India

ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦੀ ਚੱਲਦੀ ਪ੍ਰੈੱਸ ਕਾਨਫ਼ਰੰਸ ’ਚ ਕੁੱਤੇ ਨੇ ਪਾਈਆਂ ਭਾਜੜਾਂ, ਕੁਰਸੀਆਂ ਛੱਡ ਭੱਜੇ ਮੰਤਰੀ

ਸ਼ਿਮਲਾ –  ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਮੰਗਲਵਾਰ ਨੂੰ ਕਾਂਗਰਸ ਦੇ ਮੁੱਖ ਦਫਤਰ ਰਾਜੀਵ ਭਵਨ ਪਹੁੰਚੇ ਅਤੇ ਮੰਤਰੀਆਂ ਨਾਲ ਪ੍ਰੈਸ ਕਾਨਫਰੰਸ ਕੀਤੀ। ਜਿਵੇਂ ਹੀ ਕਾਂਗਰਸ ਦੀ ਸੂਬਾ ਪ੍ਰਧਾਨ ਪ੍ਰਤਿਭਾ ਸਿੰਘ ਨੇ ਬੋਲਣਾ ਸ਼ੁਰੂ ਕੀਤਾ ਤਾਂ ਇੱਕ ਕੁੱਤਾ ਉੱਥੇ ਆ ਗਿਆ ਅਤੇ ਸਟੇਜ ਦੇ ਸਾਹਮਣੇ ਲੱਗੇ ਮੀਡੀਆ ਚੈਨਲਾਂ ਦੇ ਮਾਈਕ ਸੁੱਟ ਦਿੱਤੇ। ਕੁੱਤੇ ਨੇ ਇੰਨੀ ਹਫੜਾ-ਦਫੜੀ ਮਚਾਈ ਕਿ ਮੰਤਰੀਆਂ ਨੂੰ ਆਪਣੀਆਂ ਕੁਰਸੀਆਂ ਛੱਡ ਕੇ ਕੁੱਤੇ ਨੂੰ ਫੜਨ ਲਈ ਭੱਜਣਾ ਪਿਆ। ਕੁੱਤਾ ਕਾਫੀ ਦੇਰ ਤੱਕ ਇਧਰ-ਉਧਰ ਭੱਜਦਾ ਰਿਹਾ। ਮੁੱਖ ਮੰਤਰੀ ਨੇ ਮੰਤਰੀਆਂ ਨਾਲ ਮਿਲ ਕੇ ਕੁੱਤੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਵਿਚਕਾਰ ਹੀ ਵੜ ਗਿਆ। ਮੰਚ ’ਤੇ ਮੌਜੂਦ ਲੋਕ ਨਿਰਮਾਣ ਮੰਤਰੀ ਵਿਕਰਮਾਦਿੱਤਿਆ ਸਿੰਘ ਨੇ ਜਦੋਂ ਕੁੱਤੇ ਨੂੰ ਫੜਨਾ ਸ਼ੁਰੂ ਕੀਤਾ ਤਾਂ ਕੁੱਤੇ ਨੇ ਉਨ੍ਹਾਂ ’ਤੇ ਵੀ ਝਪੱਟਾ ਮਾਰ ਦਿੱਤਾ।
ਇਸ ਦੌਰਾਨ ਪ੍ਰੈੱਸ ਕਾਨਫਰੰਸ ਨੂੰ ਕੁਝ ਸਮੇਂ ਲਈ ਰੋਕਣਾ ਪਿਆ। ਕੁੱਤਾ ਕਾਫੀ ਦੇਰ ਤੱਕ ਇਧਰ-ਉਧਰ ਭੱਜਦਾ ਰਿਹਾ। ਉਥੇ ਵਿਕਰਮਾਦਿਤਿਆ ਦੇ ਕਰੀਬੀ ਰਿਸ਼ਤੇਦਾਰ ਵੀ ਮੌਜੂਦ ਸਨ। ਉਨ੍ਹਾਂ ਨੇ ਕੁੱਤੇ ਨੂੰ ਚੁੱਕ ਕੇ ਟਾਇਲਟ ਵਿੱਚ ਬੰਦ ਕਰ ਦਿੱਤਾ। ਇਸ ਤੋਂ ਬਾਅਦ ਪ੍ਰੈਸ ਕਾਨਫਰੰਸ ਸ਼ੁਰੂ ਹੋਈ। ਮੁੱਖ ਮੰਤਰੀ ਪ੍ਰੈੱਸ ਕਾਨਫਰੰਸ ’ਚ ਵਿਘਨ ’ਤੇ ਨਾਰਾਜ਼ ਨਜ਼ਰ ਆਏ। ਇਹ ਕੁੱਤਾ ਸੂਬਾ ਪਾਰਟੀ ਪ੍ਰਧਾਨ ਪ੍ਰਤਿਭਾ ਸਿੰਘ ਦਾ ਹੈ ਜਦੋਂ ਵਿਕਰਮਾਦਿਤਿਆ ਜਾਂ ਪ੍ਰਤਿਭਾ ਸਿੰਘ ਘਰੋਂ ਨਿਕਲਦੇ ਹਨ ਤਾਂ ਕੁੱਤਾ ਉਨ੍ਹਾਂ ਦੀ ਕਾਰ ਵਿੱਚ ਵੜ ਜਾਂਦਾ ਹੈ।

Related posts

ਜੇਵਰ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਗ੍ਰੀਨਫੀਲਡ ਕਨੈਕਟੀਵਿਟੀ ਪ੍ਰੋਜੈਕਟ ਨੂੰ ਪ੍ਰਵਾਨਗੀ

admin

ਕਤਰ ‘ਤੋਂ 1000 ਭਾਰਤੀ ਨਾਗਰਿਕ ਸੁਰੱਖਿਅਤ ਵਾਪਸ ਪਰਤੇ

admin

ਬਿਹਾਰ ਸਰਕਾਰ ਦਾ ਉਦੇਸ਼ ਗੰਨੇ ਦੀ ਖੇਤੀ ਤੇ ਖੰਡ ਉਦਯੋਗ ਨਾਲ ਕਿਸਾਨਾਂ ਦੀ ਆਮਦਨ ਵਧਾਉਣਾ ਹੈ।

admin