Sport

ਭਾਰਤ ਨੇ ਪੰਜਵੀਂ ਵਾਰ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ ਜਿੱਤੀ

ਹੁਲੁਨਬੂਈਰ – ਭਾਰਤ ਨੇ ਫਾਈਨਲ ‘’ਚ ਚੀਨ ਨੂੰ 1-0 ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਜਿੱਤ ਲਈ ਹੈ। ਇਸ ਟੂਰਨਾਮੈਂਟ ਵਿਚ ਭਾਰਤ ਨੇ ਇਕ ਵੀ ਮੈਚ ਨਹੀਂ ਹਾਰਿਆ। ਪਹਿਲੇ ਤਿੰਨ ਕੁਆਰਟਰ ਗੋਲ ਰਹਿਤ ਰਹਿਣ ਤੋਂ ਬਾਅਦ ਟੀਮ ਇੰਡੀਆ ਨੇ ਆਖਰਕਾਰ ਚੌਥੇ ਅਤੇ ਆਖਰੀ ਕੁਆਰਟਰ ਵਿੱਚ ਸ਼ਾਨਦਾਰ ਗੋਲ ਕਰਕੇ 1-0 ਦੀ ਬੜ੍ਹਤ ਬਣਾਈ, ਜੋ ਅੰਤ ਤਕ ਕਾਇਮ ਰਹੀ। ਮੈਚ ਦਾ ਇਕਲੌਤਾ ਗੋਲ ਭਾਰਤ ਦੇ ਜੁਗਰਾਜ ਸਿੰਘ ਨੇ ਕੀਤਾ। ਇਤਿਹਾਸ ਵਿੱਚ ਇਹ ਪੰਜਵੀਂ ਵਾਰ ਹੈ ਜਦੋਂ ਭਾਰਤ ਨੇ ਏਸ਼ੀਅਨ ਚੈਂਪੀਅਨਜ਼ ਟਰਾਫੀ ਜਿੱਤੀ ਹੈ। ਮੈਚ ਦੀ ਸ਼ੁਰੂਆਤ ’ਚ ਚੀਨ ਨੇ ਹਮਲਾਵਰ ਰਵੱਈਆ ਅਪਣਾਉਂਦੇ ਹੋਏ ਭਾਰਤੀ ਡਿਫੈਂਸ ਨੂੰ ਬੈਕਫੁੱਟ ’ਤੇ ਖੜ੍ਹਾ ਕਰ ਦਿੱਤਾ। ਭਾਰਤ ਨੂੰ ਪਹਿਲੇ ਕੁਆਰਟਰ ਵਿੱਚ ਦੋ ਪੈਨਲਟੀ ਕਾਰਨਰ ਮਿਲੇ, ਪਰ ਦੋਵੇਂ ਵਾਰ ਚੀਨੀ ਗੋਲਕੀਪਰ ਨੇ ਆਪਣਾ ਗੋਲ ਪੋਸਟ ਸੁਰੱਖਿਅਤ ਰੱਖਿਆ। ਦੂਜੇ ਅਤੇ ਤੀਜੇ ਕੁਆਰਟਰ ਵਿੱਚ ਵੀ ਦੋਵੇਂ ਟੀਮਾਂ ਨੇ ਗੋਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਮੈਚ ਦਾ ਇੱਕੋ ਇੱਕ ਗੋਲ 51ਵੇਂ ਮਿੰਟ ਵਿੱਚ ਆਇਆ, ਜਿੱਥੇ ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਜੁਗਰਾਜ ਸਿੰਘ ਨੂੰ ਪਾਸ ਕੀਤਾ ਅਤੇ ਉਨ੍ਹਾਂ ਨੇ ਗੇਂਦ ਨੂੰ ਗੋਲ ਪੋਸਟ ਵਿੱਚ ਧੱਕ ਕੇ ਸ਼ਾਨਦਾਰ ਗੋਲ ਕੀਤਾ। ਇਸ ਜਿੱਤ ਨਾਲ ਭਾਰਤ ਨੇ ਸੋਨ ਤਮਗਾ ਤੇ ਚੀਨ ਨੇ ਚਾਂਦੀ ਦਾ ਤਮਗਾ ਜਿੱਤ ਲਿਆ ਹੈ।
ਉਥੇ ਹੀ ਪਾਕਿਸਤਾਨ ਨੇ ਤੀਜੇ ਸਥਾਨ ਲਈ ਮੈਚ ‘ਚ ਦੱਖਣੀ ਕੋਰੀਆ ਨੂੰ 5-2 ਨਾਲ ਹਰਾ ਦਿੱਤਾ ਸੀ। ਆਖਰੀ ਪਲਾਂ ‘ਚ ਚੀਨ ਦੇ ਖਿਡਾਰੀਆਂ ਨੇ ਕਾਫੀ ਦੇਰ ਤਕ ਗੇਂਦ ‘ਤੇ ਕਬਜ਼ਾ ਬਣਾਈ ਰੱਖਿਆ ਪਰ ਭਾਰਤ ਦਾ ਡਿਫੈਂਸ ਵੀ ਸ਼ਾਨਦਾਰ ਰਿਹਾ। ਇਸ ਤੋਂ ਪਹਿਲਾਂ ਟੂਰਨਾਮੈਂਟ ਦੇ ਗਰੁੱਪ ਸਟੇਜ਼ ਦੌਰਾਨ ਭਾਰਤ ਅਤੇ ਚੀਨ ਆਹਮੋ-ਸਾਹਮਣੇ ਹੋਏ ਸਨ, ਜਿੱਥੇ ਟੀਮ ਇੰਡੀਆ ਨੇ 3-0 ਨਾਲ ਆਸਾਨ ਜਿੱਤ ਦਰਜ ਕੀਤੀ ਸੀ। ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਸ਼ੁਰੂਆਤ 2011 ਵਿੱਚ ਹੋਈ ਸੀ, ਜਿੱਥੇ ਭਾਰਤ ਨੇ ਫਾਈਨਲ ਵਿੱਚ ਪਾਕਿਸਤਾਨ ਨੂੰ ਪੈਨਲਟੀ ਸ਼ੂਟਆਊਟ ਵਿੱਚ 4-2 ਨਾਲ ਹਰਾ ਕੇ ਖ਼ਿਤਾਬ ਜਿੱਤਿਆ ਸੀ। ਇਸ ਤੋਂ ਬਾਅਦ 2016 ‘ਚ ਭਾਰਤ ਨੇ ਇਕ ਵਾਰ ਫਿਰ ਪਾਕਿਸਤਾਨ ਨੂੰ 3-2 ਨਾਲ ਹਰਾ ਕੇ ਚੈਂਪੀਅਨਸ ਟਰਾਫੀ ਜਿੱਤੀ। 2018 ਵਿੱਚ, ਭਾਰਤ ਅਤੇ ਪਾਕਿਸਤਾਨ ਨੂੰ ਸੰਯੁਕਤ ਜੇਤੂ ਘੋਸ਼ਿਤ ਕੀਤਾ ਗਿਆ ਸੀ। 2023 ‘ਚ ਹੋਈ ਚੈਂਪੀਅਨਸ ਟਰਾਫੀ ਦੇ ਫਾਈਨਲ ‘ਚ ਭਾਰਤ ਨੇ ਮਲੇਸ਼ੀਆ ਨੂੰ 4-3 ਨਾਲ ਹਰਾ ਕੇ ਚੌਥੀ ਵਾਰ ਇਹ ਟਰਾਫੀ ਜਿੱਤੀ ਸੀ।

Related posts

ਰੋਹਿਤ, ਕੋਹਲੀ ਤੇ ਵਾਰਨਰ ‘ਚ ਇਸ ਮਾਮਲੇ ‘ਚ ਸਰਵਸ੍ਰੇਸ਼ਠ ਬਣਨ ਲਈ ਹੋਵੇਗੀ ਸਭ ਤੋਂ ਵੱਡੀ ਲੜਾਈਰੋਹਿਤ, ਕੋਹਲੀ ਤੇ ਵਾਰਨਰ ‘ਚ ਇਸ ਮਾਮਲੇ ‘ਚ ਸਰਵਸ੍ਰੇਸ਼ਠ ਬਣਨ ਲਈ ਹੋਵੇਗੀ ਸਭ ਤੋਂ ਵੱਡੀ ਲੜਾਈ

Bunty

ਪੰਜਾਬ ਦੇ ਖੇਡ ਮੰਤਰੀ ਓਲੰਪੀਅਨ ਪ੍ਰਗਟ ਸਿੰਘ ਨੂੰ ਵੱਡਾ ਝਟਕਾ !

admin

ਮਹਾਦੀਪੀ ਮੁਕਾਬਲੇ ’ਚ ਚੰਗੇ ਪ੍ਰਦਰਸ਼ਨ ਤੋਂ ਬਾਅਦ ਟੀਮ ਦਾ ਹੌਂਸਲਾ ਵਧਿਆ: ਅਰਿਜੀਤ ਸਿੰਘ

Bunty