India

ਕੋਲਕਾਤਾ ਡਾਕਟਰ ਕੇਸ: ਜ਼ਮੀਨੀ ਪੱਧਰ ’ਤੇ ਕਾਰਵਾਈ ਉਡੀਕ ਰਹੇ ਡਾਕਟਰਾਂ ਦਾ ਧਰਨਾ ਜਾਰੀ

ਕੋਲਾਕਾਤਾ – ਇੱਥੇ ਸਿਹਤ ਭਵਨ ਨਜ਼ਦੀਕ ਜੁਨੀਅਰ ਡਾਕਟਰਾਂ ਨੇ ਮੰਗਲਵਾਰ ਸਵੇਰ ਧਰਨਾ ਦਿੰਦਿਆਂ ‘ਕੰਮ ਬੰਦ ਕਰੋ ਅੰਦੋਲਨ’ ਜਾਰੀ ਰੱਖਿਆ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਬੀਤੇ ਦਿਨ ਸੂਬਾ ਸਰਕਾਰ ਵੱਲੋਂ ਕੀਤੀਆਂ ਗਈਆਂ ਘੋਸ਼ਨਾਵਾਂ ਨੂੰ ਅਸਲ ਵਿਚ ਲਾਗੂ ਕਰਨ ’ਤੇ ਹੀ ਉਹ ਆਪਣਾ ਧਰਨਾ ਚੁੱਕਣ ਬਾਰੇ ਆਖਰੀ ਫ਼ੈਸਲਾ ਲੈਣਗੇ। ਪੱਛਮੀ ਬੰਗਾਲ ਦੇ ਸਿਹਤ ਵਿਭਾਗ ਦੇ ਮੁੱਖ ਦਫ਼ਤਰ ਸਿਹਤ ਭਵਨ ਦੇ ਨੇੜੇ ਧਰਨੇ ’ਤੇ ਬੈਠੇ ਡਾਕਟਰਾਂ ਨੇ ਕਿਹਾ ਕਿ ਸਾਡਾ ਟੀਚਾ ਸਿਰਫ਼ ਨਿਆਂ ਹਾਸਲ ਕਰਨਾ ਹੈ। ਅੰਦੋਲਨਕਾਰੀ ਡਾਕਟਰਾਂ ਵੱਲੋਂ ਰੱਖੇ ਪੰਜ ਸੂਤਰੀ ਮੰਗ ਪੱਤਰ ਦੀਆਂ ਜ਼ਿਆਦਾਤਰ ਮੰਗਾਂ ਪ੍ਰਵਾਨ ਕਰਦਿਆਂ ਬੈਨਰਜੀ ਨੇ ਸੋਮਵਾਰ ਰਾਤ ਪੁਲੀਸ ਕਮਿਸ਼ਨਰ ਵੀਨੀਤ ਗੋਇਲ ਸਮੇਤ ਕੋਲਕਾਤਾ ਪੁਲੀਸ ਦਾ ਇਕ ਹਿੱਸਾ, ਅਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਅਹੁਦਿਆਂ ਤੋਂ ਤਬਦੀਲ ਕਰਨ ਦੇ ਫ਼ੈਸਲੇ ਦੀ ਘੋਸ਼ਣਾ ਕੀਤੀ ਹੈ।

Related posts

ਆਖਿਰ ਦੇਸ਼ ਭਰ ਦੇ 25 ਹਜ਼ਾਰ ਸੰਤਾਂ ਨੂੰ ਚਿੱਠੀ ਲਿਖ ਕੇ ਕਿੱਥੇ ਬੁਲਾਉਣਾ ਚਾਹੁੰਦੇ ਨੇ ਪੀਐੱਮ ਮੋਦੀ

Bunty

ਦੇਸ਼ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ’ਚ ਦਿੱਲੀ ਪਹਿਲੇ ਨੰਬਰ ’ਤੇ

Bunty

CEC ਅਤੇ EC ਦਾ ਮਹੱਤਵਪੂਰਨ ਫੈਸਲਾ – ਨਹੀਂ ਲੈਣਗੇ ਇਨਕਮ ਟੈਕਸ ਲਾਭ , ਤਿੰਨ ਦੀ ਬਜਾਏ ਇੱਕ LTC ਦੀ ਕਰਨਗੇ ਵਰਤੋਂ

Bunty