Breaking News India Latest News News

ਮੂਲ ਕੋਰੋਨਾ ਨਾਲ ਬਣੀ ਐਂਟੀਬਾਡੀ ਨਵੇਂ ਵੇਰੀਐਂਟ ਨਾਲ ਲੜਾਈ ’ਚ ਮਦਦਗਾਰ ਨਹੀਂ

ਨਵੀਂ ਦਿੱਲੀ – ਕੋਰੋਨਾ ਵਾਇਰਸ (ਕੋਵਿਡ-19) ਦਾ ਕਹਿਰ ਜਾਰੀ ਹੈ। ਇਸ ਖ਼ਤਰਨਾਕ ਵਾਇਰਸ ਦੇ ਨਵੇਂ ਵੇਰੀਐਂਟ ਚੁਣੌਤੀਆਂ ਵਧਾ ਰਹੇ ਹਨ। ਮਹਾਮਾਰੀ ਦੇ ਸ਼ੁਰੂਆਤੀ ਦੌਰ ’ਚ ਕੋਰੋਨਾ ਦੀ ਲਪੇਟ ’ਚ ਆਉਣ ਵਾਲੇ ਪੀਡ਼ਤਾਂ ਦੇ ਸਰੀਰ ’ਚ ਬਣੀ ਐਂਟੀਬਾਡੀ ਬਾਰੇ ਇਕ ਨਵਾਂ ਅਧਿਐਨ ਕੀਤਾ ਗਿਆ ਹੈ। ਇਸ ਦਾ ਦਾਅਵਾ ਹੈ ਕਿ ਮੂਲ ਕਿਸਮ ਦੇ ਕੋਰੋਨਾ ਨਾਲ ਇਨਫੈਕਟਿਡ ਹੋਣ ਵਾਲੇ ਲੋਕਾਂ ’ਚ ਬਣੀ ਐਂਟੀਬਾਡੀ ਨਵੇਂ ਵੇਰੀਐਂਟ ਨਾਲ ਮੁਕਾਬਲੇ ’ਚ ਮਦਦਗਾਰ ਨਹੀਂ ਹੋ ਸਕਦੀ ਕਿਉਂਕਿ ਇਹ ਐਂਟੀਬਾਡੀ ਨਵੇਂ ਵੇਰੀਐਂਟ ਨਾਲ ਚੰਗੀ ਤਰ੍ਹਾਂ ਜੁਡ਼ ਨਹੀਂ ਪਾਉਂਦੀ।

ਨੇਚਰ ਕਮਿਊਨੀਕੇਸ਼ਨਜ਼ ਮੈਗਜ਼ੀਨ ’ਚਕ ਅਧਿਐਨ ਦੇ ਨਤੀਜਿਆਂ ਨੂੰ ਪ੍ਰਕਾਸ਼ਤ ਕੀਤਾ ਗਿਆ ਹੈ। ਮਹਾਮਾਰੀ ਦੇ ਸ਼ੁਰੂਆਤੀ ਦੌਰ ’ਚ ਕੋਰੋਨਾ ਦੀ ਮੂਲ ਕਿਸਮ ਨੇ ਦੁਨੀਆ ਭਰ ’ਚ ਕਹਿਰ ਵਰ੍ਹਾਇਆ ਸੀ। ਇਸ ਤੋਂ ਬਾਅਦ ਕੋਰੋਨਾ ਦੇ ਕਈ ਨਵੇਂ ਵੇਰੀਐਂਟ ਸਾਹਮਣੇ ਆਏ, ਜਿਨ੍ਹਾਂ ’ਚੋਂ ਕੁਝ ਮੂਲ ਕਿਸਮ ਤੋਂ ਜ਼ਿਆਦਾ ਇਨਫੈਕਸ਼ਨ ਵਾਲੇ ਪਾਏ ਗਏ ਹਨ। ਖੋਜਕਾਰਾਂ ਨੇ ਅਧਿਐਨ ’ਚ ਕੋਰੋਨਾ ਦੇ ਸਪਾਈਕ ਪ੍ਰੋਟੀਨ ਖ਼ਿਲਾਫ਼ ਐਂਟੀਬਾਡੀ ’ਤੇ ਗੌਰ ਕੀਤਾ। ਕੋਰੋਨਾ ਆਪਣੇ ਇਸੇ ਪ੍ਰੋਟੀਨ ਜ਼ਰੀਏ ਮਨੁੱਖੀ ਕੋਸ਼ੀਕਾਵਾਂ ’ਤੇ ਮੌਜੂਦ ਰਿਸੈਪਟਰ ਨਾਲ ਜੁਡ਼ ਕੇ ਇਨਫੈਕਸ਼ਨ ਫੈਲਾਉਂਦਾ ਹੈ। ਜ਼ਿਆਦਾਤਰ ਵੈਕਸੀਨ ’ਚ ਇਸੇ ਸਪਾਈਕ ਪ੍ਰੋਟੀਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਅਮਰੀਕਾ ਦੀ ਇਲੀਨੋਇਸ ਯੂਨੀਵਰਸਿਟੀ ਦੇ ਖੋਜਕਾਰ ਟਿਮੋਥੀ ਤਾਨ ਨੇ ਕਿਹਾ, ‘ਅਸੀਂ ਅਸਲ ’ਚ ਕੋਰੋਨਾ ਦੇ ਮੂਲ ਸਟ੍ਰੇਨ ਤੋਂ ਇਨਫੈਕਟਿਡ ਹੋਣ ਵਾਲੇ ਲੋਕਾਂ ਦੇ ਸਰੀਰ ’ਚ ਬਣੀ ਐਂਟੀਬਾਡੀ ਦੀ ਖਾਸੀਅਤ ’ਤੇ ਧਿਆਨ ਕੇਂਦਰਿਤ ਕੀਤਾ ਸੀ। ਅਸੀਂ ਜਦੋਂ ਇਹ ਅਧਿਐਨ ਸ਼ੁਰੂ ਕੀਤਾ, ਉਦੋਂ ਉਸ ਸਮੇਂ ਨਵੇਂ ਵੇਰੀਐਂਟ ਬਾਰੇ ਸਮੱਸਿਆਵਾਂ ਨਹੀਂ ਸਨ। ਜਦੋਂ ਇਹ ਸਮੱਸਿਆ ਉਭਰੀ ਉਦੋਂ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਅਸੀਂ ਜਿਸ ਤਰ੍ਹਾਂ ਦੀ ਐਂਟੀਬਾਡੀ ਦੀ ਪਛਾਣ ਕੀਤੀ ਹੈ, ਕੀ ਉਹ ਨਵੇਂ ਵੇਰੀਐਂਟ ਨਾਲ ਜੁਡ਼ਨ ’ਚ ਸਮਰੱਥ ਹੈ ਜਾਂ ਨਹੀਂ।’ ਖੋਜਕਾਰਾਂ ਦਾ ਕਹਿਣਾ ਹੈ ਕਿ ਸਰੀਰ ਦੇ ਮੁੱਖ ਐਂਟੀਬਾਡੀ ਰਿਸਪਾਂਸ ਨਾਲ ਵਾਇਰਸ ਦਾ ਬਚ ਕੇ ਨਿਕਲਣਾ ਚਿੰਤਾ ਵਧਾਉਣ ਵਾਲੀ ਗੱਲ ਹੈ।

Related posts

ਆਤਿਸ਼ੀ ਵਲੋਂ ਦਿੱਲੀ ਮੈਟਰੋ ਦੇ ਫੇਜ਼ 4 ਲਈ ਡਰਾਈਵਰ ਰਹਿਤ ਟਰੇਨ ਦਾ ਮੁਆਇਨਾ !

admin

ਮਹਾਰਾਸ਼ਟਰ ਚੋਣਾਂ: ਬਾਲੀਵੁੱਡ ਕਲਾਕਾਰਾਂ ਨੇ ਵੱਧ ਚੜ੍ਹਕੇ ਹਿੱਸਾ ਲਿਆ !

admin

ਇਕਵਾਡੋਰ ‘ਚ ਅੱਗ ਤੇ ਸੋਕੇ ਕਾਰਨ ਰਾਸ਼ਟਰੀ ਐਮਰਜੈਂਸੀ ਦਾ ਐਲਾਨ

editor