Australia & New Zealand Breaking News Latest News

ਮੈਥਿਊ ਗਾਏ ਵਲੋਂ ਮਾਇਕਲ ਓਬ੍ਰਾਇਨ ਨੂੰ ਧੋਬੀ ਪਟਕਾ ਮਾਰਨ ਦੀ ਤਿਆਰੀ !

ਮੈਲਬੌਰਨ – ਵਿਕਟੋਰੀਅਨ ਲਿਬਰਲ ਪਾਰਟੀ ਦੇ ਅੰਦਰ ਸਭ ਕੁੱਝ ਅੱਛਾ ਨਹੀਂ ਚੱਲ ਰਿਹਾ ਹੈ। ਲਿਬਰਲ ਸੰਸਦ ਮੈਂਬਰਾਂ ਮੈਥਿਊ ਗਾਏ ਅਤੇ ਟਿਮ ਸਮਿਥ ਨੇ ਵਿਕਟੋਰੀਆ ਦੀ ਪਾਰਲੀਮੈਂਟ ਦੇ ਵਿੱਚ ਵਿਰੋਧੀ ਧਿਰ ਲਿਬਰਲ ਪਾਰਟੀ ਦੇ ਮੰਤਰੀ ਮੰਡਲ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਲਿਬਰਲ ਪਾਰਟੀ ਦੇ ਮੌਜੂਦਾ ਨੇਤਾ ਮਾਈਕਲ ਓਬ੍ਰਾਇਨ ਨੂੰ ਧੋਬੀ ਪਟਕਾ ਮਾਰਨ ਦੀ ਤਿਆਰੀ ਕਰ ਲਈ ਹੈ।

ਲਿਬਰਲ ਪਾਰਟੀ ਪਾਰਟੀ ਦੇ ਅੰਦਰਲੇ ਸੀਨੀਅਰ ਸੂਤਰਾਂ ਦਾ ਕਹਿਣਾ ਹੈ ਕਿ ਮਾਇਕਲ ਓਬ੍ਰਾਇਨ ਨੂੰ ਹਟਾਉਣ ਲਈ ਮੈਥਿਊ ਗਾਏ ਨੂੰ ਲਿਬਰਲ ਪਾਰਟੀ ਦੇ ਹੋਰਨਾਂ ਸੰਸਦ ਮੈਂਬਰਾਂ ਦਾ ਲੋੜੀਂਦਾ ਸਮਰਥਨ ਪ੍ਰਾਪਤ ਹੈ ਅਤੇ ਕੱਲ੍ਹ ਸਵੇਰੇ ਸੰਸਦ ਦੁਬਾਰਾ ਸ਼ੁਰੂ ਹੋਣ ‘ਤੇ ਪਾਰਟੀ ਦੀ ਮੀਟਿੰਗ ਹੋਵੇਗੀ ਅਤੇ ਇਸ ਵਿੱਚ ਮਾਇਕਲ ਓਬ੍ਰਾਇਨ ਨੂੰ ਹਟਾਕੇ ਮੈਥਿਊ ਗਾਏ ਵਲੋਂ ਖੁਦ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਸੰਭਾਲਣ ਦੇ ਲਈ ਵੋਟਿੰਗ ਹੋਵੇਗੀ।

ਕੋਵਿਡ-ਸੁਰੱਖਿਅਤ ਪ੍ਰੋਟੋਕੋਲ ਦੇ ਅਨੁਸਾਰ ਭਲਕੇ ਸਵੇਰੇ 7:45 ਵਜੇ ਪਾਰਟੀ ਰੂਮ ਵਿੱਚ ਇੱਕ ਆਨਲਾਈਨ ਮੀਟਿੰਗ ਆਯੋਜਿਤ ਕੀਤੀ ਜਾਣੀ ਹੈ ਪਰ ਕਿਹਾ ਜਾ ਰਿਹਾ ਹੈ ਕਿ ਓਬ੍ਰਾਇਨ ਵਿਅਕਤੀਗਤ ਤੌਰ ‘ਤੇ ਮੀਟਿੰਗ ਕਰ ਕੇ ਖੁਸ਼ ਹਨ ਅਤੇ ਉਹ ਇੱਕ ਸੁਰੱਖਿਅਤ ਰਸਤਾ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਮਾਈਕਲ ਓਬ੍ਰਾਇਨ ਦੀ ਮਹਾਂਮਾਰੀ ਦੇ ਦੌਰਾਨ ਕਾਰਗੁਜ਼ਾਰੀ ਜਾਂਚ ਅਧੀਨ ਹੈ ਅਤੇ ਓਬ੍ਰਾਇਨ ਦਾ ਮੰਨਣਾ ਹੈ ਕਿ ਉਹ ਅਸਤੀਫਾ ਨਹੀਂ ਦੇਣਗੇ ਕਿਉਂਕਿ ਉਨ੍ਹਾਂ ਨੂੰ ਬਹੁਗਿਣਤੀ ਸੰਸਦ ਮੈਂਬਰਾਂ ਦਾ ਸਮਰਥਨ ਪ੍ਰਾਪਤ ਹੈ।

ਇਸੇ ਦੌਰਾਨ ਬੇਨੰਬਰਾ ਦੇ ਸੰਸਦ ਮੈਂਬਰ ਬਿੱਲ ਟਿਲੇ ਨੇ ਵੀ ਲਿਬਰਲ ਪਾਰਟੀ ਦੇ ਵਿ੍ਹਪ ਵਜੋਂ ਆਪਣੇ ਅਹੁਦੇ ਅਤੇ ਬ੍ਰਾਈਟਨ ਦੇ ਸੰਸਦ ਮੈਂਬਰ ਜੇਮਸ ਨਿਊਬਰੀ ਨੇ ਆਪਣੇ ਸ਼ੈਡੋ ਸਹਾਇਕ ਮੰਤਰੀ ਦੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ।

ਕੀ ਉਹ ਲੀਡਰਸ਼ਿਪ ਵੋਟ ਬਾਰੇ ਵਿਸ਼ਵਾਸ ਮਹਿਸੂਸ ਕਰ ਰਹੇ ਹਨ, ਲਿਬਰਲ ਸੰਸਦ ਮੈਂਬਰ ਮੈਥਿਊ ਗਾਏ ਨੇ ਸੰਸਦ ‘ਚ ਵਿਰੋਧੀ ਧਿਰ ਦੇ ਨੇਤਾ ਨੂੰ ਚੁਣੌਤੀ ਦੇਣ ਸਬੰਧੀ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਸਿਰਫ਼ ਇੰਨਾ ਹੀ ਕਿਹਾ ਕਿ, ਇਹ ਸਮਾਂ ਹੀ ਦੱਸੇਗਾ ਕਿ ਅਸੀਂ ਕਿਵੇਂ ਜਾਂਦੇ ਹਾਂ ਬਾਕੀ ਤੁਸੀਂ ਜਾਣਦੇ ਹੀ ਹੋ।”

ਵਰਨਣਯੋਗ ਹੈ ਕਿ ਮੈਥਿਊ ਗਾਏ ਦੇ ਵਲੋਂ ਲਿਬਰਲ ਪਾਰਟੀ ਦੇ ਮੌਜੂਦਾ ਲੀਡਰ ਮਾਈਕਲ ਓਬ੍ਰਾਇਨ ਨੂੰ ਹਟਾਉਣ ਦੇ ਲਈ ਛੇ ਮਹੀਨਿਆਂ ਵਿੱਚ ਇਹ ਦੂਜੀ ਕੋਸ਼ਿਸ਼ ਹੋਵੇਗੀ।

Related posts

VMC Hosted The 2025 Regional Advisory Forum !

admin

ਟਰੰਪ ਸਰਕਾਰ ਨੂੰ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਨਾਲ ਮੀਟਿੰਗ ਨਾ ਹੋਣ ‘ਤੇ ਅਫ਼ਸੋਸ !

admin

ਅੱਜ ਤੋਂ ਲਾਗੂ ਹੋਏ ਨਵੇਂ ਕਾਨੂੰਨ ਆਸਟ੍ਰੇਲੀਅਨ ਲੋਕਾਂ ਨੂੰ ਕਿਸ ਤਰ੍ਹਾਂ ਨਾਲ ਪ੍ਰਭਾਵਿਤ ਕਰਨਗੇ ?

admin