰਪਤੀ ਨੇ ਭਾਰਤੀ ਫੌਜ ਮੁਖੀ ਜਨਰਲ ਦਿਵੇਦੀ ਨੂੰ ਆਨਰੇਰੀ ਡਿਗਰੀ ਕੀਤੀ ਪ੍ਰਦਾਨ

editor

ਗਾਜ਼ਾ ‘ਚ ਇਜ਼ਰਾਈਲ-ਹਮਾਸ ਯੁੱਧ ‘ਚ ਮ੍ਰਿਤਕਾਂ ਦੀ ਗਿਣਤੀ 44,000 ਤੋਂ ਪਾਰ: ਫਲਸਤੀਨੀ ਅਧਿਕਾਰੀ

editor

10 ਸਾਲ ਲਗਾਤਾਰ, ਲੰਡਨ ਨੂੰ ਚੁਣਿਆ ਗਿਆ ਦੁਨੀਆ ਦਾ ਸਰਵੋਤਮ ਸ਼ਹਿਰ

editor