India

ਮੇਰੇ ਵੱਲੋਂ ਗਣੇਸ਼ ਜੀ ਦੀ ਪੂਜਾ ਕਰਨ ਨਾਲ ਨਾਰਾਜ਼ ਹੈ ਕਾਂਗਰਸ ਦਾ ਈਕੋ ਸਿਸਟਮ: ਮੋਦੀ

ਭੁਵਨੇਸ਼ਵਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਉਨ੍ਹਾਂ ਕੁਝ ਦਿਨ ਪਹਿਲਾਂ ਗਣੇਸ਼ ਪੂਜਾ ਵਿਚ ਹਿੱਸਾ ਲਿਆ ਸੀ। ਇਸ ਕਾਰਨ ਕਾਂਗਰਸ ਤੇ ਇਸ ਦੇ ਈਕੋ ਸਿਸਟਮ ਦੇ ਲੋਕ ਉਨ੍ਹਾਂ ਤੋਂ ਨਾਰਾਜ਼ ਹਨ। ਅੰਗਰੇਜ਼ਾਂ ਵਾਂਗ ਅੱਜ ਵੀ ਸਮਾਜ ’ਚ ‘ਫੁੱਟ ਪਾਓ ਤੇ ਰਾਜ ਕਰੋ’ ਦੇ ਰਾਹ ’ਤੇ ਤੁਰਨ ਵਾਲੇ ਲੋਕਾਂ ਨੂੰ ਗਣੇਸ਼ ਜੀ ਦੀ ਪੂਜਾ ਨੂੰ ਲੈ ਕੇ ਪ੍ਰੇਸ਼ਾਨੀ ਹੋ ਰਹੀ ਹੈ। ਮੰਗਲਵਾਰ ਭੁਵਨੇਸ਼ਵਰ ’ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਡੀ. ਵਾਈ. ਚੰਦਰਚੂੜ ਦੇ ਘਰ ਗਣੇਸ਼ ਜੀ ਦੀ ਪੂਜਾ ਦੀਆਂ ਰਸਮਾਂ ’ਚ ਸ਼ਾਮਲ ਹੋਣ ਲਈ ਵਿਰੋਧੀ ਪਾਰਟੀਆਂ ਵੱਲੋਂ ਉਨ੍ਹਾਂ ਦੀ ਆਲੋਚਨਾ ਕੀਤੇ ਜਾਣ ਦੇ ਸੰਦਰਭ ’ਚ ਇਹ ਟਿੱਪਣੀ ਕੀਤੀ।
ਉਨ੍ਹਾਂ ਕਿਹਾ ਕਿ ਅੱਜ ਜਦੋਂ ਅਸੀਂ ਗਣਪਤੀ ਬੱਪਾ ਨੂੰ ਵਿਦਾਇਗੀ ਦੇ ਰਹੇ ਹਾਂ। ਮੈਂ ਇਸ ਨਾਲ ਜੁੜਿਆ ਇਕ ਵਿਸ਼ਾ ਉਠਾ ਰਿਹਾ ਹਾਂ। ਗਣੇਸ਼ ਜੀ ਦਾ ਉਤਸਵ ਨਾ ਸਿਰਫ਼ ਸਾਡੇ ਦੇਸ਼ ਲਈ ਆਸਥਾ ਦਾ ਤਿਉਹਾਰ ਹੈ, ਸਗੋਂ ਇਸ ਨੇ ਸਾਡੇ ਦੇਸ਼ ਨੂੰ ਆਜ਼ਾਦ ਕਰਵਾਉਣ ’ਚ ਵੀ ਵੱਡੀ ਭੂਮਿਕਾ ਨਿਭਾਈ ਹੈ। ਉਦੋਂ ਲੋਕਮਾਨਿਆ ਤਿਲਕ ਨੇ ਗਣੇਸ਼ ਉਤਸਵ ਦੇ ਜਨਤਕ ਆਯੋਜਨਾਂ ਰਾਹੀਂ ਭਾਰਤ ਦੀ ਆਤਮਾ ਨੂੰ ਜਗਾਇਆ ਸੀ।
ਉਨ੍ਹਾਂ ਕਿਹਾ ਕਿ ਸਾਡਾ ਧਰਮ ਸਾਨੂੰ ਵਿਤਕਰੇ ਤੇ ਜਾਤ-ਪਾਤ ਤੋਂ ਉਪਰ ਉਠ ਕੇ ਇਕਜੁੱਟ ਹੋਣ ਦਾ ਉਪਦੇਸ਼ ਦਿੰਦਾ ਹੈ। ਗਣੇਸ਼ ਉਤਸਵ ਇਸ ਦਾ ਪ੍ਰਤੀਕ ਬਣ ਗਿਆ ਹੈ। ਅੱਜ ਵੀ ਜਦੋਂ ਗਣੇਸ਼ ਉਤਸਵ ਮਨਾਇਆ ਜਾਂਦਾ ਹੈ ਤਾਂ ਹਰ ਕੋਈ ਇਸ ’ਚ ਹਿੱਸਾ ਲੈਂਦਾ ਹੈ। ਕੋਈ ਵਿਤਕਰਾ ਨਹੀਂ, ਸਾਰਾ ਸਮਾਜ ਇਕ ਸ਼ਕਤੀ ਬਣ ਕੇ ਖੜ੍ਹਾ ਹੁੰਦਾ ਹੈ। ਉਸ ਸਮੇਂ ਵੀ ਗਣੇਸ਼ ਉਤਸਵ ‘ਫੁੱਟ ਪਾਓ ਤੇ ਰਾਜ ਕਰੋ’ ਦੀ ਨੀਤੀ ’ਤੇ ਚੱਲਣ ਵਾਲੇ ਅੰਗਰੇਜ਼ਾਂ ਦੀਆਂ ਅੱਖਾਂ ’ਚ ਰੜਕਦਾ ਸੀ। ਅੱਜ ਵੀ ਸਮਾਜ ਨੂੰ ਵੰਡਣ ਤੇ ਤੋੜਨ ’ਚ ਲੱਗੇ ਲੋਕਾਂ ਨੂੰ ਗਣੇਸ਼ ਜੀ ਦੀ ਪੂਜਾ ਨੂੰ ਲੈ ਕੇ ਪ੍ਰੇਸ਼ਾਨੀ ਹੋ ਰਹੀ ਹੈ।
ਪ੍ਰਧਾਨ ਮੰਤਰੀ ਨੇ ਓਡਿਸ਼ਾ ਸਰਕਾਰ ਦੀ ਮਹਿਲਾ ਕੇਂਦਰਿਤ ਯੋਜਨਾ ‘ਸੁਭਦਰਾ’ ਦੀ ਸ਼ੁਰੂਆਤ ਕੀਤੀ ਅਤੇ ਸੂਬੇ ’ਚ 3,800 ਕਰੋੜ ਰੁਪਏ ਤੋਂ ਵੱਧ ਦੇ ਰੇਲਵੇ ਤੇ ਰਾਸ਼ਟਰੀ ਰਾਜਮਾਰਗ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਉਨ੍ਹਾਂ ਸੂਬੇ ’ਚ 2,871 ਕਰੋੜ ਰੁਪਏ ਦੇ ਰੇਲਵੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਵੀ ਰੱਖਿਆ। ਉਨ੍ਹਾਂ ਇੱਥੇ ਜਨਤਾ ਮੈਦਾਨ ’ਚ ਇਕ ਸਮਾਗਮ ਦੌਰਾਨ 1,000 ਕਰੋੜ ਰੁਪਏ ਦੀ ਲਾਗਤ ਵਾਲੇ ਰਾਸ਼ਟਰੀ ਰਾਜਮਾਰਗ ਪ੍ਰਾਜੈਕਟਾਂ ਦਾ ਉਦਘਾਟਨ ਵੀ ਕੀਤਾ। ਸੁਭਦਰਾ ਯੋਜਨਾ ਅਧੀਨ 2024-25 ਤੋਂ 2028-29 ਦਰਮਿਆਨ ਪੰਜ ਸਾਲਾਂ ਦੀ ਮਿਆਦ ਦੌਰਾਨ 21 ਤੋਂ 60 ਸਾਲ ਦੀ ਉਮਰ ਦੇ ਸਾਰੇ ਯੋਗ ਲਾਭਪਾਤਰੀਆਂ ਨੂੰ 50-50 ਹਜ਼ਾਰ ਰੁਪਏ ਦੀ ਰਕਮ ਪ੍ਰਦਾਨ ਕੀਤੀ ਜਾਏਗੀ।

Related posts

ਆਪਣੀ ਗੋਦ ਲਈ ਭੈਣ ਨੂੰ ਸਕੀ ਭੈਣ ਨਾਲੋਂ ਵੱਧ ਪਿਆਰ ਕਰਦਾ ਸਲਮਾਨ ਖਾਨ !

admin

AI ਬਹੁਤ ਕੁੱਝ ਕਰ ਸਕਦਾ ਪਰ ਇਹ ਦਿੱਲੀ ਦੇ ਟ੍ਰੈਫਿਕ ਨੂੰ ਠੀਕ ਨਹੀਂ ਕਰ ਸਕਦਾ – ਰਿਸ਼ੀ ਸੁਨਕ

admin

‘ਏਆਈ ਇਮਪੈਕਟ ਸਮਿਟ 2026’ ਸਿਰਫ਼ ਪੀਆਰ ਸਟੰਟ – ਰਾਹੁਲ ਗਾਂਧੀ

admin