News Breaking News Latest News Punjab

ਮੁੱਖ ਮੰਤਰੀ ਚੰਨੀ ਚੰਡੀਗੜ੍ਹ ਪਹੁੰਚੇ, ਅੱਜ ਕਰ ਸਕਦੇ ਹਨ ਨਵੇਂ ਮੰਤਰੀ ਮੰਡਲ ਦਾ ਐਲਾਨ

ਨਵੀਂ ਦਿੱਲੀ – ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਸਵੇਰੇ ਤੜਕਸਾਰ ਦਿੱਲੀ ਤੋਂ ਪੰਜਾਬ ਲਈ ਰਵਾਨਾ ਹੋ ਕੇ ਚੰਡੀਗੜ੍ਹ ਪਹੁੰਚ ਗਏ ਹਨ। ਉਹ ਸੜਕੀ ਮਾਰਗ ਰਾਹੀਂ ਪੰਜਾਬ ਆਏ। ਰਾਹੁਲ ਗਾਂਧੀ ਤੇ ਉਨ੍ਹਾਂ ਵਿਚਕਾਰ ਦੇਰ ਰਾਤ 1.30 ਵਜੇ ਪਾਰਟੀ ਲੀਡਰਸ਼ਿਪ ਨਾਲ ਮੀਟਿੰਗ ਚਲਦੀ ਰਹੀ ਤੇ ਕਰੀਬ 2 ਵਜੇ ਪੰਜਾਬ ਭਵਨ ਪਹੁੰਚੇ ਤੇ 4.00 ਵਜੇ ਸਵੇਰੇ ਉਹ ਪੰਜਾਬ ਲਈ ਰਵਾਨਾ ਹੋ ਗਏ। ਰਾਹੁਲ ਗਾਂਧੀ ਦੀ ਮੁੱਖ ਮੰਤਰੀ ਚਰਨਜੀਤ ਸਿੰਘੀ ਚੰਨੀ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨਾਲ ਹੋਈ ਮੀਟਿੰਗ ਵਿੱਚ ਰਾਜ ਦੇ ਨਵੇਂ ਮੰਤਰੀ ਮੰਡਲ ਦਾ ਫੈਸਲਾ ਕੀਤਾ ਗਿਆ ਹੈ।ਇਸ ਮੀਟਿੰਗ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕੇਸੀ ਵੇਣੂਗੋਪਾਲ, ਹਰੀਸ਼ ਰਾਵਤ ਅਤੇ ਹੋਰ ਆਗੂ ਹਾਜ਼ਰ ਸਨ। ਇਸ ਮੀਟਿੰਗ ਵਿੱਚ ਪੰਜਾਬ ਦੇ ਨਵੇਂ ਮੰਤਰੀਆਂ ਦੇ ਨਾਂ ਲਗਭਗ ਤੈਅ ਹੋ ਚੁੱਕੇ ਹਨ। ਅੱਜ ਇਸ ਦਾ ਖੁਲਾਸਾ ਹੋ ਸਕਦਾ ਹੈ। ਨਵੇਂ ਮੰਤਰੀ ਮੰਡਲ ਵਿੱਚ ਨਵੇਂ ਅਤੇ ਪੁਰਾਣੇ ਚਿਹਰਿਆਂ ਦਾ ਸੁਮੇਲ ਹੋਵੇਗਾ। ਸੂਤਰਾਂ ਮੁਤਾਬਕ ਰਾਜ ਕੁਮਾਰ ਵੇਰਕਾ, ਕੁਲਜੀਤ ਸਿੰਘ ਨਾਗਰਾ, ਪਰਗਟ ਸਿੰਘ , ਰਣਦੀਪ ਨਾਭਾ, ਸੰਗਤ ਸਿੰਘ ਗਿਲਜੀਆ ਤੇ ਸੁਰਜੀਤ ਧੀਮਾਨ ਨਵੀਂ ਵਜਾਰਤ ਵਿਚ ਸ਼ਾਮਲ ਹੋ ਸਕਦੇ ਹਨ। ਦਂੱਸ ਦੇਈਏ ਕਿ ਸੁਰਜੀਤ ਧੀਮਾਨ ਤੇ ਗਿਲਜੀਆ ਦੇ ਨਾਮ ਨੂੰ ਲੈ ਕੇ ਪੇਚ ਫਸਿਆ ਹੋਇਆ ਕਿਉਂ ਕਿ ਇਹਨਾਂ ਵਿੱਚੋ ਇਕ ਨੂੰ ਲਿਆ ਜਾਣਾ ਹੈ। ਕਈ ਗਿਲਜੀਆ ਤੇ ਕਈ ਧੀਮਾਨ ਦਾ ਪੱਖ ਲੈ ਰਹੇ ਹਨ। ਅਹਿਮ ਗੱਲ ਇਹ ਹੈ ਕਿ ਇਸ ਮੀਟਿੰਗ ਲਈ ਚੰਨੀ ਨੂੰ ਅਚਾਨਕ ਦਿੱਲੀ ਬੁਲਾਇਆ ਗਿਆ, ਜਿਸ ਕਾਰਨ ਮੁੱਖ ਮੰਤਰੀ ਨੇ ਅੰਮ੍ਰਿਤਸਰ ਤੋਂ ਦਿੱਲੀ ਦੀ ਉਡਾਣ ਭਰੀ। ਕੈਬਨਿਟ ਮੰਤਰੀਆਂ ਦੀ ਲਿਸਟ ਨੂੰ ਲੈ ਕੇ ਪਾਰਟੀ ਹਾਈਕਮਾਨ ਨੇ ਆਖ਼ਰੀ ਫ਼ੈਸਲਾ ਲੈ ਲਿਆ ਹੈ, ਹੁਣ ਸਿਰਫ਼ ਹੋਰ ਪੱਖਾਂ ’ਤੇ ਵਿਚਾਰ ਕੀਤਾ ਜਾਣਾ ਬਾਕੀ ਹੈ, ਜਿਸ ਤੋਂ ਬਾਅਦ ਮੰਤਰੀਆਂ ਦੀ ਲਿਸਟ ਜਾਰੀ ਕਰ ਦਿੱਤੀ ਜਾਵੇਗੀ। ਉੱਥੇ, ਪਾਰਟੀ ਸਾਬਕਾ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਨਵੀਂ ਭੂਮਿਕਾ ਵਿਚ ਲਿਆਉਣਾ ਚਾਹੁੰਦੀ ਹੈ। ਪਾਰਟੀ ਹਾਈਕਮਾਨ ਨੇ ਮੀਟਿੰਗ ਲਈ ਚੰਨੀ ਨੂੰ ਤੁਰੰਤ ਦਿੱਲੀ ਬੁਲਾਇਆ। ਉਨ੍ਹਾਂ ਨੂੰ ਹਦਾਇਤ ਦਿੱਤੀ ਗਈ ਕਿ ਉਹ ਇਕੱਲੇ ਹੀ ਦਿੱਲੀ ਆਉਣ ਜਦਕਿ ਮੁੱਖ ਮੰਤਰੀ ਦੇ ਅਹੁਦੇ ਦੇ ਐਲਾਨ ਤੋਂ ਬਾਅਦ ਤੋਂ ਹੀ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਚੰਨੀ ਦੇ ਨਾਲ ਚੱਲ ਰਹੇ ਹਨ, ਜਿਸ ਤੋਂ ਬਾਅਦ ਆਮ ਲੋਕਾਂ ਵਿਚ ਇਹ ਸੰਦੇਸ਼ ਜਾ ਰਿਹਾ ਸੀ ਕਿ ਸਿੱਧੂ ਸੁਪਰ ਸੀਐੱਮ ਦੀ ਤਰ੍ਹਾਂ ਚੰਨੀ ਨੂੰ ਨਾਲ ਲੈ ਕੇ ਚੱਲ ਰਹੇ ਹਨ। ਉੱਥੇ, ਦੋ ਇੰਪਰੂਵਮੈਂਟ ਟਰੱਸਟਾਂ ਦੇ ਚੇਅਰਮੈਨ ਬਦਲਣ ਤੋਂ ਲੈ ਕੇ ਹੋਰ ਫ਼ੈਸਲਿਆਂ ਵਿਚ ਵੀ ਸਿੱਧੂ ਦੀ ਝਲਕ ਸਾਫ਼ ਦਿਖਾਈ ਦੇ ਰਹੀ ਹੈ। ਇਹੀ ਕਾਰਨ ਹੈ ਕਿ ਰਾਹੁਲ ਨੇ ਚੰਨੀ ਨੂੰ ਇਕੱਲੇ ਹੀ ਦਿੱਲੀ ਬੁਲਾਇਆ ਹੈ। ਪਾਰਟੀ ਦੇ ਸੂਤਰ ਦੱਸਦੇ ਹਨ ਕਿ ਭਾਵੇਂ ਹੀ ਚੰਨੀ ਨੂੰ ਇਕਲਿਆਂ ਦਿੱਲੀ ਬੁਲਾਇਆ ਗਿਆ ਹੋਵੇ ਪਰ ਪਾਰਟੀ ਨੇ ਕੈਬਨਿਟ ਵਿਚ ਕੌਣ-ਕੌਣ ਚਿਹਰੇ ਹੋ ਸਕਦੇ ਹਨ, ਨੂੰ ਲੈ ਕੇ ਸਿੱਧੂ ਨਾਲ ਚਰਚਾ ਕਰ ਲਈ ਹੈ। ਪਾਰਟੀ ਸੂਤਰ ਦੱਸਦੇ ਹਨ ਕਿ ਨਵੀਂ ਕੈਬਨਿਟ ਵਿਚ ਪੁਰਾਣੇ ਅਤੇ ਨਵੇਂ ਚਿਹਰਿਆਂ ਦਾ ਸੁਮੇਲ ਹੋਣ ਵਾਲਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ਵਿਚ ਸ਼ਾਮਲ ਰਹੇ ਭਾਰਤ ਭੂਸ਼ਣ ਆਸ਼ੂ, ਵਿਜੈ ਇੰਦਰ ਸਿੰਗਲਾ, ਮਨਪ੍ਰੀਤ ਸਿੰਘ ਬਾਦਲ, ਰਜ਼ੀਆ ਸੁਲਤਾਨਾ, ਅਰੁਣਾ ਚੌਧਰੀ ਵਰਗੇ ਨਾਂ ਤਾਂ ਨਵੀਂ ਕੈਬਨਿਟ ਵਿਚ ਵੀ ਹੋਣਗੇ ਹੀ ਪਰ ਕੈਪਟਨ ਦੇ ਸਭ ਤੋਂ ਕਰੀਬੀ ਮੰਤਰੀ ਰਹੇ ਰਾਣਾ ਗੁਰਮੀਤ ਸਿੰਘ ਸੋਢੀ, ਸਾਧੂ ਸਿੰਘ ਧਰਮਸੋਤ, ਗੁਰਪ੍ਰੀਤ ਸਿੰਘ ਕਾਂਗੜ ਵਰਗੇ ਚਿਹਰਿਆਂ ਨੂੰ ਕੈਬਨਿਟ ਵਿਚ ਸਥਾਨ ਮਿਲਣ ਦੀ ਸੰਭਾਵਨਾ ਘੱਟ ਹੀ ਹੈ। ਉੱਥੇ, ਬਲਬੀਰ ਸਿੱਧੂ ਦਾ ਪੱਤਾ ਵੀ ਕੱਟ ਸਕਦਾ ਹੈ। ਪਾਰਟੀ ਇਸ ਲਈ ਵੀ ਕੈਪਟਨ ਸਰਕਾਰ ਦੇ ਕੁਝ ਇਕ ਕੈਬਨਿਟ ਮੰਤਰੀਆਂ ਨੂੰ ਨਵੀਂ ਕੈਬਨਿਟ ਵਿਚ ਸ਼ਾਮਲ ਕਰਨਾ ਚਾਹੁੰਦੀ ਹੈ, ਤਾਂ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹਮਲਾ ਕਰਨ ਲਈ ਓਪਨ ਫੀਲਡ ਨਾ ਮਿਲ ਜਾਵੇ। ਕੈਪਟਨ ਪਹਿਲਾਂ ਤੋਂ ਹੀ ਕਾਫੀ ਹਮਲਾਵਰ ਹਨ। ਅਜਿਹੇ ਵਿਚ ਜੇਕਰ ਪੂਰੀ ਕੈਬਨਿਟ ਨੂੰ ਬਦਲਿਆ ਜਾਂਦਾ ਹੈ ਤਾਂ ਇਹ ਹਮਲੇ ਹੋਰ ਤੇਜ਼ ਹੋ ਸਕਦੇ ਹਨ। ਇਸ ਲਈ ਪਾਰਟੀ ਨੇ ਨਵੇਂ ਅਤੇ ਪੁਰਾਣੇ ਚਿਹਰਿਆਂ ਦਾ ਸੁਮੇਲ ਕਰਨ ਦਾ ਫ਼ੈਸਲਾ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਪਾਰਟੀ ਹਾਈਕਮਾਨ ਹਾਲੇ ਨਵੀਂ ਕੈਬਨਿਟ ਦੇ ਐਲਾਨ ਵਿਚ ਕੁਝ ਸਮਾਂ ਹੋਰ ਲੈ ਸਕਦੀ ਹੈ।ਸਿਰਫ਼ ਹਿੰਦੂ ਹੋਣ ਕਾਰਨ ਪੰਜਾਬ ਦਾ ਮੁੱਖ ਮੰਤਰੀ ਬਣਨ ਤੋਂ ਖੁੰਝੇ ਸੁਨੀਲ ਜਾਖੜ ਨੂੰ ਵੀ ਪਾਰਟੀ ਨਵੀਂ ਜ਼ਿੰਮੇਦਾਰੀ ਦੇਣ ਦੀ ਤਿਆਰੀ ਵਿਚ ਹੈ। ਬੁੱਧਵਾਰ ਨੂੰ ਰਾਹੁਲ ਗਾਂਧੀ ਨੇ ਜਾਖੜ ਨੂੰ ਏਅਰਪੋਰਟ ’ਤੇ ਬੁਲਾਇਆ ਸੀ। ਜਾਖੜ ਰਾਹੁਲ ਦੇ ਨਾਲ ਹੀ ਦਿੱਲੀ ਗਏ ਸਨ। ਰਾਹੁਲ ਨੇ ਵੀ ਜਾਖੜ ਨੂੰ ਕੈਬਨਿਟ ਵਿਚ ਆਉਣ ਲਈ ਕਿਹਾ ਪਰ ਉਨ੍ਹਾਂ ਹਾਮੀ ਨਹੀਂ ਭਰੀ। ਉਦੋਂ ਤੋਂ ਹੀ ਰਾਹੁਲ ਗਾਂਧੀ ਜਾਖੜ ਲਈ ਨਵੀਂ ਭੂਮਿਕਾ ਦੀ ਤਲਾਸ਼ ਕਰ ਰਹੇ ਹਨ। ਵੀਰਵਾਰ ਨੂੰ ਵੀ ਰਾਹੁਲ ਨੇ ਜਾਖੜ ਨਾਲ ਮੁਲਾਕਾਤ ਕਰਨੀ ਸੀ ਪਰ ਇਹ ਮੁਲਾਕਾਤ ਹੋ ਨਹੀਂ ਸਕੀ। ਮੰਨਿਆ ਜਾ ਰਿਹਾ ਹੈ ਕਿ ਕੈਬਨਿਟ ਦੇ ਐਲਾਨ ਤੋਂ ਪਹਿਲਾਂ ਰਾਹੁਲ ਜਾਖੜ ਦੀ ਭੂਮਿਕਾ ਦਾ ਵੀ ਐਲਾਨ ਕਰਨਾ ਚਾਹੁੰਦੇ ਹਨ।

Related posts

INDIA’S GLOBAL SUPERSTAR BRINGS EPIC NEW TOUR, AURA 2025 TO AUSTRALIA & NEW ZEALAND FIRST EVER INDIAN ARTIST TO HEADLINE AUSTRALIAN STADIUMS

admin

ਸਾਡਾ ਉਦੇਸ਼ ਪੰਜਾਬ ਦੇ ਉਦਯੋਗਾਂ ਨੂੰ ਹਰ ਉਸ ਸਹੂਲਤ ਨਾਲ ਲੈਸ ਕਰਨਾ ਹੈ: ਸੰਜੀਵ ਅਰੋੜਾ

admin

ਅਹਿੰਸਾ ਦਿਵਸ ਵਜੋਂ 27 ਅਗਸਤ ਨੂੰ ਮੀਟ ਦੀਆਂ ਦੁਕਾਨਾਂ ਤੇ ਅਹਾਤੇ ਬੰਦ ਰੱਖਣ ਦੇ ਹੁਕਮ !

admin